ਭਾਰ ਘਟਾਉਣ ਤੋਂ ਲੈ ਕੇ ਹੈਲਦੀ ਹਾਰਟ ਤੱਕ, ਜਾਣੋ ਮਟਰ ਦੇ ਅਣਗਣਿਤ ਫਾਇਦੇ

01/08/2020 11:50:59 AM

ਜਲੰਧਰ—ਹਰੀਆਂ ਸਬਜ਼ੀਆਂ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ। ਉਨ੍ਹਾਂ 'ਚੋਂ ਇਕ ਹੈ ਮਟਰ, ਜਿਸ 'ਚ ਲਿਊਟਿਨ ਅਤੇ ਜੇਕਸੈਨਥਿਨ ਵਰਗੇ ਪੋਸ਼ਕ ਤੱਤ ਸਰੀਰ 'ਚ ਕਈ ਪ੍ਰਾਬਲਮ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਜਿਥੇ ਤੁਹਾਡਾ ਭਾਰ ਬੈਲੇਂਸ ਰਹਿੰਦਾ ਹੈ ਉੱਧਰ ਹਾਰਟ ਲਈ ਵੀ ਮਟਰ ਕਾਫੀ ਫਾਇਦੇਮੰਦ ਹੈ। ਆਓ ਜਾਣਦੇ ਹਾਂ ਕਿ ਇਸ ਦੀ ਵਰਤੋਂ ਨਾਲ ਮਿਲਣ ਵਾਲੇ ਸਰੀਰ ਨੂੰ ਫਾਇਦੇ...

PunjabKesari
ਭਾਰ ਘੱਟ ਕਰਨ 'ਚ ਮਦਦਗਾਰ
ਵਿਟਾਮਿਨ-ਕੇ, ਮੈਗਨੀਜ਼, ਕਾਪਰ, ਵਿਟਾਮਿਨ-ਸੀ, ਫਾਸਫੋਰਸ ਅਤੇ ਫੋਲੇਟ ਨਾਲ ਭਰਪੂਰ ਮਟਰ ਤੁਹਾਡੇ ਭਾਰ ਨੂੰ ਬੈਲੇਂਸ ਰੱਖਣ ਨੂੰ ਮਦਦਗਾਰ ਸਿੱਧ ਹੁੰਦੇ ਹਨ। ਖੋਜ ਮੁਤਾਬਕ ਮਟਰ 'ਚ ਨਾ ਸਿਰਫ 80 ਫੀਸਦੀ ਦੇ ਲਗਭਗ ਹੀ ਕੈਲੋਰੀਜ਼ ਪਾਈ ਜਾਂਦੀ ਹੈ।
ਦਿਲ ਦੇ ਲਈ ਫਾਇਦੇਮੰਦ
ਮਟਰ 'ਚ ਫਾਈਬਰ ਵੀ ਭਰਪੂਰ ਪਾਇਆ ਜਾਂਦਾ ਹੈ ਜਿਸ ਕਾਰਨ ਇਹ ਤੁਹਾਡੇ ਹਾਰਟ ਲਈ ਵੀ ਫਾਇਦੇਮੰਦ ਹੈ। ਹਫਤੇ 'ਚ ਘੱਟ ਤੋਂ ਘੱਟ 2 ਵਾਰ ਮਟਰਾਂ ਦੀ ਵਰਤੋਂ ਕਰਨ ਨਾਲ ਹਾਰਟ ਸਟਰੋਕ ਦਾ ਖਤਰਾ 50 ਫੀਸਦੀ ਤੱਕ ਘੱਟ ਹੋ ਜਾਂਦਾ ਹੈ।

PunjabKesari
ਪਾਚਨ ਤੰਤਰ ਬਣਾਏ ਬਿਹਤਰ
ਵਿਟਾਮਿਨ-ਸੀ ਯੁਕਤ ਹੋਣ ਨਾਲ ਇਹ ਤੁਹਾਡੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਏ ਰੱਖਣ 'ਚ ਮਦਦ ਕਰਦਾ ਹੈ। ਸਿਰਫ ਪਾਚਨ ਹੀ ਨਹੀਂ ਸਗੋਂ ਅੱਜ ਕੱਲ ਤੇਜ਼ੀ ਨਾਲ ਵਧਦੇ ਜਾ ਰਹੇ ਪੇਟ ਦੇ ਕੈਂਸਰ ਤੋਂ ਵੀ ਤੁਹਾਡੀ ਸੁਰੱਖਿਆ ਕਰਦਾ ਹੈ।
ਕੋਲੇਸਟ੍ਰੋਲ
ਮਟਰ ਦੀ ਵਰਤੋਂ ਜਿਥੇ ਤੁਹਾਡੇ ਹਾਰਟ ਲਈ ਫਾਇਦੇਮੰਦ ਹੈ, ਉੱਧਰ ਇਹ ਤੁਹਾਡੇ ਕੋਲੇਸਟ੍ਰੋਲ ਨੂੰ ਵੀ ਬੈਲੇਂਸ ਰੱਖਣ 'ਚ ਮਦਦ ਕਰਦਾ ਹੈ।
ਪ੍ਰੋਟੀਨ ਨਾਲ ਭਰਪੂਰ
ਪ੍ਰੋਟੀਨ ਨਾਲ ਭਰਪੂਰ ਮਟਰ ਤੁਹਾਡੀਆਂ ਹੱਡੀਆਂ ਸਟ੍ਰਾਂਗ ਬਣਾਉਣ 'ਚ ਮਦਦ ਕਰਦੇ ਹਨ।
ਚਿਹਰੇ ਲਈ ਹੈ ਫਾਇਦੇਮੰਦ
ਜੇਕਰ ਤੁਸੀਂ ਮਟਰਾਂ ਦਾ ਦਰਦਰਾ ਪੇਸਟ ਬਣਾ ਕੇ ਚਿਹਰੇ 'ਤੇ ਲਗਾਉਂਦੇ ਹੋ ਤਾਂ ਸਕਿਨ ਨਾਲ ਜੁੜੀਆਂ ਤੁਹਾਡੀਆਂ ਕਈ ਸਮੱਸਿਆਵਾਂ ਦਾ ਹੱਲ ਨਿਕਲਦਾ ਹੈ। ਬਾਡੀ ਦੇ ਕਿਸੇ ਪਾਰਟ ਦੇ ਸੜਨ ਨਾਲ ਮਟਰ ਦਾ ਪੇਸਟ ਉਸ 'ਤੇ ਲਗਾਉਣ ਨਾਲ ਤੁਹਾਨੂੰ ਠੰਡਕ ਮਹਿਸੂਸ ਹੁੰਦੀ ਹੈ।


Aarti dhillon

Content Editor

Related News