Health Tips: ਲੂ ਤੋਂ ਬਚਾਉਂਦੈ ''ਬੇਲ ਦਾ ਸ਼ਰਬਤ'', ਗਰਮੀਆਂ ''ਚ ਰੋਜ਼ਾਨਾ ਪੀਣ ਨਾਲ ਦੂਰ ਹੋਣਗੇ ਕਈ ਰੋਗ
Wednesday, Jun 19, 2024 - 06:37 PM (IST)
ਜਲੰਧਰ (ਬਿਊਰੋ) - ਬੇਲ ਇੱਕ ਫਲ ਹੈ, ਜਿਸ ਦਾ ਰਸ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਪ੍ਰੋਟੀਨ, ਵਿਟਾਮਿਨ-ਸੀ, ਥਾਈਮੀਨ ਵਰਗੇ ਹੋਰ ਵੀ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ। ਗਰਮੀਆਂ ਦੇ ਮੌਸਮ 'ਚ ਇਸ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਬਾਜ਼ਾਰ 'ਚ ਬੇਲ ਦੇ ਬਣੇ ਸ਼ਰਬਤ ਆਸਾਨੀ ਨਾਲ ਮਿਲ ਜਾਂਦੇ ਹਨ। ਬੇਲ ਦੇ ਫਲ ਦਾ ਗੁੱਦਾ ਦੁੱਧ ਅਤੇ ਪਾਣੀ ਨਾਲ ਮਿਲਾ ਕੇ ਪੀਣ ਵੀ ਫ਼ਾਇਦੇਮੰਦ ਹੁੰਦਾ ਹੈ। ਔਸ਼ਦੀ ਗੁਣਾਂ ਨਾਲ ਭਰਪੂਰ ਬੇਲ ਢਿੱਡ ਸੰਬੰਧੀ ਬੀਮਾਰੀਆਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਖ਼ਾਸ ਕਰਕੇ ਗਰਮੀਆਂ 'ਚ ਇਹ ਸਰੀਰ ਨੂੰ ਠੰਡਕ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਬੇਲ ਦਾ ਸ਼ਰਬਤ ਪੀਣ ਦੇ ਫ਼ਾਇਦੇ ਦੱਸ ਰਹੇ ਹਾਂ...
1. ਢਿੱਡ ਦੀਆਂ ਸਮੱਸਿਆਵਾਂ
ਢਿੱਡ ਦੀ ਗੈਸ, ਜਲਣ ਜਾਂ ਕਬਜ਼ ਹੈ ਤਾਂ ਇਸ ਲਈ ਰੋਜ਼ਾਨਾ ਬੇਲ ਦੇ ਸ਼ਰਬਤ ਦੀ ਵਰਤੋਂ ਕਰੋ। ਇਸ ਸ਼ਰਬਤ ਨੂੰ ਪੀਣ ਨਾਲ ਉਕਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਬੇਲ ਨਾਲ ਅਪਚ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
2. ਥਕਾਵਟ ਨੂੰ ਕਰੇ ਦੂਰ
ਬੇਲ ਦੇ ਗੁੱਦੇ 'ਚ ਗੁੜ ਮਿਲਾ ਕੇ ਖਾਣ ਨਾਲ ਥਕਾਵਟ ਦੂਰ ਹੁੰਦੀ ਹੈ। ਇਸ ਨਾਲ ਤੁਸੀਂ ਖੁਦ ਨੂੰ ਤਾਜ਼ਾ ਮਹਿਸੂਸ ਕਰੋਗੇ। ਬੇਲ ਦਾ ਸ਼ਰਬਤ ਦਿਮਾਗ ਨੂੰ ਠੰਡਾ ਰੱਖਦਾ ਹੈ।
3. ਦਿਲ ਦੀਆਂ ਬੀਮਾਰੀਆਂ
ਬੇਲ ਦੇ ਸ਼ਰਬਤ ਦਾ ਸੇਵਨ ਕਰਨ ਨਾਲ ਸਰੀਰ 'ਚ ਠੰਡਕ ਰਹਿੰਦੀ ਹੈ ਅਤੇ ਇਸ ਨਾਲ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।
4. ਖੂਨ ਨੂੰ ਕਰੇ ਸਾਫ਼
ਬੇਲ ਦੇ ਸ਼ਰਬਤ ਦਾ ਸੇਵਨ ਕਰਨ ਨਾਲ ਖੂਨ ਸਾਫ਼ ਹੁੰਦਾ ਹੈ। ਇਸ ਸ਼ਰਬਤ ਨੂੰ ਪੀਣ ਨਾਲ ਕਿਸੇ ਵੀ ਇੰਫੈਕਸ਼ਨ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
5. ਸਰੀਰ ਨੂੰ ਦੇਵੇ ਠੰਡਕ
ਗਰਮੀਆਂ ਦੇ ਤਪਦੇ ਮੌਸਮ 'ਚ ਲੂ ਤੋਂ ਬਚਣ ਲਈ ਬੇਲ ਦਾ ਸ਼ਰਬਤ ਪੀਓ। ਇਸ ਨਾਲ ਸਰੀਰ 'ਚ ਠੰਡਕ ਰਹਿੰਦੀ ਹੈ।
6. ਮੂੰਹ ਦੇ ਛਾਲੇ ਕਰੇ ਠੀਕ
ਮੂੰਹ 'ਚ ਵਾਰ-ਵਾਰ ਛਾਲੇ ਹੋ ਰਹੇ ਹਨ ਤਾਂ ਇਸ ਦੇ ਲਈ ਬੇਲ ਦੇ ਸ਼ਰਬਤ ਦੀ ਵਰਤੋਂ ਕਰੋਂ। ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ।
7. ਲੂ ਤੋਂ ਕਰੇ ਬਚਾਅ
ਬੇਲ ਢਿੱਡ ਦੇ ਰੋਗਾਂ ਨੂੰ ਦੂਰ ਕਰਦਾ ਹੈ ਅਤੇ ਅੰਤੜਿਆਂ ਨੂੰ ਵੀ ਸਾਫ਼ ਕਰਦਾ ਹੈ। ਗਰਮੀਆਂ 'ਚ ਲੂ ਤੋਂ ਬਚਣ ਲਈ ਪਕੇ ਹੋਏ ਬੇਲ ਦੇ ਗੂੱਦੇ ਨੂੰ ਹੱਥਾਂ 'ਤੇ ਰਗੜ ਲਓ। ਇਸ ਨੂੰ ਪਾਣੀ 'ਚ ਮਿਲਾ ਕੇ ਛਾਣ ਲਓ, ਤੁਸੀਂ ਇਸ 'ਚ ਚੀਨੀ ਵੀ ਪਾ ਸਕਦੇ ਹੋ।
8. ਬਲੱਡ ਪ੍ਰੈਸ਼ਰ
ਬੇਲ ਦੀਆਂ ਪੱਤੀਆਂ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦ ਕਰਦੀਆਂ ਹਨ। ਇਸ ਲਈ ਬੇਲ ਦੀਆਂ ਪੱਤੀਆਂ ਨੂੰ ਪਾਣੀ 'ਚ ਉਬਾਲ ਲਓ ਅਤੇ ਇਸ ਪਾਣੀ ਨੂੰ ਛਾਣ ਕੇ ਪੀ ਲਓ। ਤੁਹਾਡਾ ਹਾਈ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਵੇਗਾ।
9. ਅਸਥਮਾ ਦਾ ਅਟੈਕ ਆਉਣ ’ਤੇ ਫ਼ਾਇਦੇਮੰਦ
ਅਸਥਮਾ ਦਾ ਅਟੈਕ ਆਉਣ 'ਤੇ ਜਾਂ ਦਿਲ ਦੀ ਧੜਕਨ ਅਸਧਾਰਨ ਹੋ ਜਾਣ 'ਤੇ ਬੇਲ ਦੀ ਜੜ੍ਹ ਦਾ ਕਾੜਾ ਬਣਾ ਕੇ ਪੀਣ ਨਾਲ ਆਰਾਮ ਮਿਲਦਾ ਹੈ।
10. ਦਸਤ ਅਤੇ ਡਾਇਰੀਆਂ
ਗਰਮੀਆਂ ਦੇ ਕਾਰਨ ਦਸਤ ਅਤੇ ਡਾਇਰੀਆਂ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਤੋਂ ਬਚਣ ਲਈ ਬੇਲ ਦੇ ਸ਼ਰਬਤ ਦਾ ਸੇਵਨ ਜ਼ਰੂਰ ਕਰੋ।
11. ਜਿਗਰ ਲਈ ਫ਼ਾਇਦੇਮੰਦ
ਗਰਮੀ 'ਚ ਅਕਸਰ ਸਰੀਰ 'ਚ ਜਲਨ ਦੀ ਸਮੱਸਿਆ ਰਹਿੰਦੀ ਹੈ। ਇਸ ਲਈ ਕੱਚੇ ਬੇਲ ਦੀ ਗਿਰੀ ਨੂੰ ਤੋੜ ਕੇ ਤਿਲ ਦੇ ਤੇਲ 'ਚ ਪਾ ਕੇ 2-3 ਦਿਨ ਲਈ ਰੱਖ ਦਿਓ। ਹੁਣ ਇਸ ਨਾਲ ਸਰੀਰ ਦੀ ਮਾਲਸ਼ ਕਰੋ, ਤੁਹਾਨੂੰ ਠੰਡਕ ਮਿਲੇਗੀ। ਇਹ ਥੀਆਮਾਈਨ, ਰਿਬੋਫਵੇਲਿਨ ਅਤੇ ਬੀਟਾ-ਕੈਰੋਟੀਨ ਦਾ ਵੀ ਵਧੀਆ ਸਰੋਤ ਹੈ। ਇਹ ਸਾਰੇ ਤੱਤ ਮਿਲ ਕੇ ਜਿਗਰ ਸੰਬੰਧੀ ਸਮੱਸਿਆਵਾਂ ਨੂੰ ਠੀਕ ਕਰਨ 'ਚ ਮਦਦ ਕਰਦੇ ਹਨ।