ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਫਲ! ਜਾਣੋ ਖਾਣ ਦੇ ਫਾਇਦੇ

Tuesday, Jun 03, 2025 - 12:36 PM (IST)

ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਫਲ! ਜਾਣੋ ਖਾਣ ਦੇ ਫਾਇਦੇ

ਹੈਲਥ ਡੈਸਕ - ਗਰਮੀਆਂ ’ਚ ਸਰੀਰ ਨੂੰ ਠੰਢਕ, ਹਾਈਡ੍ਰੇਸ਼ਨ ਅਤੇ ਪੋਸ਼ਣ ਦੀ ਜ਼ਰੂਰਤ ਹੋਂਦੀ ਹੈ। ਅਜਿਹੇ ’ਚ ਪਪੀਤਾ ਇਕ ਆਦਰਸ਼ ਫਲ ਮੰਨਿਆ ਜਾਂਦਾ ਹੈ, ਜੋ ਨਾ ਸਿਰਫ਼ ਹਲਕਾ ਤੇ ਸਹੀ ਹਾਜ਼ਮੇ ਵਾਲਾ ਹੈ, ਸਗੋਂ ਇਸ ’ਚ ਬਹੁਤ ਸਾਰੇ ਐਂਟੀਆਕਸੀਡੈਂਟਸ, ਵਿਟਾਮਿਨ ਅਤੇ ਫਾਈਬਰ ਵੀ ਮੌਜੂਦ ਹੁੰਦੇ ਹਨ। ਇਹ ਗਰਮੀ ਨਾਲ ਜੁੜੀਆਂ ਕਈ ਆਮ ਸਿਹਤ ਸਮੱਸਿਆਵਾਂ ਨੂੰ ਦੂਰ ਰੱਖਣ ’ਚ ਮਦਦਗਾਰ ਹੈ। ਆਓ ਜਾਣੀਏ ਕਿ ਪਪੀਤਾ ਗਰਮੀਆਂ ’ਚ ਖਾਣ ਨਾਲ ਸਾਡੀ ਸਿਹਤ ਨੂੰ ਕਿਹੜੇ–ਕਿਹੜੇ ਲਾਭ ਮਿਲਦੇ ਹਨ।

PunjabKesari

ਹਾਜ਼ਮਾ ਸੁਧਾਰੇ
- ਪਪੀਤੇ ’ਚ ਐਂਜ਼ਾਈਮ "ਪੇਪੇਨ" ਹੁੰਦਾ ਹੈ ਜੋ ਭੋਜਨ ਨੂੰ ਪਚਾਉਣ ’ਚ ਮਦਦ ਕਰਦਾ ਹੈ। ਗਰਮੀਆਂ ’ਚ ਅਕਸਰ ਹਾਜ਼ਮੇ ਦੀ ਸਮੱਸਿਆ ਹੁੰਦੀ ਹੈ, ਜਿਸ ’ਚ ਪਪੀਤਾ ਬਹੁਤ ਲਾਭਕਾਰੀ ਸਾਬਤ ਹੁੰਦਾ ਹੈ।

ਤੰਦੁਰੁਸਤ ਸਕਿਨ ਲਈ ਫਾਇਦੇਮੰਦ
- ਪਪੀਤਾ ਐਂਟੀਆਕਸੀਡੈਂਟਸ (ਵਿਟਾਮਿਨ A, C, E) ਨਾਲ ਭਰਪੂਰ ਹੁੰਦਾ ਹੈ ਜੋ ਸਕਿਨ ਨੂੰ ਧੁੱਪ, ਗੰਦੇ ਮੌਸਮ ਅਤੇ ਅੰਦਰੂਨੀ ਤਣਾਅ ਤੋਂ ਬਚਾਉਂਦੇ ਹਨ।

ਸਰੀਰ ਨੂੰ ਠੰਡਕ ਦੇਵੇ 
- ਪਪੀਤਾ ਸਰੀਰ ਨੂੰ ਡਿਟੌਕਸੀਫਾਈ ਕਰਦਾ ਹੈ ਅਤੇ ਬਾਡੀ ਹੀਟ ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਘਮੌਰੀਆਂ ਜਾਂ ਗਰਮੀ ਦੀ ਲਾਹ ਪੈਣ ਵਾਲੀਆਂ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ।

PunjabKesari

ਇਮੀਉਨ ਸਿਸਟਮ ਨੂੰ ਕਰੇ ਮਜ਼ਬੂਤ 
- ਵਿਟਾਮਿਨ C ਅਤੇ ਬੀਟਾ-ਕੈਰੋਟੀਨ ਵਾਲਾ ਪਪੀਤਾ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ, ਜੋ ਗਰਮੀਆਂ ’ਚ ਹੋਣ ਵਾਲੀਆਂ ਵਾਇਰਲ ਇਨਫੈਕਸ਼ਨਾਂ ਤੋਂ ਬਚਾਅ ਕਰਦਾ ਹੈ।

ਭਾਰ ਘਟਾਉਣ ’ਚ ਮਦਦਗਾਰ 
- ਪਪੀਤਾ ਘੱਟ ਕੈਲੋਰੀ ਵਾਲਾ ਫਲ ਹੈ ਜੋ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਹ ਭੁੱਖ ਨੂੰ ਕੰਟ੍ਰੋਲ ਕਰਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ।

ਡਿਹਾਈਡਰੇਸ਼ਨ ਤੋਂ ਬਚਾਅ
- ਪਪੀਤਾ ’ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਨੂੰ ਹਾਈਡਰੇਟ ਰੱਖਣ ’ਚ ਮਦਦ ਕਰਦੀ ਹੈ।

PunjabKesari

ਅੱਖਾਂ ਦੀ ਰੋਸ਼ਨੀ ਲਈ ਚੰਗਾ
- ਇਸ ’ਚ ਮੌਜੂਦ ਬੀਟਾ-ਕੈਰੋਟੀਨ ਅੱਖਾਂ ਦੀ ਰੋਸ਼ਨੀ ਬਣਾਈ ਰੱਖਣ ’ਚ ਮਦਦ ਕਰਦਾ ਹੈ।


author

Sunaina

Content Editor

Related News