ਜ਼ਿੱਦ ''ਚ ਆ ਕੇ ਬੱਚੇ ਕਰਦੇ ਹਨ ਰੋਣ ਦਾ ਨਾਟਕ ! ਇੰਝ ਕਰਵਾਓ ਚੁੱਪ
Saturday, Aug 02, 2025 - 10:39 AM (IST)

ਵੈੱਬ ਡੈਸਕ- ਕੀ ਤੁਹਾਡਾ ਬੱਚਾ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਰੋਂਦਾ ਹੈ? ਅਤੇ ਤੁਸੀਂ ਇਹ ਜਾਣਨਾ ਚਾਹੋਗੇ ਕਿ ਅਜਿਹਾ ਕਿਉਂ ਹੋ ਰਿਹਾ ਹੈ ਜਾਂ ਕਿਸ ਵਜ੍ਹਾ ਨਾਲ ਹੋ ਰਿਹਾ ਹੈ? ਹਾਂ, ਇਹ ਸੱਚ ਹੈ ਕਿ ਜਦੋਂ ਬੱਚੇ ਛੋਟੇ ਹੁੰਦੇ ਹਨ, ਤਾਂ ਉਹ ਆਪਣੀ ਲੋੜ ਦੇ ਬਾਰੇ ’ਚ ਸਿਰਫ਼ ਰੋ ਕੇ ਹੀ ਦੱਸ ਸਕਦੇ ਹਨ, ਪਰ ਕਦੇ-ਕਦੇ ਉਹ ਨਕਲੀ ਰੌਣਾ ਵੀ ਰੋਂਦੇ ਹਨ।
ਤੁਸੀਂ ਇਹ ਸੁਣ ਕੇ ਹੈਰਾਨ ਹੋ ਸਕਦੇ ਹੋ ਪਰ ਇਹ ਸੱਚ ਹੈ ਕਿ ਬੱਚੇ ਅਕਸਰ ਝੂਠ-ਮੂਠ ਦਾ ਰੋਣਾ ਰੋਂਦੇ ਹਨ। ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਉਹ ਅਜਿਹਾ ਕਿਉਂ ਕਰਦੇ ਹਨ ਅਤੇ ਉਨ੍ਹਾਂ ਦੀ ਇਸ ਆਦਤ ਨੂੰ ਕਿਵੇਂ ਖਤਮ ਕੀਤਾ ਜਾਵੇ, ਤਾਂ ਇਸ ਲੇਖ ’ਚ ਦਿੱਤੇ ਗਏ ਮਦਦਗਾਰ ਟਿਪਸ ਅਤੇ ਟ੍ਰਿਕਸ ਨੂੰ ਪੜ੍ਹੋ ਅਤੇ ਆਪਣੇ ਬੱਚੇ ਦੇ ਨਕਲੀ ਰੋਣ ਨੂੰ ਕਿਵੇਂ ਮੈਨੇਜ ਕਰਨਾ ਹੈ, ਜਾਣੋ।
ਛੋਟੇ ਬੱਚਿਆਂ ਦਾ ਨਕਲੀ ਰੋਣਾ ਕਿਵੇਂ ਰੁਕੇ?
ਕੋਈ ਵੀ ਮਾਤਾ-ਪਿਤਾ ਆਪਣੇ ਬੱਚੇ ਨੂੰ ਰੋਂਦੇ ਹੋਏ ਨਹੀਂ ਦੇਖ ਸਕਦੇ ਅਤੇ ਨਾ ਹੀ ਸਹਿਣ ਕਰ ਸਕਦੇ ਹਨ, ਭਲੇ ਹੀ ਉਹ ਨਕਲੀ ਰੋ ਰਿਹਾ ਹੋਵੇ। ਚਾਹੇ ਬੱਚਾ ਝੂਠਾ ਰੋ ਰਿਹਾ ਹੋਵੇ ਜਾਂ ਅਸਲੀ, ਸਾਰੇ ਪੇਰੈਂਟਸ ਇਹ ਜਾਣਨਾ ਚਾਹੁਣਗੇ ਕਿ ਆਪਣੇ ਬੱਚੇ ਦੇ ਰੋਣ ਨੂੰ ਕਿਵੇਂ ਰੋਕੋ। ਤੁਹਾਡੇ ਬੱਚੇ ਦੇ ਝੂਠ-ਮੂਠ ਦੇ ਰੋਣ ਨਾਲ ਨਿਪਟਣ ਦੇ ਕੁਝ ਆਸਾਨ ਤਰੀਕੇ ਇੱਥੇ ਦਿੱਤੇ ਗਏ ਹਨ :
1. ਬੇਬੀ ਦਾ ਧਿਆਨ ਭਟਕਾਉਣ ਦਾ ਯਤਨ ਕਰੋ
ਆਪਣੇ ਬੱਚੇ ਦਾ ਧਿਆਨ ਭਟਕਾਉਣਾ ਨਕਲੀ ਰੋਣ ਨੂੰ ਖਤਮ ਕਰਨ ਦੇ ਬਿਹਤਰੀਨ ਤਰੀਕਿਆਂ ’ਚੋਂ ਇਕ ਹੈ। ਤੁਸੀਂ ਉਸ ਨੂੰ ਬਾਹਰ ਲੈ ਜਾ ਸਕਦੇ ਹੋ, ਲੋਰੀ ਗਾ ਸਕਦੇ ਹੋ ਜਾਂ ਫਿਰ ਉਸ ਨੂੰ ਗੋਦ ’ਚ ਲੈ ਕੇ ਝੁਲਾ ਸਕਦੇ ਹੋ। ਬੱਚੇ ਦਾ ਧਿਆਨ ਭਟਕਾਉਣ ਨਾਲ ਉਹ ਰੋਣ ਦੀ ਵਜ੍ਹਾ ਭੁੱਲ ਜਾਵੇਗਾ।
2. ਥੋੜ੍ਹਾ ਸਮਾਂ ਦਿਓ
ਹਾਲਾਂਕਿ ਇਹ ਥੋੜ੍ਹਾ ਮੁਸ਼ਕਲ ਹੋਵੇਗਾ। ਜੇਕਰ ਤੁਸੀਂ ਆਪਣੇ ਬੱਚੇ ਦੇ ਰੋਣ ਦੀ ਆਦਤ ਨੂੰ ਹਮੇਸ਼ਾ ਨਜ਼ਰਅੰਦਾਜ਼ ਕਰਦੇ ਹੋ, ਤਾਂ ਉਸ ਨੂੰ ਇਸ ਦੀ ਆਦਤ ਹੋ ਜਾਵੇਗੀ, ਜੋ ਚੰਗੀ ਗੱਲ ਨਹੀਂ ਹੈ। ਕਦੇ-ਕਦੇ ਬੱਚੇ ਦੇ ਰੋਣ ਦੇ ਅੱਗੇ ਝੁਕ ਜਾਣਾ ਠੀਕ ਹੈ ਪਰ ਹਮੇਸ਼ਾ ਅਜਿਹਾ ਨਹੀਂ ਕਰਨਾ ਚਾਹੀਦਾ। ਕਿਉਂਕਿ ਬੱਚੇ ਨੂੰ ਕਦੇ-ਕਦੇ ਤੁਹਾਡੇ ਪਿਆਰ ਦੀ ਲੋੜ ਹੁੰਦੀ ਹੈ ਅਤੇ ਅਜਿਹੇ ’ਚ ਤੁਹਾਡਾ ਉਸ ਨੂੰ ਸੰਭਾਲਣਾ ਅਤੇ ਪਿਆਰ ਕਰਨਾ ਉਸ ਨੂੰ ਚੰਗਾ ਮਹਿਸੂਸ ਕਰਾਉਂਦਾ ਹੈ।
3. ਕੋਸ਼ਿਸ਼ ਕਰੋ ਅਤੇ ਉਸ ਨੂੰ ਇਗਨੋਰ ਕਰੋ
ਜੇਕਰ ਤੁਹਾਡੇ ਬੱਚੇ ਨੇ ਇਸ ਨੂੰ ਆਪਣਾ ਤਰੀਕਾ ਅਤੇ ਆਦਤ ਬਣਾ ਲਿਆ ਹੈ, ਤਾਂ ਤੁਹਾਨੂੰ ਉਸ ਨੂੰ ਅਜਿਹਾ ਕਰਨ ਤੋਂ ਰੋਕਣਾ ਬਹੁਤ ਜ਼ਰੂਰੀ ਹੈ। ਬੱਚੇ ’ਚ ਇਸ ਆਦਤ ਨੂੰ ਰੋਕਣ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਜਦ ਉਹ ਬਿਨਾਂ ਕਿਸੇ ਕਾਰਨ ਦੇ ਰੋਣ ਲੱਗੇ ਤਾਂ ਉਸ ਨੂੰ ਨਜ਼ਰਅੰਦਾਜ਼ ਕਰ ਦਿਓ। ਇਸ ’ਚ ਕੋਈ ਸ਼ੱਕ ਨਹੀਂ ਕਿ ਅਜਿਹਾ ਕਰਨਾ ਤੁਹਾਡੇ ਲਈ ਥੋੜ੍ਹਾ ਮੁਸ਼ਕਲ ਹੋਵੇਗਾ ਪਰ ਤੁਹਾਨੂੰ ਇਸ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਇਕ ਆਦਤ ਤੁਹਾਡੇ ਲਈ ਮੁਸ਼ਕਿਲ ਪੈਦਾ ਕਰ ਸਕਦੀ ਹੈ ਅਤੇ ਫਿਰ ਇਸ ਆਦਤ ਨੂੰ ਬੱਚੇ ਤੋਂ ਦੂਰ ਕਰ ਪਾਉਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ।
4. ਜੜ੍ਹ ਤੱਕ ਪਹੁੰਚੋ
ਤੁਹਾਡੇ ਬੱਚੇ ਦਾ ਇਸ ਤਰ੍ਹਾਂ ਨਾਲ ਵਿਵਹਾਰ ਕਰਨ ਦਾ ਕੀ ਕਾਰਨ ਹੈ, ਤੁਹਾਨੂੰ ਇਸ ਦੀ ਜੜ੍ਹ ਤੱਕ ਪਹੁੰਚਣਾ ਚਾਹੀਦਾ ਅਤੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਜੇਕਰ ਬੱਚਾ ਕਿਸੇ ਖਿਡੌਣੇ ਦੇ ਕੋਲ ਨਾ ਪਹੁੰਚ ਪਾਉਣ ਦੀ ਵਜ੍ਹਾ ਨਾਲ ਅਜਿਹਾ ਕਰ ਰਿਹਾ ਹੈ ਤਾਂ ਤੁਸੀਂ ਉਸ ਨੂੰ ਉਸ ਦਾ ਖਿਡੌਣਾ ਲੈਣ ’ਚ ਮਦਦ ਕਰੋਂ।
5. ਅਜਿਹਾ ਕਰਨ ਤੋਂ ਮਨ੍ਹਾ ਕਰੋ
ਆਪਣੇ ਨੰਨ੍ਹੇ ਬੱਚੇ ਨੂੰ ਇਹ ਸਮਝਾਉਣਾ ਮਹੱਤਵਪੂਰਨ ਹੈ ਕਿ ਇਸ ਤਰ੍ਹਾਂ ਦਾ ਵਤੀਰਾ ਠੀਕ ਨਹੀਂ ਹੈ। ਹੋ ਸਕਦਾ ਹੈ ਕਿ ਬੱਚਾ ਤੁਹਾਡੀਆਂ ਗੱਲਾਂ ਨੂੰ ਨਾ ਸਮਝ ਪਾਏ, ਪਰ ਬੱਚੇ ਤੁਹਾਡੇ ਲਹਿਜ਼ੇ ਅਤੇ ਹਾਵ-ਭਾਵ ਨੂੰ ਸਮਝਣ ’ਚ ਬਹੁਤ ਤੇਜ਼ ਹੁੰਦੇ ਹਨ। ਆਪਣੀ ਨਾਰਾਜ਼ਗੀ ਦਿਖਾਓ, ਅਜਿਹਾ ਕਰਨ ਨਾਲ ਬੱਚਾ ਸਮਝ ਜਾਵੇਗਾ ਕਿ ਇਸ ਤਰ੍ਹਾਂ ਦਾ ਵਿਵਹਾਰ ਸਵੀਕਾਰਯੋਗ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8