ਆਟਾ ਗੁੰਨ੍ਹਦੇ ਸਮੇਂ ਕਰੋ ਇਹ ਛੋਟੇ ਜਿਹੇ ਕੰਮ, ਸਿਹਤ ਨੂੰ ਮਿਲਣਗੇ ਬੇਮਿਸਾਲ ਫ਼ਾਇਦੇ

Wednesday, Mar 18, 2026 - 03:12 PM (IST)

ਆਟਾ ਗੁੰਨ੍ਹਦੇ ਸਮੇਂ ਕਰੋ ਇਹ ਛੋਟੇ ਜਿਹੇ ਕੰਮ, ਸਿਹਤ ਨੂੰ ਮਿਲਣਗੇ ਬੇਮਿਸਾਲ ਫ਼ਾਇਦੇ

ਹੈਲਥ ਡੈਸਕ -  ਰੋਟੀ ਸਾਡੀ ਖੁਰਾਕ ਦਾ ਮੁੱਖ ਹਿੱਸਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਟਾ ਗੁੰਨ੍ਹਣ ਦਾ ਸਹੀ ਤਰੀਕਾ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾ ਸਕਦਾ ਹੈ? ਸਿਹਤ ਮਾਹਰਾਂ ਅਤੇ ਆਯੁਰਵੇਦ ਅਨੁਸਾਰ, ਆਟੇ 'ਚ ਕੁਝ ਕੁਦਰਤੀ ਚੀਜ਼ਾਂ ਮਿਲਾਉਣ ਨਾਲ ਰੋਟੀ ਦੀ ਪੌਸ਼ਟਿਕਤਾ ਕਈ ਗੁਣਾ ਵਧ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਟਾ ਗੁੰਨ੍ਹਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਆਟੇ ਦੀ ਪੌਸ਼ਟਿਕਤਾ ਵਧਾਉਣ ਦੇ 5 ਤਰੀਕੇ :-

ਮਲਟੀਗ੍ਰੇਨ ਆਟਾ ਬਣਾਓ 
- ਸਿਰਫ਼ ਕਣਕ ਦੀ ਵਰਤੋਂ ਕਰਨ ਦੀ ਬਜਾਏ, ਆਟੇ 'ਚ ਛੋਲੇ, ਜੌਂ ਜਾਂ ਬਾਜਰੇ ਦਾ ਆਟਾ ਮਿਲਾਓ। ਇਹ ਫਾਈਬਰ ਅਤੇ ਪ੍ਰੋਟੀਨ ਦੀ ਮਾਤਰਾ ਵਧਾਉਂਦਾ ਹੈ, ਜੋ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੈ।

ਕਾਲੀ ਮਿਰਚ ਅਤੇ ਹਲਦੀ ਦਾ ਜਾਦੂ
- ਆਟਾ ਗੁੰਨ੍ਹਦੇ ਸਮੇਂ ਇਕ ਚੁਟਕੀ ਹਲਦੀ ਅਤੇ ਥੋੜ੍ਹੀ ਜਿਹੀ ਕਾਲੀ ਮਿਰਚ ਮਿਲਾਓ। ਇਹ ਸਰੀਰ ਦੀ ਇਮਿਊਨਿਟੀ (ਰੋਗਾਂ ਨਾਲ ਲੜਨ ਦੀ ਸ਼ਕਤੀ) ਵਧਾਉਂਦਾ ਹੈ ਅਤੇ ਜੋੜਾਂ ਦੇ ਦਰਦ 'ਚ ਰਾਹਤ ਦਿੰਦਾ ਹੈ।

ਦੁੱਧ ਜਾਂ ਦਹੀਂ ਦੀ ਵਰਤੋਂ
- ਜੇਕਰ ਤੁਸੀਂ ਰੋਟੀ ਨੂੰ ਨਰਮ ਅਤੇ ਪੌਸ਼ਟਿਕ ਬਣਾਉਣਾ ਚਾਹੁੰਦੇ ਹੋ, ਤਾਂ ਆਟੇ ਨੂੰ ਪਾਣੀ ਦੀ ਬਜਾਏ ਦੁੱਧ ਜਾਂ ਪਤਲੀ ਲੱਸੀ ਨਾਲ ਗੁੰਨ੍ਹੋ। ਇਸ ਨਾਲ ਰੋਟੀ 'ਚ ਕੈਲਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ।

ਸਬਜ਼ੀਆਂ ਦਾ ਰਸ ਜਾਂ ਪਿਊਰੀ
- ਬੱਚਿਆਂ ਨੂੰ ਸਬਜ਼ੀਆਂ ਖੁਆਉਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ। ਆਟੇ 'ਚ ਪਾਲਕ, ਬੀਟਰੂਟ (ਚੁਕੰਦਰ) ਜਾਂ ਲੌਕੀ ਨੂੰ ਪੀਸ ਕੇ ਮਿਲਾਓ। ਇਸ ਨਾਲ ਰੋਟੀ ਵਿਟਾਮਿਨਾਂ ਨਾਲ ਭਰਪੂਰ ਹੋ ਜਾਂਦੀ ਹੈ।

ਅਜਵਾਇਣ ਅਤੇ ਜੀਰਾ
- ਆਟੇ 'ਚ ਥੋੜ੍ਹੀ ਜਿਹੀ ਅਜਵਾਇਣ ਮਿਲਾਉਣ ਨਾਲ ਪਾਚਨ ਸ਼ਕਤੀ ਤੇਜ਼ ਹੁੰਦੀ ਹੈ ਅਤੇ ਪੇਟ 'ਚ ਗੈਸ ਜਾਂ ਅਫਾਰੇ ਦੀ ਸਮੱਸਿਆ ਨਹੀਂ ਹੁੰਦੀ।
 


author

Sunaina

Content Editor

Related News