ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਸਟ੍ਰੈਪਲੈੱਸ ਮਿੰਨੀ ਡਰੈੱਸ

Saturday, Aug 09, 2025 - 12:08 PM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਸਟ੍ਰੈਪਲੈੱਸ ਮਿੰਨੀ ਡਰੈੱਸ

ਪੱਛਮੀ ਡ੍ਰੈਸਿਜ਼ ਵਿਚ ਮੁਟਿਆਰਾਂ ਨੂੰ ਸਟ੍ਰੈਪਲੈੱਸ ਮਿੰਨੀ ਡਰੈੱਸ ਬਹੁਤ ਪਸੰਦ ਆ ਰਹੀ ਹੈ ਜੋ ਉਨ੍ਹਾਂ ਨੂੰ ਸਟਾਈਲਿਸ਼ ਲੁਕ ਦਿੰਦੀ ਹੈ। ਇਹ ਡਰੈੱਸ ਇਕ ਆਧੁਨਿਕ ਪੱਛਮੀ ਡਰੈੱਸ ਹੈ। ਇਹ ਡਰੈੱਸ ਬਿਨਾਂ ਸਟ੍ਰੈਪਲੈੱਸ ਦੇ ਡਿਜ਼ਾਈਨ ਕੀਤੀ ਜਾਂਦੀ ਹੈ। ਇਹ ਮੁਟਿਆਰਾਂ ਨੂੰ ਗਲੈਮਰਸ ਲੁਕ ਦਿੰਦੀ ਹੈ। ਸਟ੍ਰੈਪਲੈੱਸ ਡਰੈੱਸ ਮੋਡਿਆਂ ਅਤੇ ਕਾਲਰਬੋਨ ਨੂੰ ਹਾਈਲਾਈਟ ਕਰਦੀ ਹੈ। ਇਨ੍ਹਾਂ ਡ੍ਰੈਸਿਜ਼ ਦੀ ਲੈਂਥ ਆਮਤੌਰ ’ਤੇ ਗੋਡਿਆਂ ਤੋਂ ਉੱਪਰ ਜਾਂ ਮਿਡ-ਥਾਈ ਤੱਕ ਹੁੰਦੀ ਹੈ। ਸਟ੍ਰੈਪਲੈੱਸ ਹੋਣ ਕਾਰਨ ਇਸ ਦੀ ਨੈੱਕਲਾਈਨ ਆਮਤੌਰ ’ਤੇ ਟਿਊਬ-ਸਟਾਈਲ, ਸਵੀਟਹਾਰਟ ਨੈੱਕ, ਸਟ੍ਰੇਟ-ਏਕ੍ਰਾਸ ਜਾਂ ਹਾਲਟਰ ਸਟਾਈਲ ਹੁੰਦੀ ਹੈ। 

ਇਹ ਡਰੈੱਸ ਬਾਡੀਕਾਨ, ਫਿਟ-ਐਂਡ-ਫਲੇਅਰ ਜਾਂ ਏ ਲਾਈਨ ਡਿਜ਼ਾਈਨ ਵਿਚ ਆਉਂਦੀ ਹੈ। ਆਮਤੌਰ ’ਤੇ ਇਹ ਡਰੈੱਸ ਪੋਲਿਸਟਰ, ਲਾਈਕ੍ਰਾ, ਸਾਟਿਨ, ਕਾਟਨ ਬਲੈਂਡ ਜਾਂ ਸੀਕੁਇਨ ਵਰਗੇ ਫੈਬਰਿਕ ਤੋਂ ਬਣਾਈ ਜਾਂਦੀ ਹੈ। ਇਨ੍ਹਾਂ ਵਿਚ ਡ੍ਰੈਸਿਜ਼ ਸਟ੍ਰੈਚੇਬਲ ਫੈਬਰਿਕ ਹੁੰਦਾ ਹੈ ਜੋ ਆਰਾਮਦਾਇਕ ਅਤੇ ਬਾਡੀ-ਹੈਗਿੰਗ ਫਿਟ ਦਿੰਦਾ ਹੈ। ਸਟ੍ਰੈਪਲੈੱਸ ਮਿੰਨੀ ਡਰੈੱਸ ਮੁਟਿਆਰਾਂ ਲਈ ਇਕ ਟਰੈਂਡੀ ਚੁਆਇਸ ਬਣੇ ਹੋਏ ਹਨ। ਇਹ ਮੁਟਿਆਰਾਂ ਨੂੰ ਇਕ ਸਟਾਈਲਿਸ਼, ਫੈਸ਼ਨੇਬਲ ਅਤੇ ਮਾਡਰਨ ਲੁਕ ਦਿੰਦੇ ਹਨ। ਮਿੰਨੀ ਲੈਂਥ ਅਤੇ ਸਟ੍ਰੈਪਲੈੱਸ ਨੇਕਲਾਈਨ ਦਾ ਕੰਬੀਨੇਸ਼ਨ ਇਸ ਡਰੈੱਸ ਨੂੰ ਫੈਸ਼ਨ-ਫਾਰਵਰਡ ਬਣਾਉਂਦਾ ਹੈ।

ਇਸ ਡਰੈੱਸ ਨੂੰ ਹਾਈ ਹੀਲਸ, ਸਟੇਟਮੈਂਟ ਜਿਊਲਰੀ ਜਾਂ ਕੈਜੂਅਲ ਜੈਕੇਟ ਨਾਲ ਸਟਾਈਲ ਕੀਤਾ ਜਾ ਸਕਦਾ ਹੈ ਜੋ ਇਸਨੂੰ ਪਾਰਟੀਆਂ, ਡੇਟਸ ਜਾਂ ਕੈਜੂਅਲ ਆਊਟਿੰਗ ਲਈ ਪਰਫੈਕਟ ਬਣਾਉਂਦਾ ਹੈ। ਸਟ੍ਰੈਪਲੈੱਸ ਮਿੰਨੀ ਡਰੈੱਸ ਮੁਟਿਆਰਾਂ ਨੂੰ ਸਟਾਈਲਿਸ਼ ਹੂਪ ਈਅਰਰਿੰਗਸ, ਬ੍ਰੇਸਲੇਟਸ ਅਤੇ ਬੋਲਡ ਲਿਪਸਟਿਕ ਨਾਲ ਇਕ ਗਲੈਮਰਸ ਅਤੇ ਯੂਥਫੁੱਲ ਲੁਕ ਦਿੰਦੀ ਹੈ। ਇਸਨੂੰ ਮੁਟਿਆਰਾਂ ਕਲਬਿੰਗ, ਬਰਥਡੇ ਪਾਰਟੀ, ਦੋਸਤਾਂ ਨਾਲ ਹੈਂਗਆਊਟ ਆਦਿ ਵਿਚ ਪਹਿਨਣਾ ਪਸੰਦ ਕਰਦੀਆਂ ਹਨ। ਮੁਟਿਆਰਾਂ ਪਾਰਟੀ ਲੁਕ ਲਈ ਇਨ੍ਹਾਂ ਵਿਚ ਸਿਕਿੱਨ ਜਾਂ ਮੇਟਾਲਿਕ ਸਟ੍ਰੈਪਲੈੱਸ ਮਿੰਨੀ ਡਰੈੱਸ ਨੂੰ ਹਾਈ ਹੀਲਸ ਅਤੇ ਕਲਚ ਨਾਲ ਵੀਅਰ ਕਰਨਾ ਪਸੰਦ ਕਰਦੀਆਂ ਹਨ। ਕੈਜੂਅਲ ਲੁਕ ਲਈ ਮੁਟਿਆਰਾਂ ਕਾਟਨ ਜਾਂ ਲਾਈਕ੍ਰਾ ਦੀ ਸਾਲਿਡ ਕਲਰ ਡਰੈੱਸ ਨੂੰ ਸਨੀਕਰਸ ਅਤੇ ਡੈਨਿਮ ਜੈਕੇਟ ਨਾਲ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਇਨ੍ਹਾਂ ਨਾਲ ਮੇਕਅਪ ਵਿਚ ਸਮੋਕੀ ਆਈਜ਼ ਜਾਂ ਬੋਲਡ ਲਿਪਸ ਮੁਟਿਆਰਾਂ ਨੂੰ ਜ਼ਿਆਦਾ ਸਟਾਈਲਿਸ਼ ਬਣਾਉਂਦੇ ਹਨ। ਹੇਅਰ ਸਟਾਈਲ ਵਿਚ ਮੁਟਿਆਰਾਂ ਇਨ੍ਹਾਂ ਨਾਲ ਜ਼ਿਆਦਾਤਰ ਓਪਨ ਹੇਅਰ ਰੱਖਣਾ ਪਸੰਦ ਕਰਦੀਆਂ ਹਨ। ਕੁਝ ਮੁਟਿਆਰਾਂ ਨੂੰ ਹਾਈ ਪੋਨੀ, ਹਾਫ ਪੋਣੀ ਜਾਂ ਮੈੱਸੀ ਬਨ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News