ਤੁਹਾਡੇ ਸਰੀਰ ਦੀ ਥਕਾਵਟ ਅਤੇ ਸੁਸਤੀ ਨੂੰ ਦੂਰ ਕਰਨਗੇ ਇਹ ਵਿਟਾਮਿਨ

09/26/2020 12:46:05 PM

ਜਲੰਧਰ—ਕਈ ਲੋਕਾਂ ਨੂੰ ਹਮੇਸ਼ਾਂ ਹੀ ਥਕਾਵਟ ਅਤੇ ਸੁਸਤੀ ਦੀ ਸ਼ਿਕਾਇਤ ਰਹਿੰਦੀ ਹੈ। ਇਸ ਦੀ ਵਜ੍ਹਾ ਨਾਲ ਕਿਸੇ ਵੀ ਕੰਮ 'ਚ ਮਨ ਨਹੀਂ ਲੱਗਦਾ ਹੈ। ਇਸ ਥਕਾਵਟ ਦੇ ਪਿੱਛੇ ਨੀਂਦ ਪੂਰੀ ਨਾ ਹੋਣਾ, ਅੰਦਰ ਤੋਂ ਐਨਰਜੀ ਮਹਿਸੂਸ ਨਾ ਹੋਣਾ, ਖਰਾਬ ਡਾਈਟ ਵਰਗੇ ਕਈ ਕਾਰਨ ਹੋ ਸਕਦੇ ਹਨ। ਹਰ ਸਮੇਂ ਥਕਾਵਟ ਰਹਿਣਾ ਇਸ ਗੱਲ ਦਾ ਵੀ ਸੰਕੇਤ ਦਿੰਦਾ ਹੈ ਕਿ ਸਰੀਰ 'ਚ ਕਿਸੇ ਜ਼ਰੂਰੀ ਚੀਜ਼ ਦੀ ਕਮੀ ਹੈ।
ਆਮ ਤੌਰ 'ਤੇ ਇਹ ਲੱਛਣ ਵਿਟਾਮਿਨ ਦੀ ਕਮੀ ਕਾਰਨ ਹੁੰਦੇ ਹਨ। ਸਰੀਰ 'ਚ ਵਿਟਾਮਿਨ ਦੀ ਕਮੀ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ ਹਨ। ਲਗਾਤਾਰ ਸੁਸਤੀ ਅਤੇ ਥਕਾਵਟ ਦੀ ਵਜ੍ਹਾ ਨਾਲ ਤੁਹਾਨੂੰ ਵੀ ਜੇਕਰ ਕੰਮ ਕਰਨ 'ਚ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਤੁਹਾਡੇ 'ਚ ਕੁਝ ਵਿਟਾਮਿਨਸ ਦੀ ਕਮੀ ਹੋ ਸਕਦੀ ਹੈ।

PunjabKesari

ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ...
ਵਿਟਾਮਿਨ ਬੀ12—ਸ਼ਰੀਰ 'ਚ ਖੂਨ ਕੋਸ਼ਿਕਾਵਾਂ ਅਤੇ ਡੀ ਐੱਨ ਏ ਨੂੰ ਬਣਾਉਣ ਲਈ ਵਿਟਾਮਿਨ ਬੀ12 ਦੀ ਲੋੜ ਪੈਂਦੀ ਹੈ। ਮਜ਼ਬੂਤ ਨਰਵਸ ਸਿਸਟਮ ਲਈ ਵੀ ਵਿਟਾਮਿਨ ਬੀ12 ਬਹੁਤ ਜ਼ਰੂਰੀ ਹੈ। ਸਰੀਰ 'ਚ ਵਿਟਾਮਿਨ ਬੀ12 ਦੀ ਕਮੀ ਨਾਲ ਹਰ ਸਮੇਂ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ।
ਵਿਟਾਮਿਨ ਬੀ12 ਦੀ ਕਮੀ ਨਾਲ ਸਰੀਰ 'ਚ ਬਲੱਡ ਸੈਲਸ ਨਹੀਂ ਬਣ ਪਾਉਂਦੇ ਹਨ ਅਤੇ ਜਿਸ ਕਰਕੇ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਹੈ। ਵਿਟਾਮਿਨ 12 ਦੀ ਕਮੀ ਪੂਰੀ ਕਰਨ ਲਈ ਆਪਣੀ ਡਾਈਟ 'ਚ ਮੱਛੀ, ਮੀਟ, ਆਂਡੇ ਅਤੇ ਸਾਬਤ ਅਨਾਜ਼ ਸ਼ਾਮਲ ਕਰੋ। 

PunjabKesari
ਵਿਟਾਮਿਨ ਡੀ-ਸਰੀਰ ਨੂੰ ਸਹੀ ਢੰਗ ਨਾਲ ਚਲਾਉਣ ਲਈ ਵਿਟਾਮਿਨ ਡੀ ਬਹੁਤ ਜ਼ਰੂਰੀ ਹੁੰਦਾ ਹੈ। ਵਿਟਾਮਿਨ ਡੀ ਦੰਦਾਂ ਅਤੇ ਹੱਡੀਆਂ ਲਈ ਵੀ ਜ਼ਰੂਰੀ ਹੈ। ਇੰਨਾ ਹੀ ਨਹੀਂ ਵਿਟਾਮਿਨ ਡੀ ਦਾ ਸਿੱਧਾ ਅਸਰ ਇਮਿਊਨ ਸਿਸਟਨ 'ਤੇ ਵੀ ਪੈਂਦਾ ਹੈ। ਇਸ ਦੀ ਕਮੀ ਨਾਲ ਸਰੀਰ 'ਚ ਹਮੇਸ਼ਾ ਸੁਸਤੀ ਬਣੀ ਰਹਿੰਦੀ ਹੈ। 
ਵਿਟਾਮਿਨ ਡੀ ਦਾ ਸਭ ਤੋਂ ਚੰਗਾ ਸਰੋਤ ਧੁੱਪ ਹੈ। ਧੁੱਪ 'ਚ ਨਿਕਲਣ ਨਾਲ ਸਰੀਰ 'ਚ ਵਿਟਾਮਿਨ ਡੀ ਬਣਦਾ ਹੈ। ਸਾਲਮਨ ਮੱਛੀ, ਕਾਡ ਲੀਵਰ ਆਇਲ, ਆਂਡੇ ਦੀ ਜਰਦੀ, ਮਸ਼ਰੂਮ ਆਦਿ 'ਚ ਵਿਟਾਮਿਨ ਡੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। 
ਵਿਟਾਮਿਨ ਸੀ—ਵਿਟਾਮਿਨ ਸੀ ਨੂੰ ਇਮਿਊਨ ਵਧਾਉਣ ਲਈ ਜਾਣਿਆ ਜਾਂਦਾ ਹੈ। ਇਹ ਸਕਿਨ ਅਤੇ ਵਾਲਾਂ ਲਈ ਵੀ ਫਾਇਦੇਮੰਦ ਹੈ। ਵਿਟਾਮਿਨ ਸੀ ਦੀ ਕਮੀ ਦਾ ਪਹਿਲਾਂ ਲੱਛਣ ਲੋੜ ਤੋਂ ਜ਼ਿਆਦਾ ਥਕਾਵਟ ਮਹਿਸੂਸ ਹੋਣਾ ਹੈ। ਖੱਟੇ ਫਲ, ਕੀਵੀ, ਅਨਾਨਾਸ, ਪਪੀਤਾ, ਸਟਾਰਬੇਰੀ, ਤਰਬੂਜ਼ ਅਤੇ ਅੰਬ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। 


Aarti dhillon

Content Editor

Related News