ਘੱਟ ਹੋਣ ਦੀ ਬਜਾਏ ਹੋਰ ਵਧੇਗਾ ਕਾਂਗਰਸ ਦਾ ਕਲੇਸ਼! ਜੁਆਇਨਿੰਗ ਰੱਦ ਕਰਨ ਤੋਂ ਮਿਲੇ ਸੰਕੇਤ
Thursday, Jul 03, 2025 - 04:13 PM (IST)

ਲੁਧਿਆਣਾ (ਹਿਤੇਸ਼)– ਹਲਕਾ ਪੱਛਮੀ ਦੀ ਉਪ ਚੋਣ ਦੇ ਦੌਰਾਨ ਸ਼ੁਰੂ ਹੋਈ ਗੁੱਟਬਾਜ਼ੀ ਕਾਰਨ ਹਾਰ ਦਾ ਸਾਹਮਣਾ ਕਰਨ ਵਾਲੇ ਭਾਰਤ ਭੂਸ਼ਣ ਆਸ਼ੂ, ਪ੍ਰਗਟ ਸਿੰਘ ਅਤੇ ਵਿੱਕੀ ਢਿੱਲੋਂ ਵਲੋਂ ਦਿੱਤੇ ਗਏ ਅਸਤੀਫੇ ਸਵੀਕਾਰ ਹੋਣ ਦੇ ਕੁਝ ਦੇਰ ਲਈ ਸ਼ਾਂਤ ਨਜ਼ਰ ਆ ਰਿਹਾ ਕਾਂਗਰਸ ਦਾ ਅੰਦਰੂਨੀ ਕਲੇਸ਼ ਚਰਨਜੀਤ ਚੰਨੀ ਅਤੇ ਰਾਣਾ ਗੁਰਜੀਤ ਵਲੋਂ ਕਰਵਾਈ ਗਈ ਜੁਆਇਨਿੰਗ ਰੱਦ ਕਰਨ ਦੀ ਵਜ੍ਹਾ ਨਾਲ ਇਕ ਵਾਰ ਫਿਰ ਤੋਂ ਗਰਮਾ ਗਿਆ ਹੈ।
ਇਹ ਲੜਾਈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹਾਸਲ ਕਰਨ ਦੇ ਨਾਲ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਬਣਨ ਦੀ ਦੌੜ ਦੇ ਰੂਪ ’ਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਲੈ ਕੇ ਪਾਰਟੀ ਦੇ ਨੇਤਾ 2 ਹਿੱਸਿਆਂ ’ਚ ਵੰਡੇ ਹੋਏ ਨਜ਼ਰ ਆ ਰਹੇ ਹਨ। ਇਕ ਗਰੁੱਪ ’ਚ ਰਾਜਾ ਵੜਿੰਗ, ਪ੍ਰਤਾਪ ਬਾਜਵਾ, ਸੁਖਵਿੰਦਰ ਰੰਧਾਵਾ ਤਾਂ ਦੂਜੀ ਟੀਮ ’ਚ ਮੁੱਖ ਰੂਪ ਵਿਚ ਚਰਨਜੀਤ ਚੰਨੀ, ਰਾਣਾ ਗੁਰਜੀਤ, ਆਸ਼ੂ, ਪ੍ਰਗਟ ਸਿੰਘ ਅਤੇ ਕਿੱਕੀ ਢਿੱਲੋਂ ਸ਼ਾਮਲ ਹਨ। ਜੋ ਦੋਵੇਂ ਹੀ ਗਰੁੱਪ ਪਿਛਲੇ ਕਾਫੀ ਸਮੇਂ ਤੋਂ ਇਕ-ਦੂਜੇ ਦੇ ਨਾਲ ਮੰਚ ਸਾਂਝਾ ਨਹੀਂ ਕਰ ਰਹੇ ਹਨ ਅਤੇ ਮੌਕਾ ਮਿਲਣ ’ਤੇ ਇਕ-ਦੂਜੇ ਦੇ ਖਿਲਾਫ ਸਿੱਧੇ ਤੌਰ ’ਤੇ ਜਾਂ ਗੋਲ-ਮੋਲ ਸ਼ਬਦਾਂ ’ਚ ਟਿੱਪਣੀ ਕਰਨ ਦਾ ਮੌਕਾ ਨਹੀਂ ਗਵਾਉਂਦੇ।
ਇਹ ਖ਼ਬਰ ਵੀ ਪੜ੍ਹੋ - AI ਨਾਲ ਕੱਢੀ ਆਵਾਜ਼ ਤੇ ਕੀਤੇ ਹਸਤਾਖ਼ਰ! MLA ਦੇ ਖਾਤੇ 'ਚੋਂ ਕੱਢਵਾ ਲਏ 3,20,00,000 ਰੁਪਏ
ਇਸ ਲੜਾਈ ਵਿਚ ਹਾਈਕਮਾਨ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਦੇ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ, ਜਿਸ ਦੇ ਤਹਿਤ ਭਾਰੀ ਵਿਰੋਧ ਦੇ ਬਾਵਜੂਦ ਉਨ੍ਹਾਂ ਨੂੰ ਬਦਲਿਆ ਨਹੀਂ ਗਿਆ, ਜਿਸ ਦਾ ਸਬੂਤ ਇਹ ਹੈ ਕਿ ਹਲਕਾ ਪੱਛਮੀ ਦੀ ਉਪ ਚੋਣ ’ਚ ਜਦ ਆਸ਼ੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਉਨ੍ਹਾਂ ਦੇ ਸਮਰਥਨ ’ਚ ਪ੍ਰਗਟ ਸਿੰਘ ਅਤੇ ਕਿੱਕੀ ਢਿੱਲੋਂ ਨੇ ਵੀ ਉਪ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਪਰ ਇਹ ਦਬਾਅ ਸਵੀਕਾਰ ਕਰਨ ਦੀ ਬਜਾਏ ਹਾਈਕਮਾਨ ਨੇ ਤੁਰੰਤ ਤਿੰਨਾਂ ਦੇ ਅਸਤੀਫੇ ਸਵੀਕਾਰ ਕਰ ਲਏ, ਜਿਸ ਤੋਂ ਬਾਅਦ ਤੋਂ ਰਾਜਾ ਵੜਿੰਗ ਦਾ ਵਿਰੋਧੀ ਭਾਵੇਂ ਸ਼ਾਂਤ ਬੈਠਾ ਹੋਇਆ ਸੀ ਪਰ ਆਸ਼ੂ ਲਗਾਤਾਰ ਬੈਂਸ ਨੂੰ ਕਾਂਗਰਸ ’ਚ ਸ਼ਾਮਲ ਕਰਨ ’ਤੇ ਇਤਰਾਜ਼ ਜਤਾ ਰਹੇ ਸਨ।
ਜਿਨ੍ਹਾਂ ਨੂੰ ਬੁੱਧਵਾਰ ਨੂੰ ਹਾਈਕਮਾਨ ਵਲੋਂ ਇਕ ਹੋਰ ਝਟਕਾ ਦਿੱਤਾ ਗਿਆ ਹੈ, ਜਿਸ ਦੇ ਤਹਿਤ ਹਲਕਾ ਪੱਛਮੀ ਦੀ ਉਪ ਚੋਣ ਦੌਰਾਨ ਹੀ ਚਰਨਜੀਤ ਚੰਨੀ, ਰਾਣਾ ਗੁਰਜੀਤ ਵਲੋਂ ਕਰਵਾਈ ਗਈ ਪੁਰਾਣੇ ਕਾਂਗਰਸੀ ਕਮਲਜੀਤ ਕੜਵਲ ਅਤੇ ਕਰਨ ਵੜਿੰਗ ਦੀ ਜੁਆਇਨਿੰਗ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਦੇ ਲਈ ਉਕਤ ਦੋਵੇਂ ਨੇਤਾਵਾਂ ਵਲੋਂ ਲੋਕ ਸਭਾ ਚੋਣ ਦੌਰਾਨ ਕਾਂਗਰਸ ਦਾ ਵਿਰੋਧ ਕਰਨ ਤੋਂ ਇਲਾਵਾ ਉਨ੍ਹਾਂ ਦੀ ਜੁਆਇਨਿੰਗ ਲਈ ਪ੍ਰਦੇਸ਼ ਇੰਚਾਰਜ ਅਤੇ ਪ੍ਰਧਾਨ ਦੀ ਸਹਿਮਤੀ ਨਾ ਲੈਣ ਦਾ ਹਵਾਲਾ ਦਿੱਤਾ ਗਿਆ।
ਭਾਵੇਂ ਇਸ ਮੁੱਦੇ ’ਤੇ ਹੁਣ ਤੱਕ ਚੰਨੀ, ਰਾਣਾ ਗੁਰਜੀਤ ਜਾਂ ਉਨ੍ਹਾਂ ਦੇ ਗਰੁੱਪ ਦੇ ਕਿਸੇ ਨੇਤਾ ਦੀ ਪ੍ਰਤੀਕਿਰਿਆ ਨਹੀਂ ਆਈ ਪਰ ਇਸ ਫੈਸਲੇ ਤੋਂ ਅਸਤੀਫੇ ਸਵੀਕਾਰ ਹੋਣ ਤੋਂ ਬਾਅਦ ਕੁਝ ਦੇਰ ਲਈ ਸ਼ਾਂਤ ਹੋਈ ਕਾਂਗਰਸ ਦੀ ਲੜਾਈ ਇਕ ਵਾਰ ਫਿਰ ਤੇਜ਼ ਹੋਣ ਦੀ ਚਰਚਾ ਸਿਆਸੀ ਗਲਿਆਰਿਆਂ ’ਚ ਸ਼ੁਰੂ ਹੋ ਗਈ ਹੈ।
ਹਲਕਾ ਪੱਛਮੀ ਦੀ ਉਪ ਚੋਣ ’ਚ ਤੇਜ਼ ਹੋਈ ਗੁੱਟਬਾਜ਼ੀ
ਕਾਂਗਰਸ ਦੀ ਇਸ ਲੜਾਈ ਦੀ ਸ਼ੁਰੂਆਤ ਲੋਕ ਸਭਾ ਚੋਣ ਦੌਰਾਨ ਰਾਜਾ ਵੜਿੰਗ ਵਲੋਂ ਆਸ਼ੂ ਦੀ ਟਿਕਟ ਕੱਟਵਾਉਣ ਤੋਂ ਹੋਈ ਸੀ। ਉਸ ਸਮੇਂ ਆਸ਼ੂ ’ਤੇ ਅੰਦਰਖਾਤੇ ਵੜਿੰਗ ਦਾ ਵਿਰੋਧ ਕਰਨ ਦੇ ਦੋਸ਼ ਲੱਗੇ ਸਨ ਅਤੇ ਉਸ ਦੇ ਬਾਵਜੂਦ ਕਾਂਗਰਸ ਦੀ ਜਿੱਤ ਤੋਂ ਬਾਅਦ ਦੋਵਾਂ ਵਿਚਕਾਰ ਕੜਵਾਹਟ ਦਿਨ-ਬ-ਦਿਨ ਵਧਦੀ ਜਾ ਰਹੀ ਹੈ, ਜਿਸ ਦਾ ਸਬੂਤ ਹਲਕਾ ਪੱਛਮੀ ਦੀ ਉਪ ਚੋਣ ਦੌਰਾਨ ਸਾਹਮਣੇ ਆਇਆ, ਜਦ ਪਹਿਲਾਂ ਆਸ਼ੂ ਨੇ ਆਪਣੇ ਹੋਰਡਿੰਗਸ ’ਚ ਵੜਿੰਗ ਅਤੇ ਪ੍ਰਤਾਪ ਬਾਜਵਾ ਦੀ ਫੋਟੋ ਨਹੀਂ ਲਗਾਈ ਅਤੇ ਲੋਕਲ ਲੀਡਰਸ਼ਿਪ ’ਚ ਸ਼ਾਮਲ ਸਾਬਕਾ ਵਿਧਾਇਕਾਂ ਦੇ ਨਾਲ ਘਰ ਆਏ ਵੜਿੰਗ ਨੂੰ ਬਿਨਾਂ ਮਿਲੇ ਬੇਰੰਗ ਮੋੜ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਅਸਮਾਨੀ ਬਿਜਲੀ ਡਿੱਗਣ ਦਾ ਖ਼ਤਰਾ! ਮੀਂਹ-ਹਨੇਰੀ ਦੀ ਵੀ ਸੰਭਾਵਨਾ; ਵਿਭਾਗ ਵੱਲੋਂ ਅਲਰਟ ਜਾਰੀ
ਇਥੋਂ ਤੱਕ ਕਿ ਆਸ਼ੂ ਨੇ ਵੜਿੰਗ ਦੀ ਵਿਰੋਧੀ ਟੀਮ ’ਚ ਸ਼ਾਮਲ ਚਰਨਜੀਤ ਚੰਨੀ, ਰਾਣਾ ਗੁਰਜੀਤ, ਪ੍ਰਗਟ ਸਿੰਘ ਅਤੇ ਕਿੱਕੀ ਢਿੱਲੋਂ ਆਦਿ ਨੂੰ ਪ੍ਰਚਾਰ ਮੁਹਿੰਮ ਦੀ ਜ਼ਿੰਮੇਦਾਰੀ ਸੌਂਪ ਦਿੱਤੀ। ਫਿਰ ਵੀ ਪੰਜਾਬ ਇੰਚਾਰਜ ਭੂਪੇਸ਼ ਬਘੇਲ ਦੇ ਨਾਲ ਰਾਜਾ ਵੜਿੰਗ ਕੁਝ ਦੇਰ ਲਈ ਆਸ਼ੂ ਦੀ ਨਾਮਜ਼ਦਗੀ ਦਾਖਲ ਕਰਵਾਉਣ ਆਏ ਅਤੇ ਫਿਰ ਲੁਧਿਆਣਾ ਵਿਚ ਰਹਿਣ ਦੇ ਬਾਵਜੂਦ ਚੋਣ ਪ੍ਰਚਾਰ ’ਚ ਸ਼ਾਮਲ ਨਹੀਂ ਹੋਏ।
ਇਸੇ ਤਰ੍ਹਾਂ ਬਘੇਲ ਦੇ ਨਾਲ ਪ੍ਰੈੱਸ ਕਾਨਫਰੰਸ ’ਚ ਮੌਜੂਦ ਵੜਿੰਗ ਅਤੇ ਬਾਜਵਾ ਨੂੰ ਆਸ਼ੂ ਦੇ ਆਪਣੇ ਆਫਿਸ ਦੇ ਬਾਹਰ ਤੋਂ ਵਾਪਸ ਜਾਣ ਦੀ ਜਾਣਕਾਰੀ ਮਿਲੀ ਤਾਂ ਉਹ ਅਗਲੇ ਦਿਨ ਰੋਡ ਸ਼ੋਅ ਦਾ ਹਿੱਸਾ ਨਹੀਂ ਬਣੇ, ਜਿਸ ਤੋਂ ਬਾਅਦ ਆਸ਼ੂ ਦੇ ਹਾਰ ਵਾਲੇ ਦਿਨ ਰਾਜਾ ਵੜਿੰਗ ਵਲੋਂ ਵਿਕਟਰੀ ਸਾਈਨ ਵਾਲੀ ਪੋਸਟ ਸ਼ੇਅਰ ਕਰਨ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਅਤੇ ਨੇਤਾਵਾਂ ਵਲੋਂ ਚੋਣ ਪ੍ਰਚਾਰ ਲਈ ਨਾ ਬੁਲਾਉਣ ਦੀ ਗੱਲ ਕਹਿਣ ਨੂੰ ਲੈ ਕੇ ਲਗਾਤਾਰ ਇਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਗਈ, ਜਿਸ ਨੂੰ ਲੈ ਕੇ ਦੋਵੇ ਧਿਰਾਂ ਵੱਲੋਂ ਹਾਈ ਕਮਾਨ ਨੂੰ ਰਿਪੋਰਟ ਭੇਜਣ ਦੀ ਚਰਚਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8