ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਇਹ ਚੀਜ਼! ਜਾਣੋ ਇਸ ਦੇ ਖਾਣ ਦੇ ਫਾਇਦੇ
Sunday, May 25, 2025 - 12:13 PM (IST)

ਹੈਲਥ ਡੈਸਕ - ਲੀਚੀ, ਜੋ ਕਿ ਇਕ ਰਸਦਾਰ ਤੇ ਮਿੱਠਾ ਗਰਮੀਆਂ ਦਾ ਫਲ ਹੈ ਜੋ ਮੁੱਖ ਤੌਰ ’ਤੇ ਚੀਨ ਤੋਂ ਆਇਆ ਹੈ ਅਤੇ ਅੱਜ ਦੁਨੀਆ ਭਰ ’ਚ ਪਸੰਦ ਕੀਤਾ ਜਾਂਦਾ ਹੈ। ਇਹ ਸਿਰਫ਼ ਆਪਣੇ ਸੁਆਦ ਲਈ ਹੀ ਨਹੀਂ, ਸਗੋਂ ਆਪਣੇ ਪੌਸ਼ਟਿਕ ਅਤੇ ਸਿਹਤਮੰਦ ਗੁਣਾਂ ਕਰਕੇ ਵੀ ਖਾਸ ਮੰਨਿਆ ਜਾਂਦਾ ਹੈ। ਲੀਚੀ ’ਚ ਮਿਸ਼੍ਰਿਤ ਤੌਰ ’ਤੇ ਵਿਟਾਮਿਨਾਂ, ਖਣਿਜ ਪਦਾਰਥਾਂ ਅਤੇ ਐਂਟੀਓਕਸੀਡੈਂਟਸ ਮੌਜੂਦ ਹੁੰਦੇ ਹਨ, ਜੋ ਸਾਡੀ ਸਰੀਰਕ ਅਤੇ ਮਨੋਵਿਗਿਆਨਿਕ ਤੰਦਰੁਸਤੀ ’ਚ ਯੋਗਦਾਨ ਪਾਉਂਦੇ ਹਨ। ਇਸ ਫਲ ਦੀ ਰੋਜ਼ਾਨਾ ਖਾਣ-ਪੀਣ ’ਚ ਸ਼ਾਮਲ ਕਰਕੇ ਤੁਸੀਂ ਆਪਣੀ ਸਿਹਤ ਨੂੰ ਨਵੀਂ ਤਾਜ਼ਗੀ ਅਤੇ ਤਾਕਤ ਦੇ ਸਕਦੇ ਹੋ। ਆਓ ਇਸ ਲੇਖ ਰਾਹੀਂ ਅਸੀਂ ਜਾਣਦੇ ਹਾਂ ਕਿ ਲੀਚੀ ਖਾਣ ਦੇ ਸਾਡੇ ਸਰੀਰ ਨੂੰ ਕੀ ਫਾਇਦੇ ਮਿਲਦੇ ਹਨ।
ਲੀਚੀ ਖਾਣ ਦੇ ਫਾਇਦੇ :-
ਰੋਗ-ਪ੍ਰਤਿਰੋਧਕ ਤਾਕਤ ਵਧਾਏ
- ਲੀਚੀ ’ਚ ਵਾਧੂ ਮਾਤਰਾ ’ਚ ਵਿਟਾਮਿਨ C ਹੁੰਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ।
ਚਮੜੀ ਲਈ ਫਾਇਦੇਮੰਦ
- ਇਹ ਫਲ ਐਂਟੀਓਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਚਮੜੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੱਤਾਂ ਤੋਂ ਬਚਾਉਂਦੇ ਹਨ ਅਤੇ ਚਮੜੀ ਨੂੰ ਨਿਖਾਰਦੇ ਹਨ।
ਹਾਜ਼ਮੇ ਨੂੰ ਸੁਧਾਰੇ
- ਲੀਚੀ ’ਚ ਫਾਈਬਰ ਹੁੰਦਾ ਹੈ ਜੋ ਭੋਜਨ ਨੂੰ ਪਚਾਉਣ ’ਚ ਮਦਦ ਕਰਦਾ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ।
ਹਾਈ ਬਲੱਡ ਪ੍ਰੈਸ਼ਰ ਕੰਟ੍ਰੋਲ ਕਰੇ
- ਲੀਚੀ ’ਚ ਪੋਟਾਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰੱਖਣ ’ਚ ਸਹਾਇਕ ਹੁੰਦਾ ਹੈ।
ਹੈਲਦੀ ਹਾਰਟ ਦਾ ਵਧੀਆ ਸਰੋਤ
- ਇਹ ਖੂਨ ’ਚ ਕੋਲੈਸਟਰੋਲ ਦੀ ਮਾਤਰਾ ਨੂੰ ਕੰਮ ਕਰਕੇ ਦਿਲ ਦੀ ਬੀਮਾਰੀਆਂ ਤੋਂ ਬਚਾਅ ਕਰ ਸਕਦੀ ਹੈ।
ਸੋਜ ਨੂੰ ਘਟਾਵੇ
- ਲੀਚੀ ’ਚ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ ਜੋ ਸਰੀਰ ਦੀ ਅੰਦਰੂਨੀ ਸੋਜ ਨੂੰ ਘਟਾਉਂਦੇ ਹਨ।
ਸਕਿਨ ਅਤੇ ਵਾਲਾਂ ਲਈ ਲਾਭਕਾਰੀ
- ਵਿਟਾਮਿਨ C ਅਤੇ ਕੌਪਰ ਵਾਲੀ ਲੀਚੀ, ਕੋਲਾਜਨ ਦੀ ਪੈਦਾਵਾਰ ਹੋਣ ’ਚ ਮਦਦ ਕਰਦੀ ਹੈ ਜੋ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਦੀ ਹੈ।