ਗਰਭ ਅਵਸਥਾ ਵਿਚ ਹੇਅਰਫਾਲ ਦੀ ਸਮੱਸਿਆ ਰੋਕਣ ਲਈ ਟ੍ਰਾਈ ਕਰੋ ਇਹ ਘਰੇਲੂ ਨੁਸਖੇ

09/20/2017 4:46:35 PM

ਨਵੀਂ ਦਿੱਲੀ— ਗਰਭ ਅਵਸਥਾ ਵਿਚ ਥਕਾਵਟ ਤੋਂ ਲੈ ਕੇ ਹੇਅਰਫਾਲ ਦੀ ਸਮੱਸਿਆ ਹੋਣਾ ਆਮ ਹੈ। ਗਰਭ ਅਵਸਥਾ ਦੇ ਦੌਰਾਨ ਔਰਤਾਂ ਵਿਚ ਹਾਰਮੋਨਸ ਚੇਂਜ ਹੋਣ ਕਾਰਨ ਵਾਲ ਝੜਣੇ ਸ਼ੁਰੂ ਹੋ ਜਾਂਦੇ ਹਨ। ਕੁਝ ਔਰਤਾਂ ਤਾਂ ਇਸ ਦੇ ਕਾਰਨ ਗੰਜੇਪਨ ਦਾ ਸ਼ਿਕਾਰ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਨੂੰ ਗਰਭ ਅਵਸਥਾ ਦੇ ਦੌਰਾਨ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਪੋਸ਼ਟਿਕ ਆਹਾਰ 
ਗਰਭ ਅਵਸਥਾ ਦੌਰਾਨ ਡਾਈਟ ਵਿਚ ਫਲ, ਹਰੀ ਸਬਜ਼ੀਆਂ , ਮੱਛੀ ਅਤੇ ਨਟਸ ਨੂੰ ਲੈਣ ਨਾਲ ਤੁਸੀਂ ਹੇਅਰਫਾਲ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੌਰਾਨ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਨਾਲ ਵਾਲ ਝੜਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਨੂੰ ਲੈਣ ਨਾਲ ਸਰੀਰ ਵਿਚ ਸਾਰੇ ਪੋਸ਼ਕ ਤੱਤਾਂ ਦੀ ਕਮੀ ਪੂਰੀ ਹੋ ਜਾਵੇਗੀ। 
2. ਹੈੱਡ ਮਸਾਜ
ਸਿਰ ਦੀ ਮਸਾਜ ਕਰਨ ਨਾਲ ਤੁਹਾਨੂੰ ਹੇਅਰ ਫਾਲ ਦੇ ਨਾਲ-ਨਾਲ ਚਿੜਚਿੜੇਪਨ ਅਤੇ ਸਿਰਦਰਦ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਤੋਂ ਇਲਾਵਾ ਵਾਲਾਂ ਨੂੰ ਧੋਣ ਲਈ ਹਮੇਸ਼ਾ ਕੋਸੇ ਪਾਣੀ ਦੀ ਵਰਤੋ ਕਰੋ।
3. ਕੰਘੀ ਕਰਨਾ
ਗਰਭ ਅਵਸਥਾ ਵਿਚ ਵਾਰ-ਵਾਰ ਕੰਘੀ ਕਰਨ ਨਾਲ ਵਾਲ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਗਿੱਲੇ ਵਾਲਾਂ ਵਿਚ ਕੰਘੀ ਨਾ ਕਰੋ। ਇਸ ਨਾਲ ਵੀ ਵਾਲ ਝੜਣੇ ਸ਼ੁਰੂ ਹੋ ਜਾਂਦੇ ਹਨ।
4. ਤਣਾਅ ਲੈਣਾ
ਅਕਸਰ ਗਰਭ ਅਵਸਥਾ ਵਿਚ ਔਰਤਾਂ ਛੋਟੀਆਂ-ਛੋਟੀਆਂ ਗੱਲਾਂ ਲਈ ਵੀ ਟੈਂਸ਼ਨ ਲੈ ਲੈਂਦੀਆਂ ਹਨ ਜਿਸਦਾ ਅਸਰ ਸਿੱਧਾ ਸਿਰ 'ਤੇ ਹੁੰਦਾ ਹੈ ਅਤੇ ਤੁਹਾਡੇ ਵਾਲ ਝੜਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਗਰਭ ਅਵਸਥਾ ਵਿਚ ਟੈਂਸ਼ਨ ਲੈਣਾ ਤੁਹਾਡੇ ਬੱਚੇ ਲਈ ਵੀ ਖਤਰਨਾਕ ਹੋ ਸਕਦਾ ਹੈ।
5. ਹੇਅਰ ਕਲਰ
ਅਜਿਹੀ ਅਵਸਥਾ ਵਿਚ ਤੁਹਾਡਾ ਹੇਅਰ ਕਲਰ ਕ੍ਰੇਜ ਵੀ ਤੁਹਾਡੇ ਵਾਲ ਝੜਣ ਦੀ ਵਜ੍ਹਾ ਬਣ ਸਕਦਾ ਹੈ। ਹੇਅਰ ਕਲਰ ਦੀ ਵਰਤੋ ਨਾਲ ਵਾਲ ਝੜਣ ਦੇ ਨਾਲ-ਨਾਲ ਹੋਰ ਵੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਅਜਿਹੀ ਅਵਸਥਾ ਵਿਚ ਹੇਅਰ ਕਲਰ ਦੀ ਵਰਤੋ ਨਾ ਕਰੋ।


Related News