ਬੱਚਿਆਂ ਨੂੰ ਨਹੀਂ ਲੱਗੇਗਾ ਚਸ਼ਮਾ, ਮਾਪੇ ਜ਼ਰੂਰ ਖੁਆਉਣ ਇਹ Foods
Saturday, Oct 25, 2025 - 04:56 PM (IST)
ਵੈੱਬ ਡੈਸਕ- ਅੱਜਕੱਲ੍ਹ ਜ਼ਿਆਦਾਤਰ ਬੱਚੇ ਮੋਬਾਇਲ, ਟੀਵੀ ਅਤੇ ਲੈਪਟਾਪ 'ਤੇ ਲੰਬੇ ਸਮੇਂ ਤੱਕ ਸਮਾਂ ਬਿਤਾਉਂਦੇ ਹਨ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੀਆਂ ਅੱਖਾਂ ‘ਤੇ ਬੁਰਾ ਅਸਰ ਪੈਂਦਾ ਹੈ, ਬਲਕਿ ਗਲਤ ਖੁਰਾਕ ਵੀ ਅੱਖਾਂ ਕਮਜ਼ੋਰ ਹੋਣ ਦਾ ਵੱਡਾ ਕਾਰਨ ਬਣ ਰਹੀ ਹੈ। ਛੋਟੀ ਉਮਰ 'ਚ ਹੀ ਚਸ਼ਮਾ ਲੱਗ ਜਾਣਾ ਹੁਣ ਆਮ ਗੱਲ ਬਣ ਗਈ ਹੈ। ਅਜਿਹੇ 'ਚ ਕੁਝ ਫੂਡਸ ਬੱਚਿਆਂ ਦੀਆਂ ਅੱਖਾਂ ਨੂੰ ਅੰਦਰੋਂ ਮਜ਼ਬੂਤ ਬਣਾਉਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ।
ਵਿਟਾਮਿਨ E ਨਾਲ ਭਰਪੂਰ ਖਾਣੇ
ਵਿਟਾਮਿਨ E ਅੱਖਾਂ ਭਰਪੂਰ ਭੋਜਨ ਬੱਚਿਆਂ ਦੀ ਡਾਇਟ 'ਚ ਸ਼ਾਮਲ ਕਰ ਸਕਦੇ ਹੋ। ਇਸ ਲਈ ਤੁਸੀਂ ਬੱਚਿਆਂ ਨੂੰ ਬਾਦਾਮ, ਮੂੰਗਫਲੀ, ਮੱਕੀ ਦਾ ਤੇਲ ਅਤੇ ਸਰ੍ਹੋਂ ਦੇ ਬੀਜ ਵਰਗੀਆਂ ਚੀਜ਼ਾਂ ਖੁਆ ਸਕਦੇ ਹੋ।
ਸੇਲੇਨੀਅਮ
ਇਹ ਇਕ ਤਾਕਤਵਰ ਐਂਟੀਆਕਸੀਡੈਂਟ ਹੈ ਜੋ ਯੀਸਟ ਅਤੇ ਸਮੁੰਦਰੀ ਖੁਰਾਕ (ਸੀਫੂਡ) 'ਚ ਮਿਲਦਾ ਹੈ। ਜੇਕਰ ਇਹ ਚੀਜ਼ਾਂ ਖੁਰਾਕ 'ਚ ਸ਼ਾਮਲ ਨਾ ਹੋਣ ਤਾਂ ਡਾਕਟਰ ਦੀ ਸਲਾਹ ਨਾਲ ਬੱਚਿਆਂ ਨੂੰ ਸੇਲੇਨੀਅਮ ਸਪਲੀਮੈਂਟ ਦਿੱਤੇ ਜਾ ਸਕਦੇ ਹਨ।
ਵਿਟਾਮਿਨ A
ਵਿਟਾਮਿਨ A ਅੱਖਾਂ ਦੀ ਰੋਸ਼ਨੀ ਬਣਾਈ ਰੱਖਣ ਲਈ ਸਭ ਤੋਂ ਜ਼ਰੂਰੀ ਹੈ। ਇਸ ਦੀ ਕਮੀ ਨਾਲ ਬੱਚਿਆਂ ਦੀ ਨਜ਼ਰ ਜਲਦੀ ਕਮਜ਼ੋਰ ਹੋ ਸਕਦੀ ਹੈ। ਇਸ ਲਈ ਉਨ੍ਹਾਂ ਦੀ ਡਾਇਟ 'ਚ ਆਂਡੇ, ਦੁੱਧ, ਹਰੀ ਸਬਜ਼ੀਆਂ, ਸ਼ਕਰਕੰਦੀ ਤੇ ਰੰਗ-ਬਿਰੰਗੇ ਫਲ ਸ਼ਾਮਲ ਕਰੋ।
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਦਾ Golden Time ਸ਼ੁਰੂ, ਛਠੀ ਮਈਆ ਦੀ ਖੂਬ ਵਰ੍ਹੇਗੀ ਕਿਰਪਾ
ਜ਼ਿੰਕ (Zinc)
ਜ਼ਿੰਕ ਦੀ ਘਾਟ ਨਾਲ ਅੱਖਾਂ ਦੀ ਰੋਸ਼ਨੀ ‘ਤੇ ਅਸਰ ਪੈਂਦਾ ਹੈ। ਇਸ ਲਈ ਬੱਚਿਆਂ ਨੂੰ ਕਣਕ, ਸੁੱਕੇ ਮੇਵੇ ਤੇ ਓਇਸਟਰ (Oysters) ਵਰਗੀਆਂ ਚੀਜ਼ਾਂ ਖਾਣ ਲਈ ਦਿਓ। ਇਹ ਰੇਟੀਨਾ ਦੀ ਸਿਹਤ ਮਜ਼ਬੂਤ ਕਰਦੀਆਂ ਹਨ।
ਓਮੇਗਾ-3 ਫੈਟੀ ਐਸਿਡ
ਓਮੇਗਾ-3 ਦੀ ਕਮੀ ਨਾਲ ਵੀ ਅੱਖਾਂ ਕਮਜ਼ੋਰ ਹੋ ਸਕਦੀਆਂ ਹਨ। ਇਸ ਲਈ ਬੱਚਿਆਂ ਦੀ ਖੁਰਾਕ 'ਚ ਡ੍ਰਾਈ ਫਰੂਟਸ, ਮੱਛੀ (Cold Water Fish) ਅਤੇ ਬ੍ਰੋਕਲੀ ਸ਼ਾਮਲ ਕਰੋ। ਇਹ ਅੱਖਾਂ ਦੀ ਨਮੀ ਅਤੇ ਰੋਸ਼ਨੀ ਦੋਵੇਂ ਨੂੰ ਬਰਕਰਾਰ ਰੱਖਣ 'ਚ ਮਦਦ ਕਰ ਸਕਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
