ਕੋਸੇ ਪਾਣੀ ''ਚ ਨਮਕ ਮਿਲਾ ਕੇ ਪੀਣ ਨਾਲ ਹੁੰਦੇ ਹਨ ਕਈ ਫਾਇਦੇ

Saturday, Apr 29, 2017 - 03:30 PM (IST)

 ਕੋਸੇ ਪਾਣੀ ''ਚ ਨਮਕ ਮਿਲਾ ਕੇ ਪੀਣ ਨਾਲ ਹੁੰਦੇ ਹਨ ਕਈ ਫਾਇਦੇ

ਜਲੰਧਰ— ਖੁਰਾਕ ''ਚ ਰਿਫਾਇੰਡ ਨਮਕ ਦੀ ਜ਼ਿਆਦਾ ਮਾਤਰਾ ਲੈਣ ਨਾਲ ਸਰੀਰ ਨੂੰ ਕਾਫੀ ਨੁਕਸਾਨ ਹੁੰਦਾ ਹੈ ਪਰ ਜੇਕਰ ਸ਼ੁੱਧ ਨਮਕ ਨੂੰ ਰੋਜ਼ ਸਵੇਰੇ ਇਕ ਗਿਲਾਸ ਕੋਸੇ ਪਾਣੀ ''ਚ ਮਿਲਾ ਕੇ ਪੀਤਾ ਜਾਵੇ ਤਾਂ ਇਹ ਸਾਨੂੰ ਹੋਣ ਵਾਲੀਆਂ ਕਈ ਬੀਮਾਰੀਆਂ ਤੋਂ ਬਚਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੋਸੇ ਪਾਣੀ ''ਚ ਨਮਕ ਮਿਲਾ ਕੇ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ। 
1. ਪਾਚਣ ਕਿਰਿਆ
ਇਸ ਨੂੰ ਪੀਣ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ। 
2. ਮੋਟਾਪਾ ਕੰਟਰੋਲ ਕਰਦਾ
ਨਮਕ ਵਾਲਾ ਇਹ ਘੋਲ ਬਾਡੀ ''ਚ ਡਿਟਾਕਸ ਕਰਦਾ ਹੈ। ਇਸ ਨਾਲ ਮੋਟਾਪਾ ਵੀ ਘੱਟ ਹੁੰਦਾ ਹੈ। 
3. ਮਜ਼ਬੂਤ ਹੱਡੀਆਂ
ਨਮਕ ਦੇ ਇਸ ਘੋਲ ''ਚ ਕੈਲਸ਼ੀਅਮ ਪੂਰੀ ਮਾਤਰਾ ''ਚ ਪਾਇਆ ਜਾਂਦਾ ਹੈ। ਇਸ ਨੂੰ ਰੋਜ਼ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। 
4. ਸਿਹਤਮੰਦ ਚਮੜੀ
ਇਸ ਘੋਲ ਨਾਲ ਸਰੀਰ ਨੂੰ ਪੂਰੀ ਮਾਤਰਾ ''ਚ ਸਲਫਰ ਮਿਲਦਾ ਹੈ, ਜੋ ਚਮੜੀ ਨੂੰ ਕਲੀਨ ਅਤੇ ਨਰਮ ਬਣਾਉਂਦਾ ਹੈ। 
5. ਕਬਜ਼ ਦੂਰ ਹੁੰਦੀ
ਨਮਕ ਵਾਲਾ ਪਾਣੀ ਪੀਣ ਨਾਲ ਕਬਜ਼ ਠੀਕ ਰਹਿੰਦੀ ਹੈ। 
6. ਬੈਕਟੀਰੀਆ ਤੋ ਬਚਾਅ
ਇਸ ਘੋਲ ''ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਸ ਨੂੰ ਪੀਣ ਨਾਲ ਸਰੀਰ ਦੇ ਖਤਰਨਾਕ ਬੈਕਟੀਰੀਆਂ ਖਤਮ ਹੋ ਜਾਂਦੇ ਹਨ। 
7. ਗੈਸ ਦੀ ਪਰੇਸ਼ਾਨੀ
ਇਹ ਘੋਲ ਗੈਸ ਬਣਨ ਤੋਂ ਰੋਕਦਾ ਹੈ। ਇਸ ਨੂੰ ਰੋਜ਼ ਪੀਣ ਨਾਲ ਗੈਸ ਦੀ ਪਰੇਸ਼ਾਨੀ ਦੂਰ ਹੁੰਦੀ ਹੈ। 
8. ਜੋੜਾ ਦਾ ਦਰਦ
ਇਸ ਘੋਲ ਨਾਲ ਜੋੜਾ ਦੇ ਦਰਦ ਵੀ ਠੀਕ ਹੁੰਦੇ ਹਨ।


Related News