monkeypox ਤੋਂ ਵੀ ਜ਼ਿਆਦਾ ਖਤਰਨਾਕ ਹੈ ਇਹ ਵਾਇਰਸ, ਜਾਣ ਲਓ ਇਸ ਦੇ ਲੱਛਣ ਤੇ ਬਚਾਅ ਦੇ ਉਪਾਅ
Sunday, Dec 15, 2024 - 11:59 AM (IST)
ਹੈਲਥ ਡੈਸਕ - monkeypox ਵਰਗੀ ਖ਼ਤਰਨਾਕ ਬਿਮਾਰੀ ਦਾ ਕਹਿਰ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਹੁਣ ਇਕ ਨਵੀਂ ਰਹੱਸਮਈ ਬਿਮਾਰੀ ਨੇ ਲੋਕਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊ. ਐੱਚ. ਓ.) ਨੇ ਇਸ ਨੂੰ Disease X ਦਾ ਨਾਂ ਦਿੱਤਾ ਹੈ, ਜਿਸਦਾ ਮਤਲਬ ਹੈ ਕਿ ਇਹ ਇਕ ਅਣਜਾਣ ਬਿਮਾਰੀ ਹੈ ਜੋ ਵਿਸ਼ਵ ਪੱਧਰੀ ਮਹਾਮਾਰੀ ਦਾ ਕਾਰਨ ਬਣ ਸਕਦੀ ਹੈ। ਇਹ ਦਰਸਾਉਂਦਾ ਹੈ ਕਿ ਸਾਨੂੰ ਅਣਜਾਣ ਸਿਹਤ ਜੋਖਮਾਂ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।
ਡਾਕਟਰਾਂ ਅਨੁਸਾਰ (ਸਲਾਹਕਾਰ - ਨਿਓਨੈਟੋਲੋਜੀ ਅਤੇ ਬਾਲ ਚਿਕਿਤਸਕ, ਸੀਕੇ ਬਿਰਲਾ ਹਸਪਤਾਲ ਗੁੜਗਾਓਂ) ਨੇ ਕਿਹਾ ਕਿ ਰੋਗ X ਇਕ ਬਿਮਾਰੀ ਹੈ ਜਿਸਦਾ ਕਾਰਨ ਅਜੇ ਪੂਰੀ ਤਰ੍ਹਾਂ ਜਾਣਿਆ ਨਹੀਂ ਗਿਆ ਹੈ। WHO ਨੇ ਇਸ ਨੂੰ ਨਾਮਜ਼ਦ ਕੀਤਾ ਹੈ ਕਿਉਂਕਿ ਇਹ ਇਕ ਅਣਜਾਣ ਬਿਮਾਰੀ ਹੋ ਸਕਦੀ ਹੈ, ਜਿਸ ’ਚ ਭਵਿੱਖ ’ਚ ਮਹਾਮਾਰੀ ਫੈਲਣ ਦੀ ਸੰਭਾਵਨਾ ਹੈ। ਇਸ ਬਿਮਾਰੀ ਦੇ ਲੱਛਣ ਆਮ ਹੁੰਦੇ ਹਨ ਪਰ ਇਸ ਦਾ ਛੇਤੀ ਪਤਾ ਨਹੀਂ ਲੱਗਦਾ। ਹੁਣ ਤੱਕ ਇਸ ਬਿਮਾਰੀ ਕਾਰਨ 140 ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ 'ਚ WHO ਨੇ ਇਸ ਬੀਮਾਰੀ ਨੂੰ ਲੈ ਕੇ ਸਾਰਿਆਂ ਨੂੰ ਅਲਰਟ ਕੀਤਾ ਹੈ।
ਕਾਂਗੋ ’ਚ ਸਥਿਤੀ ਗੰਭੀਰ :-
- ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ (ਡੀਆਰਸੀ) ’ਚ 400 ਤੋਂ ਵੱਧ ਲੋਕ ਕਿਸੇ ਅਣਜਾਣ ਬਿਮਾਰੀ ਤੋਂ ਪ੍ਰਭਾਵਿਤ ਹੋਏ ਹਨ।
- ਜ਼ਿਆਦਾਤਰ ਇਨਫੈਕਟਿਡ ਬੱਚੇ 5 ਸਾਲ ਤੋਂ ਘੱਟ ਉਮਰ ਦੇ ਹਨ।
- ਉਨ੍ਹਾਂ ਦੇ ਲੱਛਣਾਂ ’ਚ ਬੁਖਾਰ, ਖੰਘ, ਸਰੀਰ ’ਚ ਦਰਦ ਸ਼ਾਮਲ ਹਨ।
- ਇਸ ਬਿਮਾਰੀ ਕਾਰਨ ਹੁਣ ਤੱਕ 140 ਮੌਤਾਂ ਹੋ ਚੁੱਕੀਆਂ ਹਨ।
- ਕੁਪੋਸ਼ਣ ਇਸ ਬਿਮਾਰੀ ਦੀ ਹਾਲਤ ਨੂੰ ਹੋਰ ਵਿਗਾੜ ਰਿਹਾ ਹੈ
ਕੀ ਹਨ ਇਸ ਦੇ ਲੱਛਣ :-
- ਹਾਲਾਂਕਿ ਇਸ ਬਿਮਾਰੀ ਦੇ ਕੋਈ ਸਹੀ ਲੱਛਣਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਇਸਦੇ ਲੱਛਣ ਕੋਵਿਡ-19, ਸਾਰਸ ਜਾਂ ਇਬੋਲਾ ਵਰਗੇ ਲੱਗ ਸਕਦੇ ਹਨ, ਜਿਸ ਵੱਲ ਧਿਆਨ ਦੇਣਾ ਸਾਡੇ ਲਈ ਜ਼ਰੂਰੀ ਹੈ।
- ਬੁਖਾਰ ਆਉਣਾ
- ਠੰਡ ਲੱਗਣਾ
- ਸਾਹ ਲੈਣ ’ਚ ਤਕਲੀਫ
- ਜੋੜਾਂ ’ਚ ਦਰਦ
- ਬਿਨਾ ਕਿਸੇ ਕਾਰਨ ਬਲੀਡਿੰਗ ਹੋਣਾ
- ਥਕਾਣ ਅਤੇ ਕਮਜ਼ੋਰੀ
- ਸਿਰ ’ਚ ਦਰਦ ਰਹਿਣਾ
ਪ੍ਰਿਵੈਂਸ਼ਨ ਟਿਪਸ :-
- ਸਰਕਾਰਾਂ ਅਤੇ ਸਿਹਤ ਸੰਸਥਾਵਾਂ ਨੂੰ ਹਰ ਸਮੇਂ ਸਿਹਤ ਨਿਗਰਾਨੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਟੀਕੇ ਅਤੇ ਵੈਕਸੀਨੇਸ਼ਨ :-
ਡਾਕਟਰ ਅਤੇ ਵਿਗਿਆਨੀ ਦਲਦੀ ਨਾਲ ਵੈਕਸੀਨ ਤਿਆ੍ਰ ਕਰਨ ਤਾਂ ਕਿ ਬਿਮਾਰੀ ਤੋਂ ਬਚਾਅ ਹੋ ਸਕੇ।
ਸਾਫ-ਸਫਾਈ ਦਾ ਧਿਆਨ ਰੱਖਣਾ :-
- ਹੱਥ ਧੋਣ ਦੀ ਆਦਤ, ਸਾਫ-ਸਫਾਈ ਰੱਖਣਾ ਅਤੇ ਗੰਦਗੀ ਤੋਂ ਬਚਣਾ ਜ਼ਰੂਰੀ ਹੈ।
ਜਾਗਰੂਕਤਾ ਮੁਹਿੰਮ :-
ਸਰਕਾਰ ਅਤੇ NGOs ਲੋਕਾਂ ਨੂੰ Disease X ਦੇ ਲੱਛਣਾਂ ਅਤੇ ਬਚਾਅ ਦੇ ਤਰੀਕੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।
ਬਿਮਾਰੀ X ਦੇ ਖਤਰੇ ਦੇ ਮੱਦੇਨਜ਼ਰ, ਸਾਰੇ ਦੇਸ਼ਾਂ ਨੂੰ ਜ਼ਰੂਰੀ ਸਿਹਤ ਸੁਰੱਖਿਆ ਕਦਮ ਚੁੱਕਣੇ ਪੈਣਗੇ। ਮਜ਼ਬੂਤ ਸਿਹਤ ਪ੍ਰਣਾਲੀ, ਜਾਗਰੂਕਤਾ ਮੁਹਿੰਮਾਂ ਅਤੇ ਟੀਕਾਕਰਨ ਨਾਲ ਹੀ ਅਸੀਂ ਭਵਿੱਖ ’ਚ ਕਿਸੇ ਵੀ ਮਹਾਂਮਾਰੀ ਨੂੰ ਰੋਕ ਸਕਦੇ ਹਾਂ। ਸਾਨੂੰ ਹਰ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ।