ਖੂਨ ਨੂੰ Purify ਕਰ ਦੇਣਗੀਆਂ ਕੌਫੀ ਸਣੇ ਇਹ ਚੀਜ਼ਾਂ, ਜ਼ਰੂਰ ਕਰੋ ਖੁਰਾਕ ''ਚ ਸ਼ਾਮਲ

Tuesday, Aug 09, 2022 - 12:41 PM (IST)

ਖੂਨ ਨੂੰ Purify ਕਰ ਦੇਣਗੀਆਂ ਕੌਫੀ ਸਣੇ ਇਹ ਚੀਜ਼ਾਂ, ਜ਼ਰੂਰ ਕਰੋ ਖੁਰਾਕ ''ਚ ਸ਼ਾਮਲ

ਨਵੀਂ ਦਿੱਲੀ-ਸਰੀਰ ਦੇ ਸਾਰੇ ਅੰਗਾਂ ਤੱਕ ਸਾਰੇ ਪੋਸ਼ਕ ਤੱਤ ਪਹੁੰਚਾਉਣ ਲਈ ਖੂਨ ਬਹੁਤ ਹੀ ਜ਼ਰੂਰੀ ਭੂਮਿਕਾ ਨਿਭਾਉਂਦਾ ਹੈ। ਖੂਨ ਸਰੀਰ 'ਚ ਆਕਸੀਜ਼ਨ, ਹਾਰਮੋਨਸ, ਸ਼ੂਗਰ, ਫੈਟ ਨੂੰ ਤੁਹਾਡੇ ਇਮਿਊਨ ਸਿਸਟਮ ਤੱਕ ਪਹੁੰਚਾਉਣ 'ਚ ਵੀ ਜ਼ਿੰਮੇਦਾਰ ਹੁੰਦਾ ਹੈ। ਇਨ੍ਹਾਂ ਸਾਰੀਆਂ ਚੀਜਾਂ ਨੂੰ ਚੰਗੇ ਤਰ੍ਹਾਂ ਕੇ ਕੰਮ ਕਰਨ ਲਈ ਰਕਤ ਦਾ ਸਾਫ਼ ਹੋਣਾ ਵੀ ਬਹੁਤ ਹੀ ਜ਼ਰੂਰੀ ਹੁੰਦਾ ਹੈ। ਆਪਣੀ ਡੇਲੀ ਰੂਟੀਨ 'ਚ ਤੁਸੀਂ ਕਈ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਜੋ ਖੂਨ ਨੂੰ ਗੰਦਾ ਕਰ ਸਕਦੀਆਂ ਹਨ ਜਾਂ ਸਰੀਰ 'ਚ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਨੂੰ ਵੀ ਵਧਾ ਸਕਦੀਆਂ ਹਨ। ਖੂਨ ਗਾੜ੍ਹਾ ਹੋਣ ਦੇ ਕਾਰਨ ਕਈ ਗੰਭੀਰ ਸਮੱਸਿਆਵਾਂ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਖੂਨ ਨੂੰ ਸਾਫ ਕਰਨ ਲਈ ਕਈ ਲੋਕ ਕਸਰਤ, ਯੋਗ ਵੀ ਕਾਫੀ ਕਰਦੇ ਹਨ। ਪਰ ਤੁਸੀਂ ਆਪਣੀ ਖੁਰਾਕ 'ਚ ਕੁਝ ਬਦਲਾਅ ਕਰਕੇ ਖੂਨ ਸਾਫ ਰੱਖ ਸਕਦੇ ਹੋ। ਅੱਜ ਤੁਹਾਨੂੰ 7 ਅਜਿਹੇ ਫੂਡਸ ਦੱਸਾਂਗੇ ਜੋ ਤੁਹਾਡਾ ਖੂਨ ਸਾਫ ਰੱਖਣ 'ਚ ਮਦਦ ਕਰਨਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਦੇ ਬਾਰੇ 'ਚ...

PunjabKesari
ਕੌਫੀ
ਤੁਸੀਂ ਕੌਫੀ ਦਾ ਸੇਵਨ ਕਰਕੇ ਆਪਣਾ ਖੂਨ ਸਾਫ ਕਰ ਸਕਦੇ ਹੋ। ਕੌਫੀ ਪੀਣ ਨਾਲ ਲੀਵਰ ਦੇ ਫੰਕਸ਼ਨਸ 'ਚ ਵੀ ਸੁਧਾਰ ਹੁੰਦਾ ਹੈ। ਲੀਵਰ ਖੂਨ ਸਾਫ ਕਰਨ 'ਚ ਵੀ ਬਹੁਤ ਹੀ ਮੁੱਖ ਭੂਮਿਕਾ ਨਿਭਾਉਂਦਾ ਹੈ। 

PunjabKesari
ਸੇਬ 
ਖੂਨ ਸਾਫ ਕਰਨ ਲਈ ਤੁਸੀਂ ਸੇਬ ਦਾ ਸੇਵਨ ਵੀ ਕਰ ਸਕਦੇ ਹੋ। ਇਸ 'ਚ ਪਾਇਆ ਜਾਣ ਵਾਲਾ ਫਾਈਬਰ ਪਾਚਨ ਨੂੰ ਦਰੁੱਸਤ ਰੱਖਣ 'ਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਸਰੀਰ 'ਚ ਮੌਜੂਦ ਬੇਕਾਰ ਪਦਾਰਥਾਂ ਨੂੰ ਬਾਹਰ ਕੱਢਣ 'ਚ ਸੇਬ ਕਾਫੀ ਸਹਾਇਕ ਹੁੰਦਾ ਹੈ। 

PunjabKesari
ਗੋਭੀ
ਤੁਸੀਂ ਬ੍ਰੋਕਲੀ, ਫੁੱਲ ਗੋਭੀ, ਬ੍ਰਸੇਲਸ ਸਪ੍ਰਾਊਟਸ ਵਰਗੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਇਸ 'ਚ ਐਂਟੀ-ਆਕਸੀਡੈਂਟਸ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਐਂਟੀ-ਆਕਸੀਡੈਂਟਸ ਫ੍ਰੀ ਰੈਡੀਕਲਸ ਨਾਲ ਲੜਣ 'ਚ ਵੀ ਸਹਾਇਤਾ ਕਰਦੇ ਹਨ। ਇਹ ਸਰੀਰ ਦੇ ਟਾਕੀਸਨਸ ਪਦਾਰਥਾਂ ਨੂੰ ਨਸ਼ਟ ਕਰਨ 'ਚ ਵੀ ਸਹਾਇਆ ਕਰਦੀ ਹੈ। 

PunjabKesari
ਗ੍ਰੀਨ ਟੀ

ਸਰੀਰ ਨੂੰ ਡਿਟਾਕਸ ਕਰਨ ਲਈ ਗ੍ਰੀਨ ਟੀ ਵੀ ਬਹੁਤ ਹੀ ਲਾਭਕਾਰੀ ਮੰਨੀ ਜਾਂਦੀ ਹੈ। ਇਸ 'ਚ ਵੀ ਐਂਟੀ ਆਕਸੀਡੈਂਟਸ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਲੀਵਰ ਨੂੰ ਸਿਹਤਮੰਦ ਰੱਖਣ 'ਚ ਵੀ ਸਹਾਇਤਾ ਕਰਦੀ ਹੈ। ਇਸ ਤੋਂ ਇਲਾਵਾ ਇਹ ਸਰੀਰ 'ਚ ਮੌਜੂਦ ਵਾਧੂ ਫੈਟ ਘੱਟ ਕਰਨ 'ਚ ਸਹਾਇਤਾ ਕਰਦੀ ਹੈ।

PunjabKesari
ਬਲਿਊਬੇਰੀਜ਼
ਤੁਸੀਂ ਬਲਿਊਬੇਰੀਜ਼ ਦਾ ਸੇਵਨ ਖੂਨ ਸਾਫ ਕਰਨ ਲਈ ਕਰ ਸਕਦੇ ਹੋ। ਬਲਿਊਬੇਰੀ ਵੀ ਐਂਟੀ-ਆਕਸੀਡੈਂਟਸ ਦਾ ਬਹੁਤ ਚੰਗਾ ਸਰੋਤ ਮੰਨੀ ਜਾਂਦੀ ਹੈ। ਇਹ ਤੁਹਾਡੇ ਲੀਵਰ ਨੂੰ ਵੀ ਸਿਹਤਮੰਦ ਰੱਖਣ 'ਚ ਸਹਾਇਤਾ ਕਰਦੀ ਹੈ। ਤੁਸੀਂ ਨਾਸ਼ਤੇ 'ਚ ਇਸ ਦਾ ਸੇਵਨ ਕਰ ਸਕਦੇ ਹੋ। ਫਰੋਜ਼ਨ ਬਲਿਊਬੇਰੀ ਦਾ ਤੁਸੀਂ ਸੇਵਨ ਕਰ ਸਕਦੇ ਹੋ। ਇਸ ਤੋ ਇਲਾਵਾ ਦਹੀਂ, ਸਮੂਦੀ ਜਾਂ ਫਿਰ ਦਲੀਆ 'ਚ ਮਿਲਾ ਕੇ ਇਸ ਨੂੰ ਖਾ ਸਕਦੇ ਹੋ। 

PunjabKesari
ਮੱਛੀ
ਮੱਛੀ 'ਚ ਪ੍ਰੋਟੀਨ, ਓਮੇਗਾ-3 ਫੈਟੀ ਐਸਿਡ, ਐਂਟੀ-ਆਕਸੀਡੈਂਟਸ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਲੀਵਰ ਅਤੇ ਕਿਡਨੀ ਦੋਵੇਂ ਹੀ ਸਿਹਤਮੰਦ ਰਹਿੰਦੇ ਹਨ। ਪਰ ਤੁਸੀਂ ਮੱਛੀ ਦੀ ਕਾਫੀ ਮਾਤਰਾ 'ਚ ਹੀ ਸੇਵਨ ਕਰੋ।

PunjabKesari

ਭਰਪੂਰ ਪਾਣੀ ਪੀਓ
ਕਿਡਨੀ ਤੁਹਾਡੇ ਸਰੀਰ ਨੂੰ ਡਿਟਾਕਸ ਕਰਨ ਦਾ ਕੰਮ ਕਰਦੀ ਹੈ। ਜੇਕਰ ਤੁਸੀਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਕਿਡਨੀ ਦੇ ਫੰਕਸ਼ਨ ਕਾਫੀ ਬਿਹਤਰ ਹੁੰਦੇ ਹਨ। ਇਸ ਨਾਲ ਤੁਹਾਡੇ ਸਰੀਰ ਦੇ ਟਾਕੀਸਨਸ ਪਦਾਰਥ ਵੀ ਬਾਹਰ ਨਿਕਲਦੇ ਹਨ।

PunjabKesari


author

Aarti dhillon

Content Editor

Related News