ਨੰਗੇ ਪੈਰੀਂ ਘਾਹ 'ਤੇ ਚੱਲਣ ਨਾਲ ਹੋਣਗੇ ਤੁਹਾਨੂੰ ਇਹ ਜ਼ਬਰਦਸਤ ਫਾਇਦੇ, ਜਾਣੋ

06/14/2024 5:22:49 PM

ਜਲੰਧਰ- ਘਾਹ 'ਤੇ ਨੰਗੇ ਪੈਰੀਂ ਚੱਲਣ ਨਾਲ ਸਰੀਰ ਨੂੰ ਕਾਫ਼ੀ ਫਾਇਦੇ ਹੁੰਦੇ ਹਨ। ਨੰਗੇ ਪੈਰੀਂ ਘਾਹ 'ਤੇ ਚੱਲਨ-ਦੌੜਨ ਨਾਲ ਸਰੀਰ ਤੰਦਰੁਸਤ ਰਹੇਗਾ। ਸਵੇਰ-ਸਵੇਰੇ ਟਹਿਲਨ ਨਾਲ ਮੂਡ ਵੀ ਫਰੈੱਸ਼ ਰਹਿੰਦਾ ਹੈ। ਤ੍ਰੇਲ ਨਾਲ ਭਿੱਜੀ ਘਾਹ 'ਤੇ ਨੰਗੇ ਪੈਰੀਂ ਤੁਰਨ ਨਾਲ ਸਾਡਾ  ਇਮਊਨਿਟੀ ਸਿਸਟਮ ਮਜ਼ਬੂਤ ​​ਹੁੰਦਾ ਹੈ ਅਤੇ ਤਣਾਅ ਤੋਂ ਵੀ ਰਾਹਤ ਮਿਲਦੀ ਹੈ। ਇਹ ਤੁਹਾਡੀਆਂ ਅੱਖਾਂ ਅਤੇ ਦਿਮਾਗ ਲਈ ਵੀ ਬਹੁਤ ਵਧੀਆ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ

ਇਹ ਖ਼ਬਰ ਵੀ ਪੜ੍ਹੋ- ਕੰਗਨਾ ਰਣੌਤ ਦੇ ਘਰ ਵੱਜੇਗੀ ਸ਼ਹਿਨਾਈ, ਸ਼ੇਅਰ ਕੀਤੀਆਂ ਮੰਗਣੀ ਦੀਆਂ ਤਸਵੀਰਾਂ
 

ਦਿਮਾਗ ਰਹੇਗਾ ਐਕਟਿਵ
ਸਵੇਰੇ-ਸਵੇਰੇ ਸੈਰ ਕਰਨਾ ਸਾਡੇ ਮੂਡ ਨੂੰ ਤਰੋਤਾਜ਼ਾ ਕਰਦਾ ਹੈ ਅਤੇ ਜੇਕਰ ਤੁਸੀਂ ਹਰੇ ਅਤੇ ਨਰਮ ਘਾਹ 'ਤੇ ਸੈਰ ਕਰਦੇ ਹੋ, ਤਾਂ ਇਹ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਪੂਰੇ ਸਰੀਰ ਨੂੰ ਆਕਸੀਜਨ ਵੀ ਪ੍ਰਦਾਨ ਕਰਦਾ ਹੈ ਅਤੇ ਤੁਸੀਂ ਤਣਾਅ ਮੁਕਤ ਰਹਿੰਦੇ ਹੋ।

ਲੀਵਰ-ਕਿਡਨੀ ਰਹੇਗੀ ਤੰਦਰੂਸਤ
ਜੇਕਰ ਤੁਸੀਂ ਰੋਜ਼ਾਨਾ ਘਾਹ 'ਤੇ ਨੰਗੇ ਪੈਰੀਂ ਤੁਰਦੇ ਹੋ, ਤਾਂ ਤੁਹਾਡੇ ਦਿਮਾਗ, ਦਿਲ, ਲੀਵਰ ਅਤੇ ਗੁਰਦੇ ਵਰਗੇ ਕਈ ਮੁੱਖ ਅੰਗ ਕਿਰਿਆਸ਼ੀਲ ਰਹਿੰਦੇ ਹਨ ਅਤੇ ਸਹੀ ਢੰਗ ਨਾਲ ਕੰਮ ਕਰਦੇ ਹਨ।

ਮਜ਼ਬੂਤ ​​ਇਮਊਨਿਟੀ
ਸਵੇਰੇ-ਸਵੇਰੇ ਤ੍ਰੇਲ ਨਾਲ ਭਿੱਜੀ ਘਾਹ 'ਤੇ ਨੰਗੇ ਪੈਰੀਂ ਤੁਰਨ ਨਾਲ ਸਾਡਾ ਇਮਊਨਿਟੀ ਸਿਸਟਮ ਮਜ਼ਬੂਤ ​​ਹੁੰਦਾ ਹੈ ਕਿਉਂਕਿ ਸਾਡੇ ਪੈਰਾਂ ਦੇ ਤਲੇ 'ਚ ਮੌਜੂਦ ਕੋਸ਼ਿਕਾਵਾਂ ਸਾਡੇ ਸਰੀਰ ਦੇ ਅੰਦਰੂਨੀ ਅੰਗਾਂ ਦੀਆਂ ਨਸਾਂ ਨਾਲ ਜੁੜੀਆਂ ਹੁੰਦੀਆਂ ਹਨ, ਜਿਸ ਕਾਰਨ ਹਰੇ ਘਾਹ 'ਤੇ ਨੰਗੇ ਪੈਰੀਂ ਚੱਲਣ ਨਾਲ  ਇਮਊਨਿਟੀ ਸਿਸਟਮ  ਮਜ਼ਬੂਤ ​​ਹੁੰਦਾ ਹੈ। ਸੈਰ ਦਾ ਸਾਡੇ ਸਰੀਰ 'ਤੇ ਸਿੱਧਾ ਅਸਰ ਪੈਂਦਾ ਹੈ।

ਇਹ ਖ਼ਬਰ ਵੀ ਪੜ੍ਹੋ- ਟੀ.ਵੀ. ਦੀ ਫੇਮਸ ਅਦਾਕਾਰਾ ਨੇ ਯੂਨੀਕ ਤਰੀਕੇ ਨਾਲ ਕੀਤੀ ਪ੍ਰੈਗਨੈਂਸੀ ਦੀ ਅਨਾਊਸਮੈਂਟ

ਅੱਖਾਂ ਲਈ ਵਰਦਾਨ
ਇਕ ਰਿਸਰਚ ਮੁਤਾਬਕ ਹਰੇ ਘਾਹ 'ਤੇ ਸੈਰ ਕਰਨਾ ਤੁਹਾਡੀਆਂ ਅੱਖਾਂ ਲਈ ਬਹੁਤ ਚੰਗਾ ਮੰਨਿਆ ਗਿਆ ਹੈ। ਘਾਹ 'ਤੇ ਨੰਗੇ ਪੈਰੀਂ ਤੁਰਨ ਨਾਲ ਪੈਰਾਂ ਦੇ ਗਿੱਟਿਆਂ 'ਤੇ ਸਭ ਤੋਂ ਵੱਧ ਦਬਾਅ ਪੈਂਦਾ ਹੈ। ਇਨ੍ਹਾਂ ਗਿੱਟਿਆਂ ਦਾ ਅੱਖਾਂ ਨਾਲ ਸਿੱਧਾ ਸਬੰਧ ਹੈ, ਇਸ ਲਈ ਨੰਗੇ ਪੈਰੀਂ ਤੁਰਨਾ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਅਤੇ ਹਰ ਰੋਜ਼ ਹਰੇ ਘਾਹ 'ਤੇ ਚੱਲਣ ਨਾਲ ਦਿਲ ਦੀ ਧੜਕਣ ਠੀਕ ਰਹਿੰਦੀ ਹੈ ਕਿਸੇ ਵੀ ਕਿਸਮ ਦੀ ਦਿਲ ਦੀ ਬਿਮਾਰੀ ਦਾ ਖ਼ਤਰਾ ਘੱਟ ਜਾਂਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ- Sushant Singh Rajput Death Anniversary:ਫੈਨਜ਼ ਦੇ ਦਿਲਾਂ 'ਚ ਅੱਜ ਵੀ ਜਿੰਦਾ ਹਨ ਸੁਸ਼ਾਂਤ

ਸ਼ੂਗਰ ਦੇ ਮਰੀਜ਼ਾਂ ਲਈ ਵੀ ਹੈ ਫਾਇਦੇਮੰਦ
ਰੋਜ਼ਾਨਾ ਘਾਹ 'ਤੇ ਨੰਗੇ ਪੈਰੀਂ ਸੈਰ ਕਰਨ ਨਾਲ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ, ਜਿਸ ਨਾਲ ਸ਼ੂਗਰ ਦਾ ਖਤਰਾ ਘੱਟ ਜਾਂਦਾ ਹੈ।

 


Harinder Kaur

Content Editor

Related News