Health Tips : ਮਨੁੱਖੀ ਜ਼ਿੰਦਗੀ ਲਈ ਸਭ ਤੋਂ ਵੱਧ ਘਾਤਕ ‘ਤੰਬਾਕੂ’ ਨਾਲ ਹੁੰਦੀਆਂ ਨੇ ਕਈ ਬੀਮਾਰੀਆਂ, ਇੰਝ ਪਾਓ ਨਿਜ਼ਾਤ

05/31/2023 1:04:50 PM

ਜਲੰਧਰ (ਬਿਊਰੋ) - ਤੰਬਾਕੂ ਦੀ ਵਰਤੋਂ ਸਿਹਤ ਲਈ ਘਾਤਕ ਹੋ ਸਕਦੀ ਹੈ। ਤੰਬਾਕੂ ਜਾਂ ਸਿਗਰਟ ਪੀਣ ਨਾਲ ਵਿਅਕਤੀ ਦੀ ਮਾਨਸਿਕ ਸਿਹਤ ਦੇ ਨਾਲ-ਨਾਲ ਸਰੀਰਕ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ। ਇਹ ਸਭ ਜਾਣਨ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਤੰਬਾਕੂ ਦਾ ਸੇਵਨ ਕਰ ਰਹੇ ਹਨ। ਬੀੜੀ, ਸਿਗਰਟ ਅਤੇ ਗੁਟਖਾ ਆਦਿ ਦਾ ਸੇਵਨ ਕਰਨ ਨਾਲ ਲੋਕ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ।

ਵਿਸ਼ਵ ਸਿਹਤ ਸੰਸਥਾ ਵੱਲੋਂ 1987 ’ਚ ਇਕ ਮਤਾ ਪਾਸ ਕਰ ਕੇ ਪੂਰੀ ਦੁਨੀਆ ਦਾ ਧਿਆਨ ਤੰਬਾਕੂ ਤੇ ਇਸ ਤੋਂ ਪੈਦਾ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਪ੍ਰਤੀ ਆਕਰਸ਼ਿਤ ਕਰਨ ਲਈ 17 ਅਪ੍ਰੈਲ 1988 ਨੂੰ ‘ਵਿਸ਼ਵ ਤੰਬਾਕੂ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ 1988 ਦੇ ਮਤੇ ’ਚ ਇਸ ਨੂੰ ਹਰ ਸਾਲ 31 ਮਈ ਨੂੰ ਮਨਾਉਣ ਦਾ ਐਲਾਨ ਕੀਤਾ। ਇਸ ਤਹਿਤ 2030 ਤਕ ਤੰਬਾਕੂ ਤੋਂ ਪੈਦਾ ਹੋਣ ਵਾਲੇ ਗੰਭੀਰ ਰੋਗਾਂ ’ਤੇ ਕਾਬੂ ਪਾਉਣ ਦਾ ਟੀਚਾ ਮਿੱਥਿਆ ਗਿਆ। ਇਸ ਦਿਨ ਨੂੰ ਵਿਸ਼ੇਸ਼ ਰੂਪ ’ਚ ਮਨਾਉਣ ਦਾ ਮੰਤਵ ਹੈ ਕਿ ਵਿਸ਼ਵ ਪੱਧਰ ’ਤੇ ਇਸ ਦਿਨ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਉਕਤ ਟੀਚੇ ਦੀ ਪ੍ਰਾਪਤੀ ਵੱਲ ਕਦਮ ਵਧਾਏ ਜਾ ਸਕਣ।

ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੀਆਂ ਬੀਮਾਰੀਆਂ 
ਮਾਹਿਰਾਂ ਅਨੁਸਾਰ ਤੰਬਾਕੂ ਦੇ ਸੇਵਨ ਨਾਲ ਕਈ ਗੰਭੀਰ ਅਤੇ ਜਾਨਲੇਵਾ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਨਾਲ ਫੇਫੜਿਆਂ ਦਾ ਕੈਂਸਰ, ਜਿਗਰ ਦਾ ਕੈਂਸਰ, ਮੂੰਹ ਦਾ ਕੈਂਸਰ, ਕੋਲਨ ਕੈਂਸਰ ਅਤੇ ਬੱਚੇਦਾਨੀ ਦਾ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ। ਇਸ ਤੋਂ ਇਲਾਵਾ ਦਿਲ ਦੇ ਰੋਗ ਅਤੇ ਇਰੈਕਟਾਈਲ ਡਿਸਫੰਕਸ਼ਨ ਵਰਗੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ। ਤੰਬਾਕੂ ਦੀ ਵਰਤੋਂ ਨਾਲ ਫੇਫੜਿਆਂ ਨੂੰ ਨੁਕਸਾਨ ਹੁੰਦਾ ਹੈ, ਜਿਸ ਨਾਲ ਵਿਅਕਤੀ ਦੀ ਮੌਤ ਹੋ ਸਕਦੀ ਹੈ।

ਇੰਝ ਪਾਓ ਤੰਬਾਕੂ ਤੋਂ ਨਿਜ਼ਾਤ

. ਕਿਸੇ ਵੀ ਹੋਰ ਮਾੜੀ ਆਦਤ ਨੂੰ ਛੱਡਣ ਵਾਂਗ ਤੰਬਾਕੂ ਦੀ ਆਦਤ ਨੂੰ ਛੱਡਣ ਲਈ ਵੀ ਮਜ਼ਬੂਤ ਇੱਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ। 
. ਤੰਬਾਕੂ ਸੇਵਨ ਕਰਨ ਵਾਲਾ ਵਿਅਕਤੀ ਜੇ ਉਪਰੋਕਤ ਅਲਾਮਤਾਂ ਨੂੰ ਦੇਖਦਿਆਂ ਪੱਕਾ ਇਰਾਦਾ ਬਣਾ ਲਵੇ ਤਾਂ ਤੰਬਾਕੂ ਦੀ ਆਦਤ ਤੋਂ ਸੌਖਿਆਂ ਛੁਟਕਾਰਾ ਪਾਇਆ ਜਾ ਸਕਦਾ ਹੈ।
. ਕੁਝ ਕੁ ਹਲਕੀਆਂ ਜਿਹੀਆਂ ਸਮੱਸਿਆਵਾਂ ਜਿਵੇਂ ਕਬਜ਼ ਜਾਂ ਦਸਤ, ਜੀਅ ਕੱਚਾ ਹੋਣਾ ਆਦਿ ਪੇਸ਼ ਆ ਸਕਦੀਆਂ ਹਨ, ਜੋ ਥੋੜ੍ਹੇ ਸਮੇਂ ਲਈ ਹੁੰਦੀਆਂ ਹਨ। ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ’ਚ ਵਿਅਸਥ ਕਰਕੇ ਰੱਖੋ ਅਤੇ ਸਿਹਤਮੰਦ ਚੀਜ਼ਾਂ ਖਾਣਾ ਸ਼ੁਰੂ ਕਰ ਦਿਓ।
. ਤੰਬਾਕੂ ਤੋਂ ਛੁਟਕਾਰਾ ਪਾਉਣ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਣਾ ਸ਼ੁਰੂ ਕਰ ਦਿਓ। ਅਜਿਹਾ ਕਰਨ ਨਾਲ  
. ਕਸਰਤ ਕਰਨ ਦੀ ਕੋਸ਼ਿਸ਼ ਕਰੋ। ਉਦਾਹਰਣ ਲਈ ਸੈਰ ’ਤੇ ਜਾਓ। ਇੱਕ ਸਾਈਕਲ ਚਲਾਓ, ਜੇ ਤੁਹਾਡੇ ਕੋਲ ਤਲਾਅ ਦੀ ਤੈਰਾਕੀ ਤੱਕ ਪਹੁੰਚ ਹੈ, ਤਾਂ ਯੋਗਾ ਜਾਂ ਪਾਈਲੇਟ ਕਲਾਸ ਲਓ।

ਤੰਬਾਕੂ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਹੁੰਦੀਆਂ ਨੇ ਇਹ ਬੀਮਾਰੀਆਂ
ਤੰਬਾਕੂ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਵਿੱਚ ਗਰਭਪਾਤ ਦੀ ਦਰ ਆਮ ਔਰਤਾਂ ਦੇ ਮੁਕਾਬਲੇ ਲਗਭਗ 15 ਫ਼ੀਸਦੀ ਵੱਧ ਜਾਂਦੀ ਹੈ। ਤੰਬਾਕੂ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਵਿੱਚ ਫੇਫੜਿਆਂ ਦਾ ਕੈਂਸਰ, ਦਿਲ ਦਾ ਦੌਰਾ, ਸਾਹ ਦੀਆਂ ਬੀਮਾਰੀਆਂ, ਨਿਮੋਨੀਆ, ਮਾਹਵਾਰੀ ਦੀਆਂ ਸਮੱਸਿਆਵਾਂ ਆਮ ਹੁੰਦੀਆਂ ਹਨ। ਔਰਤਾਂ ਵਿੱਚ ਇਨ੍ਹਾਂ ਸਾਰੇ ਖਤਰਿਆਂ ਤੋਂ ਇਲਾਵਾ ਸਮੇਂ ਤੋਂ ਪਹਿਲਾਂ ਮੀਨੋਪੌਜ਼, ਸਵੈ-ਇੱਛਾ ਨਾਲ ਗਰਭਪਾਤ, ਸਰਵਾਈਕਲ ਕੈਂਸਰ ਦਾ ਖ਼ਤਰਾ ਹੈ।


rajwinder kaur

Content Editor

Related News