ਵਜ਼ਨ ਅਤੇ ਡਾਇਬਿਟੀਜ਼ ਨੂੰ ਕਰਨਾ ਹੈ ਕੰਟਰੋਲ ਤਾਂ ਹਫਤੇ ''ਚ 3 ਵਾਰ ਖਾਓ ਇਹ ਚੀਜ਼

07/26/2018 1:44:28 PM

ਨਵੀਂ ਦਿੱਲੀ— ਗ੍ਰੀਨ ਬੀਨਸ ਮਤਲਬ ਗਵਾਰ ਦੀਆਂ ਫਲੀਆਂ ਦਾ ਨਾਂ ਸੁਣਦੇ ਹੀ ਜ਼ਿਆਦਾਤਰ ਲੋਕ ਮੂੰਹ ਬਣਾਉਣ ਲੱਗਦੇ ਹਨ ਪਰ ਇਹ ਹਰੀ ਭਰੀ ਸਬਜ਼ੀ ਤੁਹਾਨੂੰ ਸਿਹਤਮੰਦ ਰੱਖਦੀ ਹੈ। ਇਸ 'ਚ ਪ੍ਰੋਟੀਨ, ਫਾਈਬਰ, ਵਿਟਾਮਿਨਸ ਅਤੇ ਕਾਰਬੋਹਾਈਡ੍ਰੇਟਸ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਸ 'ਚ ਫਾਸਫੋਰਸ, ਕੈਲਸ਼ੀਅਮ, ਆਇਰਨ ਅਤੇ ਪੋਟਾਸ਼ੀਅਮ ਵੀ ਹੁੰਦੇ ਹਨ, ਜੋ ਦਿਲ ਸੰਬੰਧੀ ਸਮੱਸਿਆ ਨਹੀਂ ਹੋਣ ਦਿੰਦੇ। ਹਫਤੇ 'ਚ 3 ਤੋਂ 4 ਵਾਰ ਗ੍ਰੀਨ ਬੀਨਸ ਖਾਣ ਨਾਲ ਡਾਇਬਿਟੀਜ਼ ਕੰਟਰੋਲ 'ਚ ਰਹਿੰਦੀ ਹੈ। ਇਸ ਤੋਂ ਇਲਾਵਾ ਵੀ ਗ੍ਰੀਨ ਬੀਨਸ ਨੂੰ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਫਾਇਦਿਆਂ ਬਾਰੇ ਦੱਸ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ...
1. ਹਾਰਟ ਰਹੇ ਹੈਲਦੀ 
ਹਰੀਆਂ ਸਬਜ਼ੀਆਂ ਖਾਣ ਨਾਲ ਦਿਲ ਸੰਬੰਧੀ ਸਮੱਸਿਆਵਾਂ ਨਹੀਂ ਹੁੰਦੀਆਂ। ਇਸ 'ਚ ਮੌਜੂਦ ਗੁਣ ਕੋਲੈਸਟਰੋਲ ਨੂੰ ਘੱਟ ਕਰਨ 'ਚ ਸਹਾਈ ਹੈ। ਫਲੀਆਂ ਮਤਲਬ ਗ੍ਰੀਨ ਬੀਨਸ 'ਚ ਫਾਈਬਰ ਅਤੇ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਦਿਲ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੀ ਹੈ।
2. ਡਾਇਬਿਟੀਜ਼ 
ਗ੍ਰੀਨ ਬੀਨਸ 'ਚ ਮੌਜੂਦ ਫਾਈਬਰ ਬਲੱਡ ਸ਼ੂਗਰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਇਸ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਖਾਣੇ ਨੂੰ ਪਚਾਉਣ 'ਚ ਮਦਦਗਾਰ ਹੁੰਦਾ ਹੈ। ਡਾਇਬਿਟੀਜ਼ ਦੇ ਮਰੀਜ਼ ਕੱਚੀ ਫਲੀਆ ਨੂੰ ਵੀ ਖਾ ਸਕਦੇ ਹਨ। 
3. ਕੈਂਸਰ ਤੋਂ ਬਚਾਅ 
ਬੀਨਸ 'ਚ ਫਲੇਵੋਨਾਈਡਸ ਅਤੇ ਕੇਂਪਫ੍ਰੇਰਾਲ ਹੁੰਦਾ ਹੈ, ਜੋ ਸਰੀਰ 'ਚ ਕੈਂਸਰ ਪੈਦਾ ਕਰਨ ਵਾਲੇ ਸੈੱਲਸ ਨੂੰ ਨਹੀਂ ਬਣਨ ਦਿੰਦਾ। ਇਕ ਅਧਿਅਨ ਦੌਰਾਨ ਜੇ ਤੁਸੀਂ ਹਫਤੇ 'ਚ 3 ਤੋਂ 4 ਵਾਰ ਹਰੀਆਂ ਫਲੀਆਂ ਖਾਓਗੇ ਤਾਂ ਕੈਸਰ ਹੋਣ ਦਾ ਖਤਰਾ ਬਹੁਤ ਘੱਟ ਹੁੰਦਾ ਹੈ।
4. ਕਬਜ਼ ਦੀ ਸਮੱਸਿਆ ਤੋਂ ਮਿਲੇ ਰਾਹਤ 
ਜਿਨ੍ਹਾਂ ਲੋਕਾਂ ਨੂੰ ਪੇਟ ਸੰਬੰਧੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਬੀਨਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ 'ਚ ਮੌਜੂਦ ਗੁਣ ਖਾਣਾ ਪਚਾਉਣ 'ਚ ਸਹਾਈ ਹੁੰਦੇ ਹਨ। ਕਬਜ਼ ਅਤੇ ਅਪਚ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਗ੍ਰੀਨ ਬੀਨਸ ਖਾਓ।
5. ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ
ਗ੍ਰੀਨ ਬੀਨਸ 'ਚ ਹਾਈਪੋਗਲੇਸੇਮਿਕ ਅਤੇ ਹਾਈਪੋਲਿਪਿਡੇਮਿਕ ਹੁੰਦਾ ਹੈ, ਜੋ ਹਾਈਪਰਟੈਂਸ਼ਨ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਹਫਤੇ 'ਚ ਇਕ ਵਾਰ ਇਸ ਦੀ ਵਰਤੋਂ ਜ਼ਰੂਰ ਕਰੋ। 
6. ਮਹਾਵਾਰੀ 'ਚ ਫਾਇਦੇਮੰਦ 
ਗ੍ਰੀਨ ਬੀਨਸ ਦੀ ਸਬਜ਼ੀ ਖਾਣ ਨਾਲ ਔਰਤਾਂ ਨੂੰ ਮਹਾਵਾਰੀ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ 'ਚ ਕਾਫੀ ਆਰਾਮ ਮਿਲਦਾ ਹੈ ਕਿਉਂਕਿ ਇਸ 'ਚ ਫੈਟਸ ਅਤੇ ਕੋਲੈਸਟਰੋਲ ਘੱਟ ਹੁੰਦਾ ਹੈ ਅਤੇ ਇਹ ਫਾਈਬਰ ਅਤੇ ਪ੍ਰੋਟੀਨ ਦਾ ਬਹੁਤ ਹੀ ਵਧੀਆ ਸਰੋਤ ਹੈ।
7. ਹੱਡੀਆਂ ਨੂੰ ਮਜ਼ਬੂਤ ਬਣਾਏ
ਬੀਨਸ 'ਚ ਕੈਲਸ਼ੀਅਮ, ਮਿਨਰਲਸ ਅਤੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ, ਜਿਨ੍ਹਾਂ ਲੋਕਾਂ ਨੂੰ ਹੱਥਾਂ-ਪੈਰਾਂ ਦੀਆਂ ਹੱਡੀਆਂ 'ਚ ਦਰਦ ਜਾਂ ਸੋਜ ਰਹਿੰਦੀ ਹੈ ਉਨ੍ਹਾਂ ਨੂੰ ਬੀਨਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

 


Related News