ਬੱਚੇਦਾਨੀ ''ਚ ਇਨਫੈਕਸ਼ਨ ਹੋਣ ''ਤੇ ਦਿਖਾਈ ਦਿੰਦੇ ਨੇ ਇਹ ਲੱਛਣ, ਨਜ਼ਰਅੰਦਾਜ਼ ਕਰਨਾ ਹੈ ਹਾਨੀਕਾਰਕ
Saturday, Dec 21, 2024 - 02:58 PM (IST)
ਹੈਲਥ ਡੈਸਕ- ਬੱਚੇਦਾਨੀ 'ਚ ਇਨਫੈਕਸ਼ਨ ਔਰਤਾਂ ਵਿੱਚ ਇੱਕ ਆਮ ਸਮੱਸਿਆ ਹੈ ਪਰ ਇਸਦੇ ਸ਼ੁਰੂਆਤੀ ਲੱਛਣਾਂ ਨੂੰ ਜਾਣਨਾ ਚਾਹੀਦਾ ਹੈ। ਕਿਉਂਕਿ ਜੇਕਰ ਸਮੇਂ ਸਿਰ ਇਸ ਬਿਮਾਰੀ ਦੀ ਪਛਾਣ ਨਾ ਕੀਤੀ ਜਾਵੇ ਤਾਂ ਇਹ ਬਿਮਾਰੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਇਸ ਨਾਲ ਔਰਤ ਦਾ ਮਾਂ ਬਣਨ ਦਾ ਸੁਪਨਾ ਟੁੱਟ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਜੇਕਰ ਬੱਚੇਦਾਨੀ 'ਚ ਇਨਫੈਕਸ਼ਨ ਹੋ ਜਾਵੇ ਤਾਂ ਬੱਚੇਦਾਨੀ 'ਚ ਹੋਰ ਵੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ, ਜੋ ਸਿੱਧੇ ਤੌਰ 'ਤੇ ਬਾਂਝਪਨ ਦਾ ਕਾਰਨ ਬਣਦੀਆਂ ਹਨ।
ਡਾਕਟਰਾਂ ਮੁਤਾਬਕ ਬੱਚੇਦਾਨੀ ਦੀ ਇਨਫੈਕਸ਼ਨ ਦੀ ਆਮ ਸਮੱਸਿਆ ਕਦੋਂ ਗੰਭੀਰ ਹੋ ਜਾਵੇਗੀ, ਇਹ ਆਸਾਨੀ ਨਾਲ ਪਤਾ ਨਹੀਂ ਲੱਗ ਸਕਦਾ। ਇਸ ਲਈ, ਲੱਛਣਾਂ ਦੀ ਸਮੇਂ ਸਿਰ ਪਛਾਣ ਬਹੁਤ ਮਹੱਤਵਪੂਰਨ ਹੈ। ਦੇਖਿਆ ਗਿਆ ਹੈ ਕਿ ਕੁਝ ਔਰਤਾਂ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ ਅਤੇ ਜਦੋਂ ਉਨ੍ਹਾਂ ਦੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ ਤਾਂ ਹਸਪਤਾਲ ਪਹੁੰਚ ਜਾਂਦੀਆਂ ਹਨ। ਜੋ ਖਤਰਨਾਕ ਹੋ ਸਕਦਾ ਹੈ।
ਇਹ ਵੀ ਪੜ੍ਹੋ- ਕੈਂਸਰ ਵਰਗੀ ਖਤਰਨਾਕ ਬਿਮਾਰੀ ਤੋਂ ਬਚਣ ਲਈ ਮਰਦ ਬਣਾਉਣ ਮਹੀਨੇ 'ਚ 21 ਵਾਰ ਸਬੰਧ!
ਬੱਚੇਦਾਨੀ ਦੀ ਇਨਫੈਕਸ਼ਨ ਹੋਣ ਦਾ ਕੀ ਮਤਲਬ ਹੈ?
ਡਾਕਟਰਾਂ ਮੁਤਾਬਕ ਸਰੀਰ ਵਿੱਚ ਕਈ ਤਰ੍ਹਾਂ ਦੇ ਖਤਰਨਾਕ ਬੈਕਟੀਰੀਆ ਹੁੰਦੇ ਹਨ। ਜੇਕਰ ਕੋਈ ਬੈਕਟੀਰੀਆ ਔਰਤ ਦੇ ਗੁਪਤ ਅੰਗਾਂ ਰਾਹੀਂ ਬੱਚੇਦਾਨੀ ਤੱਕ ਪਹੁੰਚਦਾ ਹੈ, ਤਾਂ ਇਹ ਬੱਚੇਦਾਨੀ ਵਿੱਚ ਸੰਕਰਮਣ ਦਾ ਕਾਰਨ ਬਣਦਾ ਹੈ। ਇਹ ਇਨਫੈਕਸ਼ਨ ਖੁਦ ਬਾਅਦ ਵਿੱਚ ਬਾਂਝਪਨ ਦਾ ਕਾਰਨ ਬਣ ਸਕਦੀ ਹੈ। ਇਸ ਲਈ, ਇਸਨੂੰ ਹਲਕੇ ਵਿੱਚ ਨਾ ਲਓ ਅਤੇ ਜੇਕਰ ਇਹ ਲੱਛਣ ਦਿਖਾਈ ਦੇਣ ਤਾਂ ਡਾਕਟਰ ਦੀ ਸਲਾਹ ਲਓ।
ਪੇਲਵਿਕ ਏਰੀਆ ਵਿੱਚ ਸੋਜ ਦਿਖਾਈ ਦੇਣਾ
ਜੇਕਰ ਤੁਹਾਡੇ ਪੇਟ ਦੇ ਹੇਠਲੇ ਹਿੱਸੇ ਵਿੱਚ ਸੋਜ ਹੈ ਅਤੇ ਇਹ ਲਗਾਤਾਰ ਰਹਿੰਦੀ ਹੈ ਤਾਂ ਜਾਂਚ ਕਰਵਾਓ।
ਇਹ ਵੀ ਪੜ੍ਹੋ- ਸਰਦੀ ਦੇ ਮੌਸਮ 'ਚ ਹਾਰਟ ਅਟੈਕ ਤੋਂ ਬਚਾਏਗੀ ਇਹ ਖੱਟੀ ਮਿੱਟੀ ਚੀਜ਼
ਪਿਸ਼ਾਬ ਕਰਦੇ ਸਮੇਂ ਦਰਦ ਜਾਂ ਜਲਨ ਮਹਿਸੂਸ ਹੋਣਾ
ਪਿਸ਼ਾਬ ਕਰਦੇ ਸਮੇਂ ਦਰਦ ਹੋਣਾ ਆਮ ਤੌਰ 'ਤੇ UTI ਦਾ ਲੱਛਣ ਹੁੰਦਾ ਹੈ, ਪਰ ਇਹ ਬੱਚੇਦਾਨੀ ਦੀ ਇਨਫੈਕਸ਼ਨ ਵੀ ਹੋ ਸਕਦਾ ਹੈ।
ਢਿੱਡ ਵਿੱਚ ਦਰਦ
ਢਿੱਡ ਵਿੱਚ ਗੈਸ, ਕਬਜ਼ ਜਾਂ ਜਿਗਰ ਦੀ ਕੋਈ ਬਿਮਾਰੀ ਨਾ ਹੋਵੇ ਅਤੇ ਫਿਰ ਵੀ ਢਿੱਡ ਦਰਦ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰੋ।
ਮਾਹਵਾਰੀ ਦੇ ਦੌਰਾਨ ਅਸਹਿ ਦਰਦ
ਜੇ ਪੀਰੀਅਡਸ ਦੌਰਾਨ ਆਮ ਨਾਲੋਂ ਜ਼ਿਆਦਾ ਦਰਦ ਹੁੰਦਾ ਹੈ, ਤਾਂ ਇਸ ਨੂੰ ਹਲਕੇ ਨਾਲ ਨਾ ਲਓ। ਇਹ ਬੱਚੇਦਾਨੀ ਦੀ ਇਨਫੈਕਸ਼ਨ ਦਾ ਲੱਛਣ ਵੀ ਹੋ ਸਕਦਾ ਹੈ
ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਬੱਚੇਦਾਨੀ 'ਚ ਇਨਫੈਕਸ਼ਨ ਤੋਂ ਕਿਵੇਂ ਕਰੀਏ ਬਚਾਅ
ਸੁਰੱਖਿਅਤ ਯੌਨ ਸਬੰਧ ਬਣਾਓ
ਨਿਯਮਤ ਜਾਂਚ ਕਰਵਾਓ
ਸਫਾਈ ਦਾ ਧਿਆਨ ਰੱਖੋ
ਸੰਤੁਲਿਤ ਖੁਰਾਕ ਖਾਓ।
ਇਹ ਵੀ ਪੜ੍ਹੋ- ਠੰਡ 'ਚ ਜ਼ਿਆਦਾ ਦੇਰ ਧੁੱਪ 'ਚ ਬੈਠਣ ਵਾਲੇ ਹੋ ਜਾਣ ਸਾਵਧਾਨ, ਹੋ ਸਕਦੈ ਸਕਿਨ ਕੈਂਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।