ਗਰਮੀਆਂ ਦਾ 'ਸੁਪਰਫੂਡ' ਹੈ ਖੀਰਾ: ਸਿਰਫ਼ ਪਾਣੀ ਦੀ ਕਮੀ ਹੀ ਨਹੀਂ, ਇਨ੍ਹਾਂ 5 ਗੰਭੀਰ ਬਿਮਾਰੀਆਂ ਨੂੰ ਵੀ ਰੱਖਦਾ ਹੈ ਦੂਰ

Friday, Mar 20, 2026 - 11:29 AM (IST)

ਗਰਮੀਆਂ ਦਾ 'ਸੁਪਰਫੂਡ' ਹੈ ਖੀਰਾ: ਸਿਰਫ਼ ਪਾਣੀ ਦੀ ਕਮੀ ਹੀ ਨਹੀਂ, ਇਨ੍ਹਾਂ 5 ਗੰਭੀਰ ਬਿਮਾਰੀਆਂ ਨੂੰ ਵੀ ਰੱਖਦਾ ਹੈ ਦੂਰ

ਹੈਲਥ ਡੈਸਕ - ਜਿਵੇਂ-ਜਿਵੇਂ ਗਰਮੀ ਦਾ ਕਹਿਰ ਵੱਧ ਰਿਹਾ ਹੈ, ਸਾਡੀ ਸਿਹਤ ਨੂੰ ਖ਼ਾਸ ਦੇਖਭਾਲ ਦੀ ਲੋੜ ਹੈ। ਅਜਿਹੇ 'ਚ ਕੁਦਰਤ ਦਾ ਇਕ ਅਨਮੋਲ ਤੋਹਫ਼ਾ ਹੈ 'ਖੀਰਾ'। ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਸਿਰਫ਼ ਇਕ ਖੀਰਾ ਖਾਣ ਨਾਲ ਤੁਸੀਂ ਨਾ ਸਿਰਫ਼ ਖੁਦ ਨੂੰ ਤਾਜ਼ਾ ਰੱਖ ਸਕਦੇ ਹੋ, ਸਗੋਂ ਕਈ ਮਹਿੰਗੀਆਂ ਦਵਾਈਆਂ ਤੋਂ ਵੀ ਖਹਿੜਾ ਛੁਡਵਾ ਸਕਦੇ ਹੋ?

ਖੀਰਾ ਖਾਣ ਦੇ ਫਾਇਦੇ:- 

ਇੰਸਟੈਂਟ ਹਾਈਡ੍ਰੇਸ਼ਨ
- ਖੀਰੇ 'ਚ 95% ਪਾਣੀ ਹੁੰਦਾ ਹੈ। ਇਹ ਗਰਮੀਆਂ 'ਚ ਸਰੀਰ ਨੂੰ ਡੀਹਾਈਡ੍ਰੇਸ਼ਨ (ਪਾਣੀ ਦੀ ਕਮੀ) ਤੋਂ ਬਚਾਉਣ ਦਾ ਸਭ ਤੋਂ ਸਸਤਾ ਅਤੇ ਵਧੀਆ ਤਰੀਕਾ ਹੈ।

ਤੇਜ਼ੀ ਨਾਲ ਭਾਰ ਘਟਾਓ
- ਜੇਕਰ ਤੁਸੀਂ ਜਿੰਮ ਜਾ ਕੇ ਥੱਕ ਗਏ ਹੋ, ਤਾਂ ਆਪਣੀ ਡਾਇਟ 'ਚ ਖੀਰਾ ਸ਼ਾਮਲ ਕਰੋ। ਇਹ ਮੈਟਾਬੋਲਿਜ਼ਮ ਵਧਾਉਂਦਾ ਹੈ ਅਤੇ ਵਾਧੂ ਚਰਬੀ ਨੂੰ ਮਿੰਟਾਂ 'ਚ ਘਟਾਉਣ 'ਚ ਮਦਦਗਾਰ ਹੈ।

ਕੁਦਰਤੀ ਗਲੋਅ 
- ਮਹਿੰਗੇ ਫੇਸ਼ੀਅਲ ਦੀ ਥਾਂ ਖੀਰਾ ਖਾਓ! ਇਸ 'ਚ ਮੌਜੂਦ ਸਿਲੀਕਾ ਅਤੇ ਵਿਟਾਮਿਨ ਤੁਹਾਡੀ ਚਮੜੀ ਨੂੰ ਅੰਦਰੋਂ ਚਮਕਦਾਰ ਬਣਾਉਂਦੇ ਹਨ ਅਤੇ ਅੱਖਾਂ ਦੇ ਕਾਲੇ ਘੇਰੇ ਦੂਰ ਕਰਦੇ ਹਨ।

ਬਲੱਡ ਪ੍ਰੈਸ਼ਰ 'ਤੇ ਕਾਬੂ
- ਖੀਰੇ ਵਿੱਚ ਮੌਜੂਦ ਪੋਟਾਸ਼ੀਅਮ ਅਤੇ ਫਾਈਬਰ ਹਾਰਟ ਅਟੈਕ ਦੇ ਖ਼ਤਰੇ ਨੂੰ ਘੱਟ ਕਰਦੇ ਹਨ ਅਤੇ ਬਲੱਡ ਪ੍ਰੈਸ਼ਰ ਨੂੰ ਸਥਿਰ ਰੱਖਦੇ ਹਨ।

ਪਾਚਨ 'ਚ ਸੁਧਾਰ
- ਜੇਕਰ ਤੁਹਾਨੂੰ ਗੈਸ ਜਾਂ ਐਸੀਡਿਟੀ ਦੀ ਸ਼ਿਕਾਇਤ ਰਹਿੰਦੀ ਹੈ, ਤਾਂ ਖੀਰਾ ਤੁਹਾਡੇ ਪੇਟ ਨੂੰ ਠੰਢਾ ਰੱਖ ਕੇ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ।

 


author

Sunaina

Content Editor

Related News