Sugar Risk : 'ਜ਼ਹਿਰ' ਤੋਂ ਘੱਟ ਨਹੀਂ ਹੈ ਜ਼ਿਆਦਾ 'ਮਿੱਠਾ', ਸਰੀਰ ਵਲੋਂ ਇਹ ਸੰਕੇਤ ਮਿਲਣ 'ਤੇ ਹੋ ਜਾਵੋ ਸਾਵਧਾਨ

Thursday, Apr 06, 2023 - 05:20 PM (IST)

Sugar Risk : 'ਜ਼ਹਿਰ' ਤੋਂ ਘੱਟ ਨਹੀਂ ਹੈ ਜ਼ਿਆਦਾ 'ਮਿੱਠਾ', ਸਰੀਰ ਵਲੋਂ ਇਹ ਸੰਕੇਤ ਮਿਲਣ 'ਤੇ ਹੋ ਜਾਵੋ ਸਾਵਧਾਨ

ਨਵੀਂ ਦਿੱਲੀ- ਖੰਡ ਇੱਕ ਅਜਿਹਾ ਖਾਧ ਪਦਾਰਥ ਹੈ ਜਿਸਦੀ ਵਰਤੋਂ ਦੁਨੀਆ ਭਰ 'ਚ ਹੁੰਦੀ ਹੈ। ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇ ਜਿੱਥੇ ਇਸਦੀ ਵਰਤੋਂ ਬਿਲਕੁਲ ਨਾ ਕੀਤੀ ਜਾਂਦੀ ਹੋਵੇ। ਕੱਪਕੇਕ, ਬਿਸਕੁਟ, ਚਾਹ, ਮਠਿਆਈਆਂ, ਆਈਸਕ੍ਰੀਮ, ਖੀਰ ਵਰਗੇ ਕਈ ਅਜਿਹੇ ਪਕਵਾਨ ਹਨ, ਜੋ ਖੰਡ ਦੀ ਮਿਠਾਸ ਤੋਂ ਬਿਨਾਂ ਅਧੂਰੇ ਹਨ। ਖੰਡ ਪਕਵਾਨਾਂ ਦੇ ਰੰਗ ਅਤੇ ਸੁਆਦ ਨੂੰ ਵਧਾਉਣ ਦਾ ਕੰਮ ਵੀ ਕਰਦੀ ਹੈ। ਅਸੀਂ ਜਾਣਦੇ ਹਾਂ ਕਿ ਖੰਡ ਖਾਣ ਨਾਲ ਸਾਡੇ ਸਰੀਰ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ। ਬਹੁਤ ਜ਼ਿਆਦਾ ਮਿੱਠੇ ਜਾਂ ਖੰਡ ਦਾ ਸੇਵਨ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ, ਜਿਸ ਵਿਚ ਪਾਚਨ ਦੀ ਸਮੱਮਿਆ, ਨੀਂਦ ਨਾ ਆਉਣ ਦੀ ਸਮੱਸਿਆ, ਭਾਰ ਵਧਣਾ, ਸ਼ੂਗਰ, ਦੰਦਾਂ ਵਿਚ ਕੈਵਿਟੀਜ਼ ਅਤੇ ਹਾਈ ਬੀ.ਪੀ. ਪ੍ਰਮੁੱਖ ਹਨ।

ਆਓ ਅੱਜ ਜਾਣਦੇ ਹਾਂ ਕਿ ਜ਼ਿਆਦਾ ਮਿੱਠਾ ਖਾਣ ਨਾਲ ਸਰੀਰ 'ਤੇ ਕੀ ਅਸਰ ਪੈਂਦਾ ਹੈ।

ਪਾਚਨ ਸਬੰਧੀ ਸਮੱਸਿਆ

ਜ਼ਿਆਦਾ ਖੰਡ ਖਾਣ ਨਾਲ ਤੁਹਾਨੂੰ ਪਾਚਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਨ੍ਹਾਂ 'ਚ ਢਿੱਡ ਫੁਲਣਾ, ਦਸਤ ਜਾਂ ਗੈਸ ਦੀ ਸਮੱਸਿਆਵਾਂ ਪ੍ਰਮੁੱਖ ਹਨ।

PunjabKesari

ਇਹ ਵੀ ਪੜ੍ਹੋ : ਭੁੱਲ ਕੇ ਵੀ ਪਲਾਸਟਿਕ ਦੀ ਬੋਤਲ 'ਚ ਨਾ ਪੀਓ ਪਾਣੀ, ਲੀਵਰ ਕੈਂਸਰ ਸਣੇ ਹੋ ਸਕਦੇ ਨੇ ਇਹ ਖ਼ਤਰਨਾਕ ਰੋਗ

ਨੀਂਦ ਆਉਣ 'ਚ ਸਮੱਸਿਆ

ਇਕ ਅਧਿਐਨ 'ਚ ਖੁਲਾਸਾ ਹੋਇਆ ਹੈ ਕਿ ਜ਼ਿਆਦਾ ਖੰਡ ਖਾਣ ਨਾਲ ਗੁੜ੍ਹੀ ਨੀਦ ਨਹੀਂ ਆਉਂਦੀ ਤੇ ਬੇਚੈਨੀ ਦੀ ਸਮੱਸਿਆ ਵੀ ਹੋ ਸਕਦੀ ਹੈ। 

PunjabKesari

ਦੰਦਾਂ ਵਿੱਚ ਕੈਵਿਟੀ ਦੀ ਸਮੱਸਿਆ

ਜ਼ਿਆਦਾਤਰ ਲੋਕ ਜਿਨ੍ਹਾਂ ਦੇ ਦੰਦਾਂ 'ਚ ਕੈਵਿਟੀ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ, ਉਨ੍ਹਾਂ ਨੂੰ ਮਿੱਠਾ ਖਾਣ ਦੀ ਬਹੁਤ ਆਦਤ ਹੁੰਦੀ ਹੈ। ਇਸ ਕਾਰਨ ਜਿਹੜੇ ਬੱਚੇ ਬਚਪਨ ਤੋਂ ਹੀ ਚਾਕਲੇਟ ਅਤੇ ਟੌਫੀ ਖਾਂਦੇ ਹਨ, ਉਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਕੈਵਿਟੀ ਦੀ ਸਮੱਸਿਆ ਹੋ ਸਕਦੀ ਹੈ।

PunjabKesari

ਜ਼ਿਆਦਾ ਭੁੱਖ ਲੱਗਣਾ ਤੇ ਮੋਟਾਪਾ

ਜ਼ਿਆਦਾ ਖੰਡ ਖਾਣ ਨਾਲ ਸਰੀਰ ਵਿੱਚ ਗਲੂਕੋਜ਼ ਦੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਵਿਅਕਤੀ ਨੂੰ ਭੁੱਖ ਜ਼ਿਆਦਾ ਲੱਗਦੀ ਹੈ ਅਤੇ ਉਸਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ : ਕੈਂਸਰ ਹੈ ਇਕ ਜਾਨਲੇਵਾ ਬੀਮਾਰੀ, ਜੇਕਰ ਸਰੀਰ 'ਚ ਦਿਸਣ ਇਹ ਲੱਛਣ ਤਾਂ ਸਮਾਂ ਰਹਿੰਦੇ ਹੋ ਜਾਵੋ ਸਾਵਧਾਨ

ਜੋੜਾਂ ਦਾ ਦਰਦ 

ਬਹੁਤ ਸਾਰੀਆਂ ਖੋਜਾਂ ਹੋਈਆਂ ਹਨ, ਜੋ ਸੁਝਾਅ ਦਿੰਦੀਆਂ ਹਨ ਕਿ ਜ਼ਿਆਦਾ ਖੰਡ ਦੇ ਸੇਵਨ ਅਤੇ ਰਾਇਮੇਟਾਇਡ ਗਠੀਏ ਦੇ ਵਿਚਕਾਰ ਇੱਕ ਸਬੰਧ ਹੈ। ਯਾਨੀ ਜੇਕਰ ਤੁਹਾਡੀ ਡਾਈਟ ਵਿਚ ਖੰਡ ਦੀ ਜ਼ਿਆਦਾ ਮਾਤਰਾ ਸ਼ਾਮਲ ਹੁੰਦੀ ਹੈ ਤਾਂ ਤੁਹਾਡੀਆਂ ਹੱਡੀਆਂ ਵੀ ਇਸ ਨਾਲ ਪ੍ਰਭਾਵਿਤ ਹੋ ਸਕਦੀਆਂ ਹਨ।

PunjabKesari

ਹਾਈ ਬਲੱਡ ਪ੍ਰੈਸ਼ਰ 

ਸ਼ੂਗਰ ਦਾ ਬਲੱਡ ਪ੍ਰੈਸ਼ਰ 'ਤੇ ਵੀ ਮਾੜਾ ਅਸਰ ਪੈਂਦਾ ਹੈ, ਜਿਸ ਕਾਰਨ ਹਾਈਪਰਟੈਨਸ਼ਨ ਯਾਨੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ।'

PunjabKesari

ਸਰੀਰ 'ਚ ਖਰਾਬ ਕੋਲੈਸਟ੍ਰਾਲ ਦਾ ਵਧਣਾ 

ਕਈ ਖੋਜਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾ ਮਾਤਰਾ 'ਚ ਖੰਡ ਖਾਣ ਨਾਲ ਸਰੀਰ 'ਚ ਖਰਾਬ ਕੋਲੈਸਟ੍ਰਾਲ ਵਧਣਾ ਸ਼ੁਰੂ ਹੋ ਜਾਂਦਾ ਹੈ। ਜੋ ਸਰੀਰ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਸ਼ੂਗਰ ਅਜਿਹੀ ਚੀਜ਼ ਹੈ ਜੋ ਸਰੀਰ ਦੇ ਸਿਹਤਮੰਦ ਕੋਲੈਸਟ੍ਰਾਲ ਨੂੰ ਘਟਾ ਕੇ ਮਾੜੇ ਕੋਲੈਸਟ੍ਰੋਲ ਨੂੰ ਵਧਾ ਸਕਦੀ ਹੈ।

PunjabKesari

ਇਹ ਵੀ ਪੜ੍ਹੋ : ਲੋੜੀਂਦੀ ਨੀਂਦ ਅਜਿਹੇ ‘ਫਿਟਨੈੱਸ ਗੋਲ’ ਹਾਸਲ ਕਰਨ ’ਚ ਕਰਦੀ ਹੈ ਮਦਦ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News