ਕੀ ਤੁਹਾਡੇ ਵੀ ਪੇਟ ''ਚ ਹੁੰਦੀ ਹੈ ਗੁੜ-ਗੁੜ? ਨਜ਼ਰਅੰਦਾਜ ਕਰਨਾ ਪੈ ਸਕਦਾ ਭਾਰੀ

Friday, Dec 06, 2024 - 05:07 PM (IST)

ਕੀ ਤੁਹਾਡੇ ਵੀ ਪੇਟ ''ਚ ਹੁੰਦੀ ਹੈ ਗੁੜ-ਗੁੜ? ਨਜ਼ਰਅੰਦਾਜ ਕਰਨਾ ਪੈ ਸਕਦਾ ਭਾਰੀ

ਹੈਲਥ ਡੈਸਕ- ਅੱਜ ਦੇ ਸਮੇਂ ਵਿਚ ਹਰ ਤੀਜਾ ਵਿਅਕਤੀ ਪੇਟ ਵਿਚ ਗੜਬੜੀ, ਗੈਸ, ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੈ। ਅਜਿਹੇ ਵਿਚ ਪੇਟ ਦੇ ਖ਼ਰਾਬ ਹੋਣ ਜਾਂ ਬੇਵਜ੍ਹਾ ਗੁੜ-ਗੁੜ ਦੀ ਆਵਾਜ਼ ਹੋਣਾ ਵੀ ਆਮ ਗੱਲ ਹੈ ਜੋ ਸਹੀ ਸਮੇਂ 'ਤੇ ਭੋਜਨ ਨਾ ਖਾਣ ਕਾਰਨ ਹੁੰਦੀ ਹੈ। ਇਸ ਕਾਰਨ ਖ਼ਾਲੀ ਪੇਟ ਵਿਚ ਗੈਸ ਬਣਨ ਨਾਲ ਭਾਰੀਪਨ ਮਹਿਸੂਸ ਹੋਣ ਲਗਦਾ ਹੈ ਪਰ ਜੇ ਇਹ ਸਮੱਸਿਆ ਲੰਮੇ ਸਮੇਂ ਤੋਂ ਹੈ ਤਾਂ ਇਸ ਨੂੰ ਨਜ਼ਰ-ਅੰਦਾਜ਼ ਨਾ ਕਰੋ ਕਿਉਂਕਿ ਇਹ ਕਿਸੇ ਵੱਡੀ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ।

ਅੰਤੜੀਆਂ ਦੇ ਕੈਂਸਰ ਦਾ ਸੰਕੇਤ

ਇਸ ਸਮੱਸਿਆ ਨੂੰ ਨਜ਼ਰ-ਅੰਦਾਜ਼ ਕਰਨ ਨਾਲ ਗੰਭੀਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਬਹੁਤ ਵਾਰ ਦਵਾਈ ਲੈਣ ਤੋਂ ਬਾਅਦ ਪੇਟ ਵਿਚ ਗੁੜ-ਗੁੜ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ। ਅਜਿਹੇ ਵਿਚ ਡਾਕਟਰਾਂ ਦੁਆਰਾ ਅਲਟਰਾਸਾਉਂਡ ਅਤੇ ਐਕਸਰੇ ਕਰਾਉਣ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਪਿੱਛੇ ਦਾ ਕਾਰਨ ਆਂਤੜੀ ਦਾ ਕੈਂਸਰ ਵੀ ਹੋ ਸਕਦਾ ਹੈ। ਇਸ ਤਰ੍ਹਾਂ ਕਿਸੇ ਵੀ ਸਮੱਸਿਆ ਨੂੰ ਨਜ਼ਰ-ਅੰਦਾਜ਼ ਕਰਨ ਦੀ ਬਜਾਏ ਤੁਰਤ ਡਾਕਟਰ ਨਾਲ ਸੰਪਰਕ ਕਰੋ, ਤਾਂ ਜੋ ਸਮੇਂ ਸਿਰ ਬੀਮਾਰੀ ਦਾ ਪਤਾ ਲਗਾਇਆ ਜਾ ਸਕੇ ਅਤੇ ਇਲਾਜ ਕੀਤਾ ਜਾ ਸਕੇ।

ਕਿਉਂ ਆਉਂਦੀ ਹੈ ਗੁੜ-ਗੁੜ ਦੀ ਆਵਾਜ਼

ਖ਼ਾਸ ਤੌਰ 'ਤੇ ਲੋਕ ਭੋਜਨ ਨੂੰ ਜਲਦੀ ਅਤੇ ਸਹੀ ਤਰੀਕੇ ਨਾਲ ਚਬਾ ਕੇ ਨਹੀਂ ਖਾਂਦੇ। ਇਸ ਨਾਲ ਪੇਟ ਵਿਚ ਗੈਸ ਭਰ ਜਾਣ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਕਾਰਨ ਜਦੋਂ ਭੋਜਨ ਫੂਡ ਪਾਈਪ ਤੋਂ ਹੇਠਾਂ ਉਤਰਦਾ ਹੈ ਤਾਂ ਹਵਾ ਵੀ ਅੰਦਰ ਦਾਖ਼ਲ ਹੋ ਜਾਂਦੀ ਹੈ। ਇਸ ਕਾਰਨ ਪੇਟ ਤੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਭੋਜਨ ਨੂੰ ਹਜ਼ਮ ਕਰਨ ਦੀ ਪ੍ਰਕਿਰਿਆ ਦੌਰਾਨ ਜਦੋਂ ਇੰਨਜ਼ਾਈਮ ਵਿਚ ਭੋਜਨ ਟੁਟਦਾ ਹੈ ਤਾਂ ਪੇਟ ਵਿਚ ਗੈਸ ਬਣਨ ਲਗਦੀ ਹੈ ਜਿਸ ਨਾਲ ਪੇਟ ਵਿਚੋਂ ਗੁੜ-ਗੁੜ ਦੀਆਂ ਅਵਾਜ਼ਾਂ ਨਿਕਲਦੀਆਂ ਹਨ। ਕਈ ਘੰਟਿਆਂ ਤੱਕ ਭੁੱਖੇ ਰਹਿਣ ਨਾਲ ਪੇਟ ਵਿਚ ਗੈਸ ਦੀ ਸ਼ਿਕਾਇਤ ਹੁੰਦੀ ਹੈ। ਇਸ ਕਾਰਨ ਪਾਚਨ ਤੰਤਰ ਕਮਜ਼ੋਰ ਹੋਣ ਨਾਲ ਗੈਸਟਰਿਕ ਵੀ ਸੁੰਗੜਨ ਲਗਦੇ ਹਨ। ਇਸ ਕਾਰਨ ਪੇਟ ਵਿਚੋਂ ਗੁੜ-ਗੁੜ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਇੰਝ ਕਰੋ ਬਚਾਅ

ਮਾਹਰਾਂ ਅਨੁਸਾਰ 2 ਸਮੇਂ ਦੇ ਖਾਣੇ ਵਿਚ ਜ਼ਿਆਦਾ ਸਮਾਂ ਨਹੀਂ ਪਾਉਣਾ ਚਾਹੀਦਾ। ਇਸ ਤੋਂ ਇਲਾਵਾ ਪੇਟ ਵਿਚੋਂ ਗੁੜ-ਗੁੜ ਦੀ ਆਵਾਜ਼ ਆਉਣ 'ਤੇ ਤੁਰੰਤ ਭੋਜਨ ਦਾ ਸੇਵਨ ਕਰ ਲੈਣਾ ਚਾਹੀਦਾ ਹੈ। ਜ਼ਿਆਦਾ ਸਮੇਂ ਤਕ ਭੋਜਨ ਨਾ ਕਰਨ ਨਾਲ ਪਾਚਨ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ। ਅਜਿਹੇ ਵਿਚ ਭੋਜਨ ਨੂੰ ਹਜ਼ਮ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੈਸ ਦੀ ਸਮੱਸਿਆ ਹੋਣ 'ਤੇ ਪਾਚਨ ਤੰਤਰ ਕਮਜ਼ੋਰ ਹੋਣ ਲਗਦਾ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ 

ਭੋਜਨ ਵਿਚ ਫ਼ਾਈਬਰ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰੋ। ਇਸ ਨਾਲ ਹੀ ਅਪਣੀ ਰੋਜ਼ਾਨਾ ਡਾਈਟ ਵਿਚ ਅਦਰਕ ਨੂੰ ਸ਼ਾਮਲ ਕਰੋ।
ਜ਼ਿਆਦਾ ਲੰਮੇ ਸਮੇਂ ਤਕ ਭੁੱਖੇ ਰਹਿਣ ਤੋਂ ਬਚੋ।
ਭੁੱਖ ਲੱਗਣ 'ਤੇ ਤੁਰੰਤ ਭੋਜਨ ਨੂੰ ਚਬਾ-ਚਬਾ ਕੇ ਹੀ ਭੋਜਨ ਕਰੋ।
ਚਾਹ, ਕੌਫ਼ੀ ਆਦਿ ਦਾ ਸੇਵਨ ਘੱਟ ਹੀ ਕਰੋ।
ਗੋਭੀ, ਬ੍ਰੋਕਲੀ, ਬੀਨਜ਼ ਆਦਿ ਦੇ ਸੇਵਨ ਕਾਰਨ ਗੈਸ ਦੀਆਂ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ। ਅਜਿਹੇ ਵਿਚ ਇਨ੍ਹਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ।
ਰੋਜ਼ਾਨਾ 8-10 ਗਲਾਸ ਪਾਣੀ ਪੀਉ।
ਨੀਂਦ ਪੂਰੀ ਕਰੋ।
ਸਵੇਰ ਅਤੇ ਸ਼ਾਮ ਦੇ ਸਮੇਂ ਸੈਰ ਅਤੇ ਯੋਗਾ ਕਰੋ।
ਜ਼ਿਆਦਾ ਤਲੇ-ਭੁੰਨੇ ਅਤੇ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰੋ।


author

DIsha

Content Editor

Related News