ਗਰਮੀਆਂ ’ਚ ਭਿਓਂ ਕੇ ਬਦਾਮ ਖਾਣ ਦੇ ਜ਼ਬਰਦਸਤ ਫ਼ਾਇਦੇ, ਡਾਈਟ ’ਚ ਅੱਜ ਹੀ ਕਰੋ ਸ਼ਾਮਲ

Tuesday, Aug 20, 2024 - 11:32 AM (IST)

ਗਰਮੀਆਂ ’ਚ ਭਿਓਂ ਕੇ ਬਦਾਮ ਖਾਣ ਦੇ ਜ਼ਬਰਦਸਤ ਫ਼ਾਇਦੇ, ਡਾਈਟ ’ਚ ਅੱਜ ਹੀ ਕਰੋ ਸ਼ਾਮਲ

ਜਲੰਧਰ (ਬਿਊਰੋ)– ਬਦਾਮ ’ਚ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ, ਜਿਸ ਕਾਰਨ ਇਸ ਦਾ ਸੀਮਤ ਮਾਤਰਾ ’ਚ ਸੇਵਨ ਸਰੀਰ ਲਈ ਚੰਗਾ ਮੰਨਿਆ ਜਾਂਦਾ ਹੈ। ਬਦਾਮ ਦੀ ਤਸੀਰ ਗਰਮ ਹੁੰਦੀ ਹੈ। ਇਸ ਲਈ ਗਰਮੀਆਂ ’ਚ ਇਸ ਦਾ ਸੇਵਨ 4-8 ਘੰਟੇ ਤਕ ਭਿਓਂ ਕੇ ਕਰਨਾ ਠੀਕ ਰਹਿੰਦਾ ਹੈ। ਭਿੱਜੇ ਹੋਏ ਬਦਾਮ ਦਾ ਸੇਵਨ ਗਰਮੀਆਂ ’ਚ ਸਰੀਰ ਲਈ ਨੁਕਸਾਨਦਾਇਕ ਨਹੀਂ ਹੁੰਦਾ ਹੈ। ਆਓ ਜਾਣਦੇ ਹਾਂ ਭਿੱਜੇ ਹੋਏ ਬਦਾਮ ਖਾਣ ਦੇ ਫ਼ਾਇਦੇ–

ਢਿੱਡ ਖ਼ਰਾਬ ਦੀ ਪ੍ਰੇਸ਼ਾਨੀ ਕਰੇ ਦੂਰ
ਜਿਨ੍ਹਾਂ ਦਾ ਅਕਸਰ ਢਿੱਡ ਖ਼ਰਾਬ ਰਹਿੰਦਾ ਹੈ, ਉਨ੍ਹਾਂ ਲਈ ਭਿੱਜੇ ਹੋਏ ਬਦਾਮ ਦਾ ਸੇਵਨ ਬੇਹੱਦ ਫ਼ਾਇਦੇਮੰਦ ਹੁੰਦਾ ਹੈ।

ਪਾਚਨ ਕਿਰਿਆ ਵਧਾਏ
ਐਂਟੀ-ਆਕਸੀਡੈਂਟ ਤੇ ਫਾਈਬਰ ਨਾਲ ਭਰਪੂਰ ਬਦਾਮ ਦਾ ਭਿਓਂ ਕੇ ਸੇਵਨ ਕਰਨਾ ਪਾਚਨ ਕਿਰਿਆ ਲਈ ਠੀਕ ਰਹਿੰਦਾ ਹੈ।

ਕੋਲੈਸਟ੍ਰੋਲ ਲੈਵਲ ਰੱਖੇ ਕੰਟਰੋਲ
ਭਿੱਜੇ ਹੋਏ ਬਦਾਮ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਰੱਖਣ ’ਚ ਵੀ ਮਦਦਗਾਰ ਹਨ। ਇਹ ਬੈਡ ਕੋਲੈਸਟ੍ਰੋਲ ਘਟਾਉਣ ਦੇ ਗੁੱਡ ਕੋਲੈਸਟ੍ਰੋਲ ਨੂੰ ਵਧਾਉਣ ’ਚ ਮਦਦ ਕਰਦੇ ਹਨ।

ਭਾਰ ਘਟਾਉਣ ’ਚ ਮਦਦਗਾਰ
ਭਿੱਜੇ ਹੋਏ ਬਦਾਮ ਖਾਣਾ ਤੁਹਾਡੇ ਭਾਰ ਘੱਟ ਕਰਨ ਦੇ ਸਫਰ ’ਚ ਵੀ ਮਦਦਗਾਰ ਹੁੰਦਾ ਹੈ। ਭਾਰ ਘਟਾ ਰਹੇ ਹੋ ਤਾਂ ਬਿਨਾਂ ਮੌਸਮ ਦੇਖੇ ਡਾਈਟ ’ਚ ਬਦਾਮ ਨੂੰ ਸ਼ਾਮਲ ਕਰੋ।

ਬਲੱਡ ਪ੍ਰੈਸ਼ਰ ਕੰਟਰੋਲ 
ਰਿਸਰਚ ਅਨੁਸਾਰ, ਖੋਜਕਾਰਾਂ ਨੇ ਦੱਸਿਆਂ ਕਿ ਬਦਾਮ ਖਾਣ ਨਾਲ ਖੂਨ 'ਚ ਅਲਫਾ ਟੋਕੋਫੇਰਾਲ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਬੀ. ਪੀ. ਨੂੰ ਕੰਟਰੋਲ 'ਚ ਕੀਤਾ ਜਾ ਸਕਦਾ ਹੈ। ਇਹ 30 ਤੋਂ 70 ਸਾਲ ਦੀ ਉਮਰ ਦੇ ਲੋਕਾਂ 'ਤੇ ਖਾਸ ਕਰਕੇ ਪ੍ਰਭਾਵ ਪਾਉਂਦੀ ਹੈ। 

ਸ਼ੂਗਰ ਰੱਖੇ ਕੰਟਰੋਲ
ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਹੁੰਦੀ ਹੈ, ਉਨ੍ਹਾਂ ਨੂੰ ਭਿੱਜੇ ਹੋਏ ਬਦਾਮ ਖਾਣੇ ਚਾਹੀਦੇ ਹਨ। ਜੇਕਰ ਉਹ ਰਾਤ ਨੂੰ ਬਦਾਮ ਭਿਓਂ ਕੇ ਸਵੇਰੇ ਖਾ ਲਏ ਜਾਣ ਤਾਂ ਕਮਜ਼ੋਰੀ ਦੂਰ ਹੁੰਦੀ ਹੈ। ਖਾਣਾ ਖਾਣ ਮਗਰੋਂ ਬਦਾਮ ਖਾਣ ਨਾਲ ਸ਼ੂਗਰ ਅਤੇ ਇਨਸੁਲਿਨ ਦਾ ਲੈਵਲ ਘੱਟ ਜਾਂਦਾ ਹੈ।

ਤੇਜ਼ ਦਿਮਾਗ
ਹਰ ਰੋਜ਼ 5-7 ਬਦਾਮ ਬੱਚਿਆਂ ਨੂੰ ਜ਼ਰੂਰ ਦੇਣੇ ਚਾਹੀਦੇ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦਾ ਦਿਮਾਗ ਤੇਜ਼ ਹੁੰਦਾ ਹੈ।


author

Tarsem Singh

Content Editor

Related News