Silent Killer ਹੈ ਇਹ ਭੋਜਨ, ਦਿੱਲੀ ਏਮਸ ਦੇ ਡਾਕਟਰਾਂ ਦੀ ਵੱਡੀ ਚੇਤਾਵਨੀ

Thursday, Dec 25, 2025 - 04:47 PM (IST)

Silent Killer ਹੈ ਇਹ ਭੋਜਨ, ਦਿੱਲੀ ਏਮਸ ਦੇ ਡਾਕਟਰਾਂ ਦੀ ਵੱਡੀ ਚੇਤਾਵਨੀ

ਹੈਲਥ ਡੈਸਕ : ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਘਰ ਦਾ ਬਣਿਆ ਖਾਣਾ ਖਾਣ ਦੀ ਬਜਾਏ ਜੰਕ ਫੂਡ (junk food) ਖਾਣਾ ਜ਼ਿਆਦਾ ਪਸੰਦ ਕਰਦੇ ਹਨ, ਪਰ ਬਾਹਰ ਦਾ ਇਹ Spicy ਖਾਣਾ Silent Killer ਬਣਦਾ ਜਾ ਰਿਹਾ ਹੈ। ਹਾਲ ਹੀ 'ਚ ਯੂ.ਪੀ. 'ਚ ਇਕ 16 ਸਾਲ ਦੀ ਲੜਕੀ ਦੀ junk food ਖਾਣ ਨਾਲ ਭਿਆਨਕ ਮੌਤ ਹੋ ਗਈ ਸੀ ਦਿੱਲੀ ਏਮਸ ਹਸਪਤਾਲ ਦੇ ਵੱਡੇ ਡਾਕਟਰ ਵੀ ਉਸਦੀ ਜਾਨ ਨਹੀਂ ਬਚਾ ਸਕੇ।


ਏਮਸ ਦੇ ਡਾਕਟਰਾਂ ਨੇ ਜੰਕ ਫੂਡ ਨੂੰ ਦੱਸਿਆ Silent Killer
ਦਿੱਲੀ ਏਮਸ ਦੇ ਮਾਹਿਰ ਡਾਕਟਰਾਂ ਨੇ ਜੰਕ ਫੂਡ ਨੂੰ Silent Killer ਦੱਸਦਿਆਂ ਕਿਹਾ ਕਿ ਇਹ ਤਤਕਾਲ ਜ਼ਹਿਰ ਨਹੀਂ, ਸਗੋਂ ਸਰੀਰ ਨੂੰ ਹੌਲੀ-ਹੌਲੀ ਅੰਦਰੋਂ ਖਤਮ ਕਰ ਰਿਹਾ ਹੈ। ਫਾਸਟ ਫੂਡ ਖਾਣ ਦਾ ਲੋਕਾਂ 'ਚ ਵਧ ਰਿਹਾ ਕਰੇਜ਼ ਭਵਿੱਖ 'ਚ ਲੋਕਾਂ ਲਈ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਖਾਸ ਕਰਕੇ ਅੱਜ ਕੱਲ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਪੇ ਘਰ ਦਾ ਬਣਿਆ ਖਾਣਾ ਖਿਲਾਉਣ ਦੀ ਬਜਾਏ ਬਾਹਰ ਦਾ ਫਾਸਟ ਫੂਡ ਦੇ ਆਦੀ ਬਣਾ ਕੇ ਖੁਦ ਹੀ ਉਨ੍ਹਾਂ ਲਈ  ਵੱਡਾ ਖਤਰਾ ਪੈਦਾ ਕਰ ਰਹੇ ਹਨ।

 

ਫਾਸਟ ਫੂਡ 'ਚ ਖਤਰਨਾਕ ਹੁੰਦੀਆਂ ਨੇ ਇਹ ਚੀਜ਼ਾਂ
ਫਾਸਟ ਫੂਡ ਤਿਆਰ ਕਰਨ ਲਈ ਰਿਫਾਈਂਡ ਮੈਦਾ, ਘਿਉ ਅਤੇ ਜ਼ਿਆਦਾ ਨਮਕ ਵਰਤਿਆ ਜਾਂਦਾ ਹੈ। ਇਹ ਖਾਣ ਨਾਲ ਸਰੀਰ 'ਚ ਫਾਈਬਰ, ਪੋਸ਼ਕ ਤੱਤਾਂ ਦੀ ਕਮੀ ਹੁੰਦੀ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਗੰਭੀਰ ਰੋਗ ਹੁੰਦੇ ਹਨ।

 

ਪੁਰਾਣੀਆਂ(Chronic) ਬਿਮਾਰੀਆਂ ਨੂੰ ਦਿੰਦਾ ਹੈ ਸੱਦਾ
ਜੰਕ ਫੂਡ ਮੋਟਾਪਾ, ਡਾਇਬਟੀਜ਼ ਟਾਈਪ 2, ਦਿਲ ਦੇ ਰੋਗ, ਕੈਂਸਰ ਅਤੇ ਪਾਚਨ ਸੰਬੰਧੀ ਕਈ ਪੁਰਾਣੀਆਂ (Chronic) ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਜੰਕ ਫੂਡ ਖਾਣ ਨਾਲ ਸਰੀਰ 'ਚ ਅਜਿਹੀਆਂ ਬਿਮਾਰੀਆਂ ਹੋਣ ਨਾਲ ਸਰੀਰ ਰੋਗਾਂ ਦਾ ਘਰ ਬਣ ਜਾਂਦਾ ਹੈ ਅਤੇ ਇਨ੍ਹਾਂ ਬਿਮਾਰੀਆਂ ਦਾ ਆਸਾਨੀ ਨਾਲ ਇਲਾਜ ਵੀ ਸੰਭਵ ਨਹੀਂ ਹੁੰਦਾ।


author

DILSHER

Content Editor

Related News