ਮਹਿਲਾਵਾਂ ''ਚ ਯੂਰਿਨ ਇਨਫੈਕਸ਼ਨ ਹੋਣ ਦੇ ਕੀ ਹਨ ਕਾਰਨ, ਲੱਛਣ ਤੇ ਬਚਾਅ ਦੇ ਤਰੀਕੇ
Wednesday, Jun 25, 2025 - 12:15 PM (IST)

ਹੈਲਥ ਡੈਸਕ - ਯੂਰਿਨਰੀ ਟਰੈਕਟ ਇਨਫੈਕਸ਼ਨ (UTI) ਮਹਿਲਾਵਾਂ ਵਿਚ ਆਮ ਬਿਮਾਰੀ ਹੈ, ਜੋ ਸਰੀਰ ਦੇ ਪੇਸ਼ਾਬ ਵਾਲੇ ਤੰਤਰ ਨੂੰ ਪ੍ਰਭਾਵਿਤ ਕਰਦੀ ਹੈ। ਇਹ ਇਨਫੈਕਸ਼ਨ ਸਧਾਰਨ ਤੌਰ 'ਤੇ ਬੈਕਟੀਰੀਆ ਦੇ ਕਾਰਨ ਹੁੰਦੇ ਹਨ, ਜਿਹੜੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਫੈਲ ਜਾਂਦੇ ਹਨ। ਕਈ ਵਾਰੀ ਇਹ ਬਿਮਾਰੀ ਜਲਦੀ ਦੁਰਗਤ ਹੋ ਸਕਦੀ ਹੈ, ਪਰ ਇਹ ਖ਼ਤਰਨਾਕ ਵੀ ਬਣ ਸਕਦੀ ਹੈ ਜੇ ਇਲਾਜ ਨਾ ਕਰਵਾਇਆ ਜਾਵੇ। ਸਾਫ਼-ਸੁਥਰਾ ਜੀਵਨ, ਸਹੀ ਸਾਫਾਈ ਅਤੇ ਤੰਦਰੁਸਤੀ ਲਈ ਆਦਤਾਂ ਇਸ ਤੋਂ ਬਚਾਅ ਵਿੱਚ ਮਦਦ ਕਰ ਸਕਦੀਆਂ ਹਨ। ਆਓ ਇਸ ਲੇਖ ਰਾਹੀਂ ਜਾਣਦੇ ਹਾਂ ਕਿ ਇਸ ਦੇ ਕੀ ਕਾਰਨ, ਲੱਛਣ ਅਤੇ ਸਿਹਤਮੰਦ ਜੀਵਨਸ਼ੈਲੀ ਦੇ ਤਰੀਕੇ, ਜੋ ਇਸ ਬਿਮਾਰੀ ਤੋਂ ਬਚਾਅ ਵਿਚ ਸਹਾਇਕ ਹੋ ਸਕਦੇ ਹਨ।
ਕਾਰਨ :-
ਛੋਟੀ ਯੂਰਿਥਰਾ
- ਮਹਿਲਾਵਾਂ ਦੀ ਯੂਰਿਥਰਾ ਮਰਦਾਂ ਦੇ ਮੁਕਾਬਲੇ ਛੋਟੀ ਹੁੰਦੀ ਹੈ, ਜਿਸ ਕਰਕੇ ਬੈਕਟੀਰੀਆ ਸੌਖੀ ਤਰ੍ਹਾਂ ਮੂਤਰਾਸ਼ੈ ਤੱਕ ਪਹੁੰਚ ਜਾਂਦੇ ਹਨ।
ਸਾਫ਼-ਸਫ਼ਾਈ ਦੀ ਘਾਟ
- ਕਈ ਵਾਰ ਗੁਪਤ ਅੰਗ ਦੀ ਸਹੀ ਤਰੀਕੇ ਨਾਲ ਸਫਾਈ ਨਾ ਰੱਖਣ ਕਰਕੇ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਯੂਰੀਨ ਰੋਕਣਾ
- ਲੰਮੇ ਸਮੇਂ ਤੱਕ ਪੇਸ਼ਾਬ ਨੂੰ ਰੋਕਣਾ ਵੀ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ।
ਗਰਭਾਵਸਥਾ
- ਇਸ ਦੌਰਾਨ ਹਾਰਮੋਨਲ ਬਦਲਾਅ ਅਤੇ ਯੂਰੀਨਰੀ ਟਰੈਕਟ 'ਚ ਦਬਾਅ ਇਨਫੈਕਸ਼ਨ ਦੇ ਖ਼ਤਰੇ ਨੂੰ ਵਧਾਉਂਦੇ ਹਨ।
ਲੱਛਣ :-
- ਪੇਸ਼ਾਬ ਕਰਦਿਆਂ ਜਲਣ ਜਾਂ ਦਰਦ
- ਵਾਰ-ਵਾਰ ਪੇਸ਼ਾਬ ਦੀ ਲੋੜ ਮਹਿਸੂਸ ਹੋਣਾ
- ਪੇਟ ਦੇ ਹੇਠਲੇ ਹਿੱਸੇ ਵਿਚ ਦਰਦ ਜਾਂ ਦਬਾਅ
- ਗੰਦਲੀ ਜਾਂ ਧੁੰਦਲੀ ਪੇਸ਼ਾਬ, ਕਈ ਵਾਰੀ ਖ਼ੁਨ ਨਾਲ
- ਪੇਸ਼ਾਬ ਵਿਚ ਗੰਦੀ ਬਦਬੂ
- ਬੁਖਾਰ
ਬਚਾਅ ਦੇ ਤਰੀਕੇ :-
ਪੂਰਾ ਪੇਸ਼ਾਬ ਕਰਨਾ
- ਪੇਸ਼ਾਬ ਕਦੇ ਵੀ ਨਾ ਰੋਕੋ, ਜਿਵੇਂ ਹੀ ਲੋੜ ਮਹਿਸੂਸ ਹੋਵੇ, ਕਰ ਲਓ।
ਜ਼ਿਆਦਾ ਪਾਣੀ ਪੀਓ
- ਜ਼ਿਆਦਾ ਪਾਣੀ ਪੀਣ ਨਾਲ ਸਰੀਰ ਵਿਚੋਂ ਬੈਕਟੀਰੀਆ ਨਿਕਲ ਜਾਂਦੇ ਹਨ।
ਸਾਫ-ਸੁਥਰੇ ਤੇ ਕਾਟਨ ਤੇ ਕੱਪੜੇ ਪਹਿਨੋ
- ਤੰਗ ਅਤੇ ਨਾਇਲੋਨ ਕਪੜੇ ਇਨਫੈਕਸ਼ਨ ਵਧਾ ਸਕਦੇ ਹਨ, ਇਸ ਲਈ ਹਮੇਸ਼ਾ ਹਵਾਦਾਰ ਕਪੜੇ ਪਹਿਨੋ।