ਭਾਰ ਘੱਟ ਕਰਨ ਦੇ ਲਈ ਕਰੋ ਨਾਰੀਅਲ ਪਾਣੀ ਦੀ ਵਰਤੋ
Friday, Jun 09, 2017 - 03:59 PM (IST)

ਨਵੀਂ ਦਿੱਲੀ— ਗਰਮੀਆਂ 'ਚ ਨਾਰੀਅਲ ਪਾਣੀ ਦੀ ਵਰਤੋ ਸਾਡੇ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਹ ਪਾਣੀ ਤੁਹਾਡੀ ਪਿਆਸ ਤਾਂ ਬੁਝਾਉਂਦਾ ਹੀ ਹੈ ਨਾਲ ਹੀ ਇਸ 'ਚ ਕੈਲੋਰੀ ਨਾ ਹੋਣ ਕਰਕੇ ਤੁਹਾਡੇ ਭਾਰ ਨੂੰ ਵੀ ਰੋਕਦਾ ਹੈ। ਨਾਰੀਅਲ ਦੇ ਪਾਣੀ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੇਂਟ ਅਤੇ ਵਿਟਾਮਿਨ ਮੋਜੂਦ ਹੁੰਦੇ ਹਨ। ਜੋ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ
1. ਜੇ ਨਿਯਮਤ ਰੂਪ 'ਚ ਨਾਰੀਅਲ ਪਾਣੀ ਦੀ ਵਰਤੋ ਕੀਤੀ ਜਾਵੇ ਤਾਂ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਸ 'ਚ ਮੈਗਨੀਸ਼ੀਅਮ ਵਰਗੇ ਤੱਤਾਂ ਦੀ ਕਾਫੀ ਮਾਤਰਾ ਮੋਜੂਦ ਹੁੰਦੀ ਹੈ।
2. ਸਰੀਰ 'ਚ ਪਾਣੀ ਦੀ ਕਮੀ ਹੋ ਜਾਣ 'ਤੇ ਉਲਟੀਆਂ ਆਦਿ ਵਰਗੀਆਂ ਸਮੱਸਿਆ ਹੋ ਜਾਣ 'ਤੇ ਨਾਰੀਅਲ ਪਾਣੀ ਦੀ ਵਰਤੋ ਕਾਫੀ ਫਾਇਦੇਮੰਦ ਹੁੰਦੀ ਹੈ।
3. ਜੇ ਤੁਸੀਂ ਹਮੇਸ਼ਾ ਸਿਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਨਾਰੀਅਲ ਪਾਣੀ ਦੀ ਵਰਤੋ ਨਾਲ ਆਰਾਮ ਮਿਲਦਾ ਹੈ।
4. ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਇਟ 'ਚ ਨਾਰੀਅਲ ਪਾਣੀ ਨੂੰ ਜ਼ਰੂਰ ਸ਼ਾਮਲ ਕਰੋ। ਭਾਰ ਘੱਟ ਕਰਨ ਦੇ ਲਈ ਇਹ ਸਭ ਤੋਂ ਬਹਿਤਰ ਤਰੀਕਾ ਹੈ।
5. ਨਾਰੀਅਲ ਪਾਣੀ ਦੀ ਵਰਤੋ ਨਾਲ ਕੌਲੈਸਟਰੋਲ ਨੂੰ ਵੀ ਕੰਟਰੋਲ 'ਚ ਕੀਤਾ ਜਾ ਸਕਦਾ ਹੈ। ਇਸ 'ਚ ਫੈਟ ਦੀ ਕਮੀ ਹੁੰਦੀ ਹੈ ਜਿਸ ਵਜ੍ਹਾ ਨਾਲ ਇਹ ਕੌਲੈਸਟਰੋਲ ਨੂੰ ਕੰਟਰੋਲ 'ਚ ਕਰ ਸਕਦਾ ਹੈ।