ਸਰਦੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣਿਆ ‘ਫੇਰਨ’
Tuesday, Dec 23, 2025 - 09:53 AM (IST)
ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਮੁਟਿਆਰਾਂ ਅਤੇ ਔਰਤਾਂ ਅਜਿਹੇ ਕੱਪੜੇ ਚੁਣਦੀਆਂ ਹਨ ਜੋ ਠੰਡ ਤੋਂ ਵੀ ਬਚਾਉਣ ਅਤੇ ਨਾਲ ਹੀ ਸਟਾਈਲਿਸ਼ ਲੁੱਕ ਵੀ ਦੇਣ। ਅਜਿਹੇ ’ਚ ਰਵਾਇਤੀ ਕਸ਼ਮੀਰੀ ਫੇਰਨ ਉਨ੍ਹਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਫੇਰਨ ਨਾ ਸਿਰਫ ਬੇਹੱਦ ਗਰਮ ਹੁੰਦਾ ਹੈ ਸਗੋਂ ਆਪਣੀ ਖੂਬਸੂਰਤੀ ਅਤੇ ਕੰਫਰਟ ਕਾਰਨ ਹਰ ਉਮਰ ਦੀਆਂ ਔਰਤਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਫੇਰਨ ਇਕ ਲੂਜ਼ ਫਿਟਿੰਗ ਵਾਲੇ ਓਪਨ ਕੁੜਤੇ ਵਰਗਾ ਗਾਰਮੈਂਟ ਹੈ ਜੋ ਮੁੱਖ ਤੌਰ ’ਤੇ ਵੂਲਨ ਅਤੇ ਮੋਟੇ ਫੈਬਰਿਕ ਨਾਲ ਬਣਾਇਆ ਜਾਂਦਾ ਹੈ। ਕਸ਼ਮੀਰ ਦੀ ਹੱਡ ਕੰਬਾਊ ਠੰਡ ’ਚ ਸਦੀਆਂ ਤੋਂ ਪਹਿਨਿਆ ਜਾਣ ਵਾਲਾ ਇਹ ਪਹਿਰਾਵਾ ਹੁਣ ਪੂਰੇ ਦੇਸ਼ ਵਿਚ ਫੈਸ਼ਨ ਟਰੈਂਡ ਬਣ ਚੁੱਕਾ ਹੈ। ਮੁਟਿਆਰਾਂ ਇਸਨੂੰ ਹਰ ਮੌਕੇ ਆਸਾਨੀ ਨਾਲ ਕੈਰੀ ਕਰ ਰਹੀਆਂ ਹਨ। ਇਸਦੇ ਸਾਈਜ਼ ਦੀ ਕੋਈ ਟੈਨਸ਼ਨ ਨਹੀਂ ਹੁੰਦੀ। ਹਰ ਬਾਡੀ ਟਾਈਪ ’ਤੇ ਪਰਫੈਕਟ ਫਿਟ ਬੈਠਦਾ ਹੈ। ਫੇਰਨ ਦੀ ਸਟਾਈਲਿੰਗ ਵਿਚ ਅਣਗਿਣਤ ਆਪਸ਼ਨਾਂ ਹਨ, ਇਸਨੂੰ ਜੀਨਸ, ਪਲਾਜ਼ੋ, ਪਲਾਜ਼ੋ ਪੈਂਟਸ, ਲੈਗਿੰਗਸ ਜਾਂ ਇਥੋਂ ਤੱਕ ਕਿ ਟਰੈਡੀਸ਼ਨਲ ਸਲਵਾਰ ਨਾਲ ਵੀ ਵੀਅਰ ਕੀਤਾ ਜਾ ਸਕਦਾ ਹੈ।
ਮਾਡਰਨ ਟਚ ਲਈ ਮੁਟਿਆਰਾਂ ਫੇਰਨ ਨੂੰ ਡੇਨਿਮ ਜੀਨਸ ਜਾਂ ਹਾਈ ਵੈਸਟ ਪਲਾਜ਼ੋ ਨਾਲ ਸਟਾਈਲ ਕਰ ਰਹੀਆਂ ਹਨ ਜੋ ਕੈਜੂਅਲ ਅਤੇ ਚਿਕ ਲੁੱਕ ਦਿੰਦਾ ਹੈ। ਬਹੁਤ ਠੰਡ ਵਿਚ ਇਸਨੂੰ ਸਵੈਟਰ ਜਾਂ ਇੰਨਰ ਦੇ ਉੱਪਰ ਪਹਿਨਿਆ ਜਾਂਦਾ ਹੈ ਤਾਂ ਕਦੇ ਸੂਟ ਦੇ ਨਾਲ ਹੀ ਸੁਮੇਲ ਬਣਾਇਆ ਜਾਂਦਾ ਹੈ। ਫੇਰਨ ਦੀ ਖੂਬਸੂਰਤੀ ਉਸਦੀ ਐਂਬ੍ਰਾਇਡਰੀ ਵਿਚ ਲੁਕੀ ਹੈ ਜੋ ਕਿ ਨੈੱਕਲਾਈਨ, ਸਲੀਵਸ ਅਤੇ ਹੇਮਲਾਈਨ ’ਤੇ ਕੀਤੀ ਜਾਂਦੀ ਹੈ। ਇਸਦੇ ਕਲਰ ਆਪਸ਼ਨ ਵੀ ਭਰਪੂਰ ਹਨ। ਮੁਟਿਆਰਾਂ ਡਾਰਕ ਸ਼ੇਡਸ ਵਰਗੇ ਬਲੈਕ, ਬ੍ਰਾਊਨ, ਗ੍ਰੀਨ, ਬਲੂ, ਮਸਟਰਡ ਅਤੇ ਯੈਲੋ ਪਸੰਦ ਕਰ ਰਹੀਆਂ ਹਨ ਜਦਕਿ ਨਵੀਆਂ ਵਿਆਹੀਆਂ ਲਈ ਰੈੱਡ, ਮੈਹਰੂਨ, ਪਿੰਕ ਅਤੇ ਮਜੇਂਟਾ ਰੰਗ ਟਰੈਂਡ ਵਿਚ ਹਨ।
ਕੰਫਰਰਟ ਦੇ ਮਾਮਲੇ ਵਿਚ ਫੇਰਨ ਬੇਜੋੜ ਹੈ। ਲੂਜ਼ ਸਿਲਹੂਟ ਕਾਰਨ ਦਿਨਭਰ ਪਹਿਨਣ ਵਿਚ ਆਰਾਮ ਮਿਲਦਾ ਹੈ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਵਰਕਿੰਗ ਵੂਮੈਨ ਤੱਕ ਸਾਰੀਆਂ ਇਸਨੂੰ ਅਪਨਾ ਰਹੀਆਂ ਹਨ। ਸਟਾਈਲਿੰਗ ਟਿਪਸ ਵਿਚ ਓਪਨ ਹੇਅਰਸ, ਬਨ ਜਾਂ ਜੂੜਾ, ਗਾਗਲਜ਼, ਵਾਚ, ਬੈਗ ਅਤੇ ਕਲਚ ਵਰਗੀ ਅਸੈੱਸਰੀਜ਼ ਜੋੜੀ ਜਾ ਰਹੀਆਂ ਹਨ। ਇਨ੍ਹਾਂ ਨਾਲ ਫੁੱਟਵੀਅਰ ਵਿਚ ਬੂਟਸ, ਸ਼ੂਜ ਜਾਂ ਸੈਂਡਲ ਪਰਫੈਕਟ ਮੈਚ ਬਣਾਉਂਦੇ ਹਨ। ਅੱਜ ਦੇ ਸਮੇਂ ਵਿਚ ਫੇਰਨ ਸਿਰਫ ਟਰੈਡੀਸ਼ਨਲ ਨਹੀਂ ਸਗੋਂ ਮਾਡਰਨ ਫੈਸ਼ਨ ਸਟੇਟਮੈਂਟ ਬਣ ਚੁੱਕਾ ਹੈ। ਇਹ ਮੁਟਿਆਰਾਂ ਨੂੰ ਸਰਦੀਆਂ ਵਿਚ ਗਰਮਾਹਟ ਨਾਲ ਸਟਾਈਲ ਅਤੇ ਕਾਂਫੀਡੈਂਸ ਦਿੰਦਾ ਹੈ। ਇਹੋ ਕਾਰਨ ਹੈ ਕਿ ਹਰ ਮੁਟਿਆਰ ਦੀ ਵਾਰਡਰੋਬ ਵਿਚ ਫੇਰਨ ਨੇ ਆਪਣੀ ਖਾਸ ਥਾਂ ਬਣਾ ਲਈ ਹੈ।
