ਇਸ ਵਿਟਾਮਿਨ ਦੀ ਕਮੀ ਨਾਲ ਨਵਜੰਮੇ ਬੱਚਿਆਂ ਨੂੰ ਹੁੰਦਾ ਹੈ ਵੱਡਾ ਖਤਰਾ

Thursday, Dec 25, 2025 - 04:15 PM (IST)

ਇਸ ਵਿਟਾਮਿਨ ਦੀ ਕਮੀ ਨਾਲ ਨਵਜੰਮੇ ਬੱਚਿਆਂ ਨੂੰ ਹੁੰਦਾ ਹੈ ਵੱਡਾ ਖਤਰਾ

ਹੈਲਥ ਡੈਸਕ : ਸਰੀਰ 'ਚ ਲਿਵਰ, ਹੱਡੀਆਂ ਨੂੰ ਮਜ਼ਬੂਤ ਰੱਖਣ ਅਤੇ ਦਿਲ ਦੀ ਤੰਦਰੁਸਤੀ ਲਈ ਵਿਟਾਮਿਨ K ਬਹੁਤ ਜ਼ਰੂਰੀ ਹੁੰਦਾ ਹੈ। ਜ਼ਿਆਦਾਤਰ ਲੋਕ ਵਿਟਾਮਿਨ ਸੀ, ਡੀ ਜਾਂ ਫਿਰ ਵਿਟਾਮਿਨ12 ਦਾ ਨਾਮ ਹੀ ਲੈਂਦੇ ਹਨ, ਜਦਕਿ ਵਿਟਾਮਿਨ K ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੈ। ਪਰ ਇਹ ਵਿਟਾਮਿਨ ਸਰੀਰ ਦੇ ਕਈ ਜ਼ਰੂਰੀ ਕੰਮਾਂ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਇਸਨੂੰ ਨਜ਼ਰ ਅੰਦਾਜ਼ ਕਰਨਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। 

ਸਰੀਰ ਦੇ ਅੰਗਾਂ 'ਚ ਖੂਨ ਜਮਾਉਣ ਦਾ ਕੰਮ
ਵਿਟਾਮਿਨ K ਦਾ ਸਭ ਤੋਂ ਵੱਡਾ ਕੰਮ ਸਰੀਰ 'ਚ ਸਹੀ ਤਰੀਕੇ ਨਾਲ ਖੂਨ ਜਮਾਉਣ ਦਾ ਹੁੰਦਾ ਹੈ। ਇਸਦੀ ਕਮੀ ਨਾਲ ਸਰੀਰ ਦੇ ਕਿਸੇ ਵੀ ਅੰਗ 'ਤੇ ਸੱਟ ਲੱਗਣ ਨਾਲ ਖੂਨ ਕਾਫੀ ਦੇਰ ਤੱਕ ਚੱਲਦਾ ਰਹਿੰਦਾ ਹੈ। ਵਿਟਾਮਿਨ K ਨਾਲ ਹੱਡੀਆਂ ਟੁੱਟਣ ਦਾ ਖਤਰਾ ਵੀ ਘੱਟ ਰਹਿੰਦਾ ਹੈ।

ਨਵਜੰਮੇ ਬੱਚਿਆਂ ਨੂੰ ਹੁੰਦਾ ਹੈ ਜ਼ਿਆਦਾ ਖਤਰਾ
ਵਿਟਾਮਿਨ K ਦੀ ਕਮੀ ਦਾ ਸਭ ਤੋਂ ਵੱਡਾ ਖਤਰਾ ਨਵਜੰਮੇ ਬੱਚਿਆਂ ਨੂੰ ਹੁੰਦਾ ਹੈ। ਨਵਜੰਮੇ ਬੱਚਿਆਂ 'ਚ ਇਸਦੀ ਕਮੀ ਨੂੰ ਵਿਟਾਮਿਨ K Deficiency ਕਿਹਾ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਜਨਮ ਦੇ ਬਾਅਦ ਹੀ ਵਿਟਾਮਿਨ K ਦਾ ਇੰਜੈਕਸ਼ਨ ਲਗਾਇਆ ਜਾਂਦਾ ਹੈ।ਇਸ ਤੋਂ ਇਲਾਵਾ ਬਜ਼ੁਰਗਾਂ ਅਤੇ ਲੰਮੇ ਸਮੇਂ ਤੋਂ ਬਿਮਾਰ ਲੋਕਾਂ 'ਚ ਵੀ ਇਸਦੀ ਕਮੀ ਹੋ ਜਾਂਦੀ ਹੈ। 

ਡਾਈਟ 'ਚ ਜ਼ਰੂਰੀ ਹੈ ਵਿਟਾਮਿਨ K
ਸਰੀਰ 'ਚ ਦਿਲ, ਲਿਵਰ ਅਤੇ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਇਸ ਵਿਟਾਮਿਨ ਨੂੰ ਡਾਈਟ 'ਚ ਸ਼ਾਮਿਲ ਕਰਨਾ ਜ਼ਰੂਰੀ ਹੈ ਤਾਂ ਜੋ ਸਰੀਰ ਸਵਾਸਥ ਅਤੇ ਸੰਤੁਲਿਤ ਬਣਿਆ ਰਹੇ। ਇਹ ਸਰੀਰ ਦੀ ਚਰਬੀ 'ਚ ਘੁਲਣਸ਼ੀਲ ਇਕ ਵਿਟਾਮਿਨ ਹੈ ਅਤੇ ਸਰੀਰ ਦੀ ਫੈਟ 'ਚ ਘੁਲ ਕੇ ਕੰਮ ਕਰਦਾ ਹੈ। ਇਸਦਾ ਸਭ ਤੋਂ ਵੱਡਾ ਕੰਮ ਸਰੀਰ 'ਚ ਖੂਨ ਨੂੰ ਜਮਾਉਣਾ ਹੁੰਦਾ ਹੈ ਤਾਂ ਕਿ ਜ਼ਿਆਦਾ ਬਲੀਡਿੰਗ ਨਾ ਹੋਵੇ। ਇਹ ਸਰੀਰ 'ਚ ਪ੍ਰੋਟੀਨ ਬਣਾਉਣ 'ਚ ਮਦਦ ਵੀ ਕਰਦਾ ਹੈ ਤਾਂ ਕਿ ਕੈਲਸ਼ੀਅਮ ਹੱਡੀਆਂ 'ਚ ਸਹੀ ਤਰੀਕੇ ਨਾਲ ਜੁੜਿਆ ਰਹੇ। ਇਹ ਵਿਟਾਮਿਨ ਦਿਲ ਦੀ ਸਿਹਤ ਲਈ ਵੀ ਜ਼ਰੂਰੀ ਹੈ ਕਿਉਂਕਿ ਇਹ ਨਸਾਂ 'ਚ ਕੈਲਸ਼ੀਅਮ ਜੰਮਣ ਤੋਂ ਰੋਕਦਾ ਹੈ। ਜੇਕਰ ਇਸਦੀ ਕਮੀ ਹੋ ਜਾਵੇ ਤਾਂ ਦਿਲ ਦੀ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
 
ਵਿਟਾਮਿਨ K ਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ
ਇਸ ਵਿਟਾਮਿਨ ਦੀ ਕਮੀ ਨਾਲ ਸਰੀਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।  ਕਈ ਵਾਰ ਗੰਭੀਰ ਮਾਮਲਿਆਂ 'ਚ ਦਿਮਾਗ ਦੇ ਅੰਦਰ ਤੱਕ ਬਲੀਡਿੰਗ ਹੋ ਸਕਦੀ ਹੈ ਜੋ ਜਾਨਲੇਵਾ ਹੁੰਦੀ ਹੈ। ਬਿਨਾਂ ਵਜ੍ਹਾ ਨੱਕ ਤੋਂ ਖੂਨ ਆਉਣਾ, ਸਰੀਰ 'ਤੇ ਨੀਲੇ ਨਿਸ਼ਾਨ ਪੈਣਾ ਵੀ ਇਸਦੀ ਕਮੀ ਦੇ ਲੱਛਣ ਹੋ ਸਕਦੇ ਹਨ।

ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਵਿਟਾਮਿਨ K ਦੋ ਤਰ੍ਹਾਂ ਦਾ ਹੁੰਦਾ ਹੈ, ਪਹਿਲਾ ਹੈ ਵਿਟਾਮਿਨ K1, ਜਿਹੜਾ ਹਰੀਆਂ ਪੱਤੇਦਾਰ ਸਬਜ਼ੀਆਂ 'ਚ ਪਾਇਆ ਜਾਂਦਾ ਹੈ। ਦੂਸਰਾ ਹੁੰਦਾ ਹੈ ਵਿਟਾਮਿਨ K2 ਜੋ ਕਿ ਫਰਮੈਂਟ ਕੀਤੇ ਭੋਜਨ ਅਤੇ ਕੁਝ ਜਾਨਵਰ ਅਧਾਰਿਤ ਉਤਪਾਦਾਂ ਜਿਵੇਂ ਕਿ ਪਨੀਰ, ਅੰਡੇ ਅਤੇ ਮਾਸ 'ਚ ਪਾਇਆ ਜਾਂਦਾ ਹੈ। ਅੰਤੜੀਆਂ 'ਚ ਚੰਗੇ ਬੈਕਟੀਰੀਆ ਵੀ ਵਿਟਾਮਿਨ K2 ਬਣਾਉਣ 'ਚ ਮਦਦ ਕਰਦੇ ਹਨ।

ਕੀ ਹੈ ਇਸਦੀ ਕਮੀ ਦਾ ਇਲਾਜ
ਵਿਟਾਮਿਨ K ਦੀ ਕਮੀ ਨੂੰ ਪੂਰਾ ਕਰਨ ਲਈ ਇਸਦੀਆਂ ਦਵਾਈਆਂ ਜਾਂ ਸਪਲੀਮੈਂਟ ਵੀ ਲਏ ਜਾ ਸਕਦੇ ਹਨ। ਇਸ ਤੋਂ ਇਲਾਵਾ ਇਸਦੇ ਇੰਜੈਕਸ਼ਨ ਵੀ ਲਗਾਏ ਜਾਂਦੇ ਹਨ। ਮਰਦਾਂ 'ਚ ਕਰੀਬ 120 ਮਾਈਕ੍ਰੋਗ੍ਰਾਮ ਅਤੇ ਔਰਤਾਂ ਨੂੰ 90 ਮਾਈਕ੍ਰੋਗ੍ਰਾਮ ਵਿਟਾਮਿਨ K ਦੀ ਜ਼ਰੂਰਤ ਹੁੰਦੀ ਹੈ ਜੋ ਸਹੀ ਡਾਈਟ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਨਾਲ ਵੀ ਪੂਰੀ ਹੋ ਜਾਂਦੀ ਹੈ। 


author

DILSHER

Content Editor

Related News