ਪੀਣ ਯੋਗ ਪਾਣੀ ਨਾ ਮਿਲਣ ਕਾਰਨ ਕੰਢੀ ਖੇਤਰ ਦੇ ਲੋਕਾਂ ’ਚ ਹਾਹਾਕਾਰ, ਖਾਲੀ ਬਾਲਟੀਆਂ ਰੱਖ ਕੀਤਾ ਰੋਸ ਪ੍ਰਦਰਸ਼ਨ

Thursday, Jun 13, 2024 - 12:56 PM (IST)

ਪੀਣ ਯੋਗ ਪਾਣੀ ਨਾ ਮਿਲਣ ਕਾਰਨ ਕੰਢੀ ਖੇਤਰ ਦੇ ਲੋਕਾਂ ’ਚ ਹਾਹਾਕਾਰ, ਖਾਲੀ ਬਾਲਟੀਆਂ ਰੱਖ ਕੀਤਾ ਰੋਸ ਪ੍ਰਦਰਸ਼ਨ

ਪਠਾਨਕੋਟ (ਕੰਵਲ)- ਕੰਢੀ ਵਿਕਾਸ ਮੋਰਚਾ ਦੇ ਕੌਮੀ ਪ੍ਰਧਾਨ ਓਮਪ੍ਰਕਾਸ਼ ਮੱਘਰ ਸਿੰਘ ਦੀ ਅਗਵਾਈ ’ਚ ਜ਼ਿਲ੍ਹਾ ਪਠਾਨਕੋਟ ਦੇ ਕੰਢੀ ਖੇਤਰ ਧਾਰਕਲਾਂ ਦੇ ਪਿੰਡ ਘੋਟ ਗਲਾ ’ਚ ਪੀਣ ਵਾਲੇ ਪਾਣੀ ਦੇ ਸੰਕਟ ਨੂੰ ਲੈ ਕੇ ਲੋਕਾਂ ਵੱਲੋਂ ਵਿਭਾਗ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਮੰਗ ਕੀਤੀ ਕਿ ਪਿੰਡ ਬੁੰਗਲ-ਬੱਧਨੀ ’ਚ ਲਗਾਤਾਰ ਵਧਦੀ ਆਬਾਦੀ ਕਾਰਨ ਲੋਕਾਂ ਨੂੰ ਪਾਣੀ ਦੀ ਸਪਲਾਈ ਨਾਂ ਦੇ ਬਰਾਬਰ ਹੋ ਰਹੀ ਹੈ, ਇਸ ਲਈ ਚੱਕੀ ਵਿਖੇ ਇਕ ਹੋਰ ਨਵਾਂ ਅਤੇ ਸ਼ਕਤੀਸ਼ਾਲੀ ਜਲ ਪ੍ਰਾਜੈਕਟ ਲਗਾਇਆ ਜਾਵੇ, ਨਹੀਂ ਤਾਂ ਲੋਕਾਂ ਨੂੰ ਪਾਣੀ ਦੀ ਘਾਟ ਕਾਰਨ ਪਾਣੀ ਦੀ ਬੂੰਦ-ਬੂੰਦ ਦੇ ਲਈ ਸੰਕਟ ਦਾ ਸ਼ਿਕਾਰ ਹੋਣਾ ਪਵੇਗਾ।

ਲੋਕਾਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਪਾਣੀ ਦੇ ਖਾਲੀ ਭਾਂਡੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸ਼ਿੰਦੋ ਬੀਬੀ, ਬਬਲੀ ਬੀਬੀ, ਤਾਲੀਮਾ ਬੀਬੀ, ਰੀਨਾ ਬੀਬੀ, ਨਸੀਬ ਬੀਬੀ, ਨਜਮਾ ਬੀਬੀ, ਮੀਨਾ ਬੀਬੀ, ਸੋਨੂੰ ਬੀਬੀ, ਮਤੀਨਾ ਬੀਬੀ, ਅਲਪੋ ਬੀਬੀ, ਸ਼ਾਹਦੀਨ ਆਦਿ ਨੇ ਦੱਸਿਆ ਕਿ ਪਿੰਡ ਘੋਟ ਗਲਾ ’ਚ ਪਿਛਲੇ ਕਾਫੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਬਣੀ ਹੋਈ ਹੈ। ਪੀਣ ਵਾਲੇ ਪਾਣੀ ਦੇ ਸੰਕਟ ਨੂੰ ਲੈ ਕੇ ਵਾਰ-ਵਾਰ ਧਰਨੇ ਦੇਣ ਦੇ ਬਾਵਜੂਦ ਵੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ।

ਇਹ ਵੀ ਪੜ੍ਹੋ-  ਗਰਮੀ ’ਚ ਵਾਧੇ ਤੇ ਮੀਂਹ ਦੀ ਕਮੀ ਨੇ ਲੋਕਾਂ ਦੀ ਕਰਵਾਈ ਤੌਬਾ, ਤੋੜੇ ਪਿਛਲੇ ਕਈ ਸਾਲਾਂ ਦੇ ਰਿਕਾਰਡ

ਉਨ੍ਹਾਂ ਕਿਹਾ ਕਿ ਸਾਡੇ ਪਿੰਡ ’ਚ ਪੀਣ ਲਈ ਕੋਈ ਖੂਹ ਨਹੀਂ ਹੈ, ਜਿਸ ਕਰ ਕੇ ਲੋਕਾਂ ਕੋਲ ਪੀਣ ਲਈ ਪਾਣੀ ਦਾ ਕੋਈ ਹੋਰ ਸਾਧਨ ਨਹੀਂ ਹੈ। ਪਿੰਡ ਬੁੰਗਲ ਬਧਾਨੀ, ਭਮਰ੍ਹੋਤਾ, ਘੋਟਗਲਾ ਦੇ ਲੋਕਾਂ ਨੂੰ ਪਾਣੀ ਦੀ ਸਪਲਾਈ ਤਿੰਨ-ਚਾਰ ਸਾਲਾਂ ਤੋਂ ਘਟੀ ਹੋਈ ਹੈ ਤੇ ਲਗਾਤਾਰ ਹੋਰ ਵੀ ਘਟਦੀ ਜਾ ਰਹੀ ਹੈ, ਕਿਉਂਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਠਾਨਕੋਟ ਜਿਸ ਦਾ ਚੱਕੀ ’ਚ ਇਕ ਪ੍ਰਾਜੈਕਟ ਹੈ, ਵੱਲੋਂ ਉਕਤ ਪਿੰਡਾਂ ਨੂੰ ਪਾਣੀ ਸਪਲਾਈ ਕੀਤਾ ਜਾਂਦਾ ਹੈ, ਜੋ ਚਾਰ-ਪੰਜ ਦਿਨ ਬਾਅਦ ਹੀ ਨਸੀਬ ਹੁੰਦਾ ਹੈ।

ਇਹ ਵੀ ਪੜ੍ਹੋ-ਛਬੀਲ ਪੀਣ ਲਈ ਸੜਕ ਪਾਰ ਕਰ ਰਹੇ ਮੁੰਡੇ ਨਾਲ ਵਾਪਰਿਆ ਭਾਣਾ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

ਉਨ੍ਹਾਂ ਨੇ ਕਿਹਾ ਕਿ ਵਿਭਾਗ ਨੇ ਉਕਤ ਪਿੰਡ ’ਚ ਨਾ ਤਾਂ ਕੋਈ ਨਵਾਂ ਜਲ ਪ੍ਰਾਜੈਕਟ ਲਗਾਇਆ ਹੈ ਅਤੇ ਨਾ ਹੀ ਗਰਮੀ ਦੇ ਮੌਸਮ ’ਚ ਪਾਣੀ ਦੀ ਸਮੱਸਿਆ ਦੇ ਹੱਲ ਲਈ ਕੋਈ ਢੁਕਵਾਂ ਪ੍ਰਬੰਧ ਕੀਤਾ ਗਿਆ ਹੈ। ਕੰਢੀ ਵਿਕਾਸ ਮੋਰਚਾ ਦੇ ਪ੍ਰਧਾਨ ਓਮਪ੍ਰਕਾਸ਼ ਮੱਘਰ ਸਿੰਘ ਅਤੇ ਸੁਰਿੰਦਰ ਸਿੰਘ ਧਾਰ ਖੁਰਦ ਨੇ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਬੁੰਗਲ ਦੇ ਮੁਹੱਲਾ ਲਧੇਟ ਦੇ ਕਈ ਘਰਾਂ ਨੂੰ ਕਈ ਮਹੀਨਿਆਂ ਤੋਂ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਉਕਤ ਪਿੰਡਾਂ ਦੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਅਤੇ 700-800 ਰੁਪਏ ਖਰਚ ਕੇ ਖੁਦ ਪਾਣੀ ਦੀਆਂ ਟੈਂਕੀਆਂ ਮੰਗਵਾ ਕੇ ਪਾਣੀ ਦੀ ਪੂਰਤੀ ਕੀਤੀ ਜਾਂਦੀ ਹੈ, ਜਦਕਿ ਵਿਭਾਗ ਇਸ ਪਾਸੇ ਤੋਂ ਸ਼ਾਇਦ ਆਪਣੀਆਂ ਅੱਖਾਂ ਮੀਟੀ ਬੈਠਾ ਹੈ।

ਉਨ੍ਹਾਂ ਮੰਗ ਕੀਤੀ ਕਿ ਪਿੰਡ ਘੋਟ ਗਾਲਾ ਦੇ ਨਾਲ ਲੱਗਦੇ ਪਿੰਡ ਬਰੂਕਲੀ ’ਚ ਵੀ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਅਤੇ ਉਨ੍ਹਾਂ ਨੂੰ ਵੀ ਪਾਣੀ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਜਲ ਸਪਲਾਈ ਵਿਭਾਗ ਵੱਲੋਂ ਜੋ ਚੱਕੀ ਵਿਖੇ ਪੁਰਾਣ ਪ੍ਰਾਜੈਕਟ ਲਗਾਇਆ ਹੋਇਆ ਹੈ, ਉਹ ਹੁਣ ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰੱਥ ਹੈ, ਇਸ ਲਈ ਉਥੇ ਕੋਈ ਇਕ ਹੋਰ ਪ੍ਰਾਜੈਕਟ ਲਗਾ ਕੇ ਇਸ ਦਾ ਹੱਲ ਲੱਭਿਆ ਜਾਵੇ।

ਇਹ ਵੀ ਪੜ੍ਹੋ- ਅਸਮਾਨ ਤੋਂ ਵਰ੍ਹ ਰਹੀ ਅੱਗ ਵਾਂਗ ਲੂ, ਤਾਪਮਾਨ 46 ਡਿਗਰੀ ਤੋਂ ਪਾਰ, ਲੋਕ ਘਰਾਂ ’ਚ ਰਹਿਣ ਲਈ ਹੋਏ ਮਜ਼ਬੂਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News