ਪੇਟ ਫੁੱਲਣ ਦੇ ਹੋ ਸਕਦੇ ਹਨ ਕਈ ਕਾਰਨ

03/29/2017 12:02:55 PM

ਜਲੰਧਰ— ਜ਼ਿਆਦਾਤਰ ਲੋਕਾਂ ਨੂੰ ਭੋਜਨ ਖਾਣ ਤੋਂ ਬਾਅਦ ਪੇਟ ਫੁੱਲਣ ਦੀ ਪਰੇਸ਼ਾਨੀ ਰਹਿੰਦੀ ਹੈ। ਪੇਟ  ਫੁੱਲਣ ਦਾ ਕਾਰਨ ਗੈਸ ਵੀ ਹੋ ਸਕਦੀ ਹੈ ਕਿਉਂਕਿ ਭੋਜਨ ਖਾਉਂਦੇ ਸਮੇਂ ਅਸੀਂ ਬੋਲਦੇ ਹਾਂ ਜਿਸ ਕਰਕੇ ਹਵਾ ਸਾਡੇ ਅੰਦਰ ਚਲੀ ਜਾਂਦੀ ਹੈ ਅਤੇ ਇਹ ਹਵਾ ਅੰਤੜੀਆਂ ''ਚ ਜਾ ਕੇ ਗੈਸ ਦਾ ਰੂਪ ਧਾਰਨ ਕਰ ਲੈਂਦੀ ਹੈ। ਕੁੱਝ ਲੋਕਾ ਦਾ ਮੰਨਣਾ ਹੈ ਕਿ ਜ਼ਿਆਦਾ ਭੋਜਨ ਖਾਣ ਨਾਲ ਪੇਟ ਫੁੱਲ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪੇਟ ਕਈ ਕਾਰਨਾਂ ਕਰਕੇ ਫੁੱਲ ਸਕਦਾ ਹੈ। ਮੋਟਾਪਾ ਅਤੇ ਗੈਸ ਹੀ ਇਸਦਾ ਕਾਰਨ ਨਹੀਂ ਹੈ। ਅੱਜ ਅਸੀ ਤੁਹਾਨੂੰ ਦੱਸਾਗੇ ਕਿ ਕਿਹੜੀਆਂ ਪਰੇਸ਼ਾਨੀਆਂ ਕਰਕੇ ਸਾਡਾ ਪੇਟ ਫੁੱਲ ਜਾਂਦਾ ਹੈ। 
1. ਗੈਸ ਵਰਗੀਆਂ ਪਰੇਸ਼ਾਨੀਆਂ ਦੇ ਕਾਰਨ ਸਰੀਰ ''ਚ ਪਾਣੀ ਜਮਾ ਹੋਣ ਲੱਗਦਾ ਹੈ ਅਤੇ ਇਸ ਨਾਲ ਪੇਟ ਫੁੱਲਣ ਦੀ ਸਮੱਸਿਆ ਹੋ ਜਾਂਦੀ ਹੈ। 
2. ਜਿਗਰ ''ਚ ਇਨਫੈਕਸ਼ਨ (ਅਲਰਜ਼ੀ), ਸੋਜ ਹੈਪੇਟਾਈਟਿਸ ਵਰਗੀਆਂ ਬੀਮਾਰੀਆਂ ਦੇ ਕਾਰਨ ਵੀ ਪੇਟ ਫੁੱਲ ਜਾਂਦਾ ਹੈ। 
3. ਡਿਹਾਈਡ੍ਰੈਸ਼ਨ ਦੇ ਕਾਰਨ ਵੀ ਕਬਜ਼ ਦੀ ਪਰੇਸ਼ਾਨੀ ਹੋ ਸਕਦੀ ਹੈ। ਇਸ ਤੋਂ ਬਾਅਦ ਪਾਣੀ ਪੀਣ ਨਾਲ ਪਾਣੀ ਪੇਟ ''ਚ ਜਮਾ ਹੋ ਜਾਂਦਾ ਹੈ ਅਤੇ ਪੇਟ ਫੁੱਲ ਜਾਂਦਾ ਹੈ। 
4. ਕਈ ਭੋਜਨ ਵੀ ਪੇਟ  ਫੁੱਲਣ ਦਾ ਕਾਰਨ ਹੋ ਸਕਦੇ ਹਨ। ਖਾਸ ਕਰਕੇ ਦੁੱਧ ਤੋਂ ਬਣੇ ਪਦਾਰਥਾਂ ਨਾਲ ਅਲਰਜ਼ੀ ਦੇ ਕਾਰਨ ਪੇਟ ''ਚ ਗੈਸ ਬਣ ਜਾਂਦੀ ਹੈ। 
5. ਛੋਟੀਆਂ ਅੰਤੜੀਆਂ ''ਚ ਬੈਕਟੀਰੀਆਂ ਦਾ ਵਾਧਾ ਹੋਣ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ ਅਤੇ ਇਸ ਨਾਲ ਪੇਟ ਫੁੱਲਣ ਦੀ ਪਰੇਸ਼ਾਨੀ ਵੀ ਹੁੰਦੀ ਹੈ। 


Related News