ਫਿਲੀਪੀਨਜ਼ 'ਚ ਡੇਂਗੂ ਨਾਲ ਗਈ 197 ਲੋਕਾਂ ਦੀ ਜਾਨ, ਸਿਹਤ ਮੰਤਰੀ ਨੇ ਕੀਤੀ ਇਹ ਅਪੀਲ

06/15/2024 5:17:06 PM

ਮਨੀਲਾ (ਵਾਰਤਾ)- ਫਿਲੀਪੀਨਜ਼ 'ਚ ਇਸ ਸਾਲ ਜਨਵਰੀ ਤੋਂ ਇਕ ਜੂਨ ਤੱਕ ਡੇਂਗੂ ਕਾਰਨ 197 ਲੋਕਾਂ ਦੀ ਜਾਨ ਚਲੀ ਗਈ। ਸਿਹਤ ਵਿਭਾਗ (ਡੀਓਐੱਚ) ਨੇ ਸ਼ਨੀਵਾਰ ਨੂੰ ਦੱਸਿਆ ਕਿ ਇਕ ਜਨਵਰੀ ਤੋਂ ਇਕ ਜੂਨ ਤੱਕ ਡੇਂਗੂ ਦੇ ਲਗਭਗ 70,500 ਮਾਮਲੇ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਹਰ ਹਫ਼ਤੇ ਡੇਂਗੂ ਦੇ ਨਵੇਂ ਮਾਮਲਿਆਂ ਦੀ ਵੱਧਦੀ ਗਿਣਤੀ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ, ਕਿਉਂਕਿ ਪਹਿਲੇ ਦੀ ਗਿਰਾਵਟ ਦਾ ਰੁਝਾਨ ਹੁਣ ਸਥਿਰ ਹੋ ਲੱਗਾ ਹੈ। 

ਸਿਹਤ ਵਿਭਾਗ ਨੇ ਜ਼ਿਕਰ ਕੀਤਾ ਕਿ ਮੁੱਖ ਲੂਜੋਨ ਟਾਪੂ ਦੇ ਉੱਤਰੀ ਭਾਗ ਅਤੇ ਦੱਖਣੀ ਫਿਲੀਪੀਨਜ਼ ਦੇ 7 ਖੇਤਰਾਂ 'ਚ ਹਾਲ ਦੇ ਤਿੰਨ ਤੋਂ ਚਾਰ ਹਫ਼ਤਿਆਂ 'ਚ ਡੇਂਗੂ ਦੇ ਮਾਮਲਿਆਂ 'ਚ ਵਾਧਾ ਦੇਖਿਆ ਗਿਆ। ਮੌਸਮ ਬਿਊਰੋ ਨੇ ਦੱਸਿਆ ਕਿ 29 ਮਈ ਨੂੰ ਫਿਲੀਪੀਨਜ਼ 'ਚ ਮੀਂਹ ਦੀ ਸ਼ੁਰੂਆਤ ਹੋਣ ਦੇ ਆਸਾਰ ਹਨ। ਸਿਹਤ ਮੰਤਰੀ ਟੇਓਡੋਰੋ ਹਰਬੋਸਾ ਨੇ ਕਿਹਾ,''ਇਕ ਜਗ੍ਹਾ 'ਤੇ ਇਕੱਠੇ ਪਾਣੀ ਨਾਲ ਮੱਛਰਾਂ ਦੀ ਗਿਣਤੀ 'ਚ ਵਾਧਾ ਹੁੰਦਾ ਹੈ। ਲੋਕਾਂ ਨੂੰ ਅਪੀਲ ਹੈ ਕਿ ਆਪਣੇ ਨੇੜੇ-ਤੇੜੇ ਪਾਣੀ ਇਕੱਠਾ ਨਾ ਹੋਣ ਦੇਣ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News