ਸਰੋਂ ਦੇ ਤੇਲ ਦੇ ਖਾਣ ਦੇ ਬੇਮਿਸਾਲ ਫਾਇਦੇ ਸੁਣ ਤੁਸੀਂ ਹੋ ਜਾਓਗੇ   ਹੈਰਾਨ!

Sunday, Jun 01, 2025 - 12:10 PM (IST)

ਸਰੋਂ ਦੇ ਤੇਲ ਦੇ ਖਾਣ ਦੇ ਬੇਮਿਸਾਲ ਫਾਇਦੇ ਸੁਣ ਤੁਸੀਂ ਹੋ ਜਾਓਗੇ   ਹੈਰਾਨ!

ਹੈਲਥ ਡੈਸਕ - ਸਦੀਆਂ ਤੋਂ ਪੰਜਾਬੀ ਘਰਾਂ ਦੀ ਰਸੋਈ 'ਚ ਸਰੋਂ ਦਾ ਤੇਲ ਖਾਣ, ਤਲਣ ਅਤੇ ਸਿਹਤ ਸੰਭਾਲ ਲਈ ਵਰਤਿਆ ਜਾਂਦਾ ਆ ਰਿਹਾ ਹੈ। ਇਹ ਸਿਰਫ਼ ਖਾਣ ਦਾ ਸੁਆਦ ਨਹੀਂ ਵਧਾਉਂਦਾ, ਸਗੋਂ ਸਰੀਰ ਲਈ ਕਈ ਤਰ੍ਹਾਂ ਨਾਲ ਲਾਭਕਾਰੀ ਵੀ ਹੈ। ਆਯੁਰਵੇਦ ਤੋਂ ਲੈ ਕੇ ਆਧੁਨਿਕ ਵਿਗਿਆਨ ਤੱਕ, ਸਰੋਂ ਦੇ ਤੇਲ ਦੇ ਗੁਣਾਂ ਦੀ ਪੁਸ਼ਟੀ ਹੋ ਚੁੱਕੀ ਹੈ। ਆਓ ਜਾਣੀਏ ਕਿ ਇਹ ਘਰੇਲੂ ਤੇਲ ਤੁਹਾਡੀ ਤੰਦਰੁਸਤੀ ਲਈ ਕਿਵੇਂ ਚਮਤਕਾਰ ਕਰ ਸਕਦਾ ਹੈ।

ਹੱਡੀਆਂ ਨੂੰ ਬਣਾਵੇ ਮਜ਼ਬੂਤ
- ਸਰੋਂ ਦੇ ਤੇਲ ’ਚ ਕੈਲਸ਼ੀਅਮ, ਓਮੇਗਾ-3 ਅਤੇ ਵਿਟਾਮਿਨ K ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤੀ ਦਿੰਦੇ ਹਨ।

ਹਾਰਟ ਲਈ ਚੰਗਾ
- ਇਹ ਗੁਣਵੱਤਾ ਵਾਲਾ ਅਣ-ਸੈਚੂਰੇਟੇਡ ਫੈਟ ਹੈ, ਜੋ ਖੂਨ 'ਚ ਕੋਲੇਸਟ੍ਰੋਲ ਦੀ ਮਾਤਰਾ ਸੰਤੁਲਿਤ ਰੱਖਣ ’ਚ ਮਦਦ ਕਰਦਾ ਹੈ।

ਹਾਜ਼ਮੇ ਨੂੰ ਸੁਧਾਰੇ
– ਸਰੋਂ ਦਾ ਤੇਲ ਪੇਟ ਦੀ ਗੈਸ, ਅਜੀਰਨ ਤੇ ਭੁੱਖ ਵਧਾਉਣ ’ਚ ਸਹਾਇਕ ਹੈ।

ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਵਧਾਵੇ
- ਇਸ ’ਚ ਐਂਟੀ-ਬੈਕਟੀਰੀਅਲ ਤੇ ਐਂਟੀ-ਫੰਗਲ ਗੁਣ ਹੁੰਦੇ ਹਨ, ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ।

ਊਰਜਾ ਪਦਾ ਕਰੇ
- ਸਰਦੀ ’ਚ ਖਾਣ ਨਾਲ ਸਰੀਰ ’ਚ ਗਰਮੀ ਬਣੀ ਰਹਿੰਦੀ ਹੈ।

ਸਕਿਨ ਲਈ ਲਾਭਕਾਰੀ
- ਜੇਕਰ ਖਾਣ ਨਾਲ ਨਾਲ ਕੁਝ ਮਾਤਰਾ ’ਚ ਵਰਤਿਆ ਜਾਵੇ, ਤਾਂ ਸਕਿਨ ਨੂੰ ਚਮਕਦਾਰ ਤੇ ਨਮੀਦਾਰ ਬਣਾਉਂਦਾ ਹੈ।

ਕੈਂਸਰ ਰੋਧਕ ਗੁਣ
- ਖੋਜਾਂ ਅਨੁਸਾਰ, ਸਰੋਂ ਦੇ ਤੇਲ ’ਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਕੈਂਸਰ ਦੇ ਸੈੱਲਾਂ ਦੀ ਵਾਧੂ ਨੂੰ ਰੋਕ ਸਕਦੇ ਹਨ।

ਅੰਦਰੂਨੀ ਇਨਫੈਕਸ਼ਨ ਤੋਂ ਬਚਾਅ
- ਪੁਰਾਣੀ ਆਯੁਰਵੇਦਿਕ ਵਿਧੀ ਅਨੁਸਾਰ, ਇਹ ਅੰਤੜੀਆਂ ’ਚ ਹੋਣ ਵਾਲੇ ਫੰਗਸ ਜਾਂ ਬੈਕਟੀਰੀਆ ਨੂੰ ਖਤਮ ਕਰਦਾ ਹੈ।

ਮਾਸਪੇਸ਼ੀਆਂ ਨੂੰ ਮਜ਼ਬੂਤੀ ਦਿਵਾਵੇ
– ਖਾਸ ਕਰਕੇ ਬਜ਼ੁਰਗਾਂ ’ਚ ਇਹ ਮਾਸਪੇਸ਼ੀ ਖਿੱਚ ਅਤੇ ਦਰਦ ਨੂੰ ਘਟਾਉਂਦਾ ਹੈ।

ਡਾਇਬਟੀਜ਼ ਕੰਟ੍ਰੋਲ ਕਰਨ ’ਚ ਸਹਾਇਕ
-  ਸਰੋਂ ਦਾ ਤੇਲ ਇੰਸੂਲਿਨ ਸੰਵੇਦਨਸ਼ੀਲਤਾ ਨੂੰ ਵਧਾਉਣ ’ਚ ਸਹਾਇਕ ਹੋ ਸਕਦਾ ਹੈ।


author

Sunaina

Content Editor

Related News