ਹਲਦੀ ਦਾ ਪਾਣੀ ਪੀਣ ਨਾਲ ਹੋਣਗੇ ਇਹ ਸਿਹਤ ਸੰਬੰਧੀ ਫਾਇਦੇ

06/17/2018 9:07:17 AM

ਜਲੰਧਰ— ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਫਾਇਦਿਆਂ ਬਾਰੇ ਤੁਸੀਂ ਜਾਣਦੇ ਹੋ। ਕੁਝ ਲੋਕ ਖਾਲੀ ਪੇਟ ਸ਼ਹਿਦ ਅਤੇ ਨਿੰਬੂ ਵਾਲਾ ਪਾਣੀ ਪੀਂਦੇ ਹਨ ਤਾਂ ਜੋ ਪੇਝ ਅਤੇ ਮੋਟਾਪੇ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਇਸ 'ਚ ਥੌੜੀ ਜਿਹੀ ਹਲਦੀ ਮਿਲਾ ਦਿੱਤੀ ਜਾਵੇ ਤਾਂ ਤੁਸੀਂ ਸਿਹਤ ਨਾਲ ਜੁੜੀ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਹਲਦੀ ਦਾ ਪਾਣੀ ਪੀਣ ਦਾ ਤਰੀਕਾ:
- 1 ਗਲਾਸ ਗੁਣਗੁਣੇ ਪਾਣੀ 'ਚ ਅੱਧਾ ਨਿੰਬੂ ਦਾ ਰਸ, ਸ਼ਹਿਦ ਅਤੇ ਅੱਧਾ ਛੋਟਾ ਚਮਚ ਹਲਦੀ ਦਾ ਪਾਊਡਰ ਮਿਲਾ ਕੇ ਰੋਜ਼ ਪੀਓ।
ਹਲਦੀ ਦਾ ਪਾਣੀ ਪੀਣ ਦੇ ਫਾਇਦੇ— ਹਲਦੀ ਬਹੁਤ ਹੀ ਵਧੀਆ ਐਂਟੀਆਕਸੀਡੈਂਟ ਹੈ। ਇਸ ਨਾਲ ਕਿਸੇ ਵੀ ਤਰ੍ਹਾਂ ਦੀ ਐਲਰਜੀ ਅਤੇ ਬੀਮਾਰੀ ਨਾਲ ਲੜਨ ਦੀ ਸ਼ਕਤੀ ਆ ਜਾਂਦੀ ਹੈ।
-ਹਲਦੀ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨਾਲ ਲੜਨ ਲਈ ਸਹਾਇਕ ਹੁੰਦਾ ਹੈ।
- ਹਲਦੀ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਤੰਦਰੁਸਤ ਹੁੰਦੀਹੈ।
- ਸੂਜਨ ਦੀ ਪਰੇਸ਼ਾਨੀ ਹੋ ਤਾਂ ਹਲਦੀ ਦੀ ਵਰਤੋਂ ਕਰੋ। ਇਸ 'ਚ ਪਾਇਆ ਜਾਣ ਵਾਲਾ ਕਮਕਯੂਮਿਨ ਰਸਾਇਣ ਦਵਾਈ ਦਾ ਕੰਮ ਕਰਦਾ ਹੈ।
- ਹਲਦੀ ਦਾ ਪਾਣੀ ਪੀਣ ਨਾਲ ਦਿਮਾਗ ਤੇਜ਼ ਹੁੰਦਾ ਹੈ।
- ਗਠੀਏ ਦੇ ਰੋਗੀ ਲਈ ਹਲਦੀ ਦੀ ਵਰਤੋਂ ਕਰਨਾ ਫਾਇਦੇਮੰਦ ਹੈ।
- ਸਰੀਰ 'ਚ ਕਿਸੇ ਵੀ ਅੰਗ ਦੀ ਬਲਾਕੇਜ ਨੂੰ ਦੂਰ ਕਰਨ ਲਈ ਇਹ ਮਦਦਗਾਰ ਹੈ।
- ਹਲਦੀ 'ਚ ਗਲੂਕੋਜ਼ ਦੀ ਮਾਤਰਾ ਘੱਟ ਹੁੰਦੀ ਹੈ ਜੋ ਸ਼ੂਗਰ ਦੇ ਰੋਗੀ ਲਈ ਲਾਭਕਾਰੀ ਹੈ।
- ਅੰਦਰੂਨੀ ਸੱਟ ਲੱਗਣ 'ਤੇ ਹਲਦੀ ਦਾ ਦੁੱਧ ਪੀਣ ਨਾਲ ਜ਼ਖਮ ਜਲਦੀ ਭਰ ਜਾਂਦਾ ਹੈ ਕਿਉਂਕਿ ਇਸ 'ਚ ਐਂਟੀਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣਾਂ ਦੇ ਕਾਰਨ ਅੰਦਰੂਨੀ ਸੱਟ ਜਲਦੀ ਠੀਕ ਹੋ ਜਾਂਦੀ ਹੈ।
ਧਿਆਨ 'ਚ ਰੱਖੋ ਇਹ ਗੱਲਾਂ— ਕਿਸੇ ਵੀ ਚੀਜ਼ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਫਾਇਦੇ ਦੀ ਜਗ੍ਹਾਂ ਨੁਕਸਾਨ ਹੋ ਸਕਦੇ ਹਨ। ਇਸ ਲਈ ਲੋੜ ਦੇ ਹਿਸਾਬ ਦੇ ਨਾਲ ਹੀ ਚੀਜ਼ ਦੀ ਵਰਤੋਂ ਕਰੋ।


Related News