ਪੇਟ ਦੀ ਚਰਬੀ ਹੋਵੇਗੀ ਦੂਰ, ਬਸ ਕਰੋ ਇਹ ਕੰਮ

Tuesday, Mar 11, 2025 - 03:58 PM (IST)

ਪੇਟ ਦੀ ਚਰਬੀ ਹੋਵੇਗੀ ਦੂਰ, ਬਸ ਕਰੋ ਇਹ ਕੰਮ

ਹੈਲਥ ਡੈਸਕ - ਢਿੱਡ ਦੀ ਚਰਬੀ ਘਟਾਉਣਾ ਸਿਰਫ਼ ਸੁੰਦਰ ਦਿੱਖ ਦਾ ਮਾਮਲਾ ਨਹੀਂ ਹੈ, ਇਹ ਤੁਹਾਡੀ ਸਿਹਤ ਲਈ ਵੀ ਮਹੱਤਵਪੂਰਨ ਹੈ। ਪੇਟ ਦੇ ਆਲੇ-ਦੁਆਲੇ ਜਮ੍ਹਾਂ ਹੋਈ ਚਰਬੀ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ਵਰਗੀਆਂ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਕੁਝ ਸਾਧਾਰਨ ਆਦਤਾਂ ਨੂੰ ਸ਼ਾਮਲ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜਕੱਲ੍ਹ ਬਹੁਤ ਸਾਰੇ ਲੋਕ ਭਾਰ ਵਧਣ ਤੋਂ ਚਿੰਤਤ ਹਨ ਅਤੇ ਬਾਹਰ ਨਿਕਲਿਆ ਹੋਇਆ ਪੇਟ ਵੀ ਲੋਕਾਂ ਦੇ ਆਤਮਵਿਸ਼ਵਾਸ ਨੂੰ ਘਟਾ ਰਿਹਾ ਹੈ। ਹਰ ਕੋਈ ਫਿੱਟ ਦਿਖਣਾ ਚਾਹੁੰਦਾ ਹੈ ਅਤੇ ਇਸਦੇ ਲਈ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਹੈ। ਜੇਕਰ ਤੁਸੀਂ ਵੀ ਆਪਣੇ ਢਿੱਡ ਦੀ ਚਰਬੀ ਘਟਾਉਣਾ ਚਾਹੁੰਦੇ ਹੋ, ਤਾਂ ਸਵੇਰ ਤੋਂ ਰਾਤ ਤੱਕ ਹੇਠ ਲਿਖੀਆਂ ਇਹ ਚੀਜ਼ਾਂ ਕਰੋ ਅਤੇ ਢਿੱਡ ਦੀ ਚਰਬੀ ਨੂੰ ਅਲਵਿਦਾ ਕਹੋ।

ਪੜ੍ਹੋ ਇਹ ਅਹਿਮ ਖ਼ਬਰ -  ਇਹ ਛੋਟੀ ਦਿਸਣ ਵਾਲੀ ਇਲਾਇਚੀ ਸਰੀਰ ਨੂੰ ਦਿੰਦੀ ਹੈ ਬੇਮਿਸਾਲ ਫਾਇਦੇ

ਸਵੇਰੇ ਜਲਦੀ ਉੱਠੋ ਤੇ ਪਾਣੀ ਪੀਓ
- ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਕੋਸੇ ਪਾਣੀ ’ਚ ਨਿੰਬੂ ਦਾ ਰਸ ਮਿਲਾ ਕੇ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ’ਚ ਸ਼ਹਿਦ ਵੀ ਮਿਲਾ ਸਕਦੇ ਹੋ। ਇਹ ਢਿੱਡ ਦੀ ਚਰਬੀ ਘਟਾਉਣ ’ਚ ਮਦਦ ਕਰਦਾ ਹੈ ਅਤੇ ਦਿਨ ਦੀ ਇਕ ਸਿਹਤਮੰਦ ਸ਼ੁਰੂਆਤ ਕਰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ - ਲੋਹੇ ਦੀ ਕੜਾਹੀ ’ਚ ਬਣਾਉਂਦੇ ਹੋ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ

ਯੋਗਾ ਅਤੇ ਕਸਰਤ ਕਰੋ
- ਸਵੇਰੇ 20-30 ਮਿੰਟ ਯੋਗਾ ਜਾਂ ਕਸਰਤ ਕਰਨਾ ਪੇਟ ਦੀ ਚਰਬੀ ਘਟਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਸੂਰਯ ਨਮਸਕਾਰ, ਕਪਾਲਭਾਤੀ ਤੇ ਪਲੈਂਕ ਵਰਗੇ ਆਸਣ ਢਿੱਡ ਦੀ ਚਰਬੀ ਘਟਾਉਣ ’ਚ ਮਦਦਗਾਰ ਹੁੰਦੇ ਹਨ। ਜੇਕਰ ਤੁਸੀਂ ਯੋਗਾ ਦੀ ਬਜਾਏ ਕਸਰਤ ਕਰਨਾ ਪਸੰਦ ਕਰਦੇ ਹੋ, ਤਾਂ ਆਪਣੀ ਰੁਟੀਨ ’ਚ ਕਾਰਡੀਓ ਅਤੇ ਤਾਕਤ ਦੀ ਸਿਖਲਾਈ ਸ਼ਾਮਲ ਕਰੋ।

ਪੜ੍ਹੋ ਇਹ ਅਹਿਮ ਖ਼ਬਰ -  ਬਾਸੀ ਰੋਟੀ ਦੇ ਫਾਇਦੇ ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ, ਜਾਣੋ ਖਾਣ ਦਾ ਸਹੀ ਤਰੀਕਾ

ਬੈਲੇਂਸ ਨਾਸ਼ਤਾ ਕਰੋ
- ਤੁਹਾਡਾ ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੁੰਦਾ ਹੈ। ਇਸ ’ਚ ਪ੍ਰੋਟੀਨ, ਫਾਈਬਰ ਅਤੇ ਘੱਟ ਕੈਲੋਰੀ ਵਾਲੇ ਪੌਸ਼ਟਿਕ ਤੱਤ ਹੋਣੇ ਚਾਹੀਦੇ ਹਨ। ਜਿਵੇਂ ਕਿ ਓਟਸ, ਅੰਕੁਰਿਤ ਅਨਾਜ ਜਾਂ ਸਮੂਦੀ। ਇਸ ਨਾਲ ਤੁਹਾਡਾ ਪੇਟ ਜ਼ਿਆਦਾ ਦੇਰ ਤੱਕ ਭਰਿਆ ਰਹੇਗਾ ਅਤੇ ਗੈਰ-ਸਿਹਤਮੰਦ ਸਨੈਕਸ ਖਾਣ ਦੀ ਸੰਭਾਵਨਾ ਘੱਟ ਜਾਵੇਗੀ।

ਪੜ੍ਹੋ ਇਹ ਅਹਿਮ ਖ਼ਬਰ - ਸਰੀਰ ’ਚ ਹੋ ਰਹੀ ਹੈ ਇਸ ਚੀਜ਼ ਦੀ ਕਮੀ ਤਾਂ ਖਾਓ ਇਹ ਚੀਜ਼, ਮਿਲਣਗੇ ਹਜ਼ਾਰਾਂ ਫਾਇਦੇ

ਦਿਨ ਭਰ ਐਕਟਿਵ ਰਹੋ
- ਸਿਰਫ਼ ਸਵੇਰ ਦੀ ਕਸਰਤ ਹੀ ਕਾਫ਼ੀ ਨਹੀਂ ਹੈ। ਦਿਨ ਭਰ ਦੇ ਕੰਮ ਦੌਰਾਨ ਸਰਗਰਮ ਰਹਿਣਾ ਵੀ ਜ਼ਰੂਰੀ ਹੈ। ਜੇਕਰ ਤੁਸੀਂ ਦਫ਼ਤਰ ’ਚ ਕੰਮ ਕਰਦੇ ਹੋ, ਤਾਂ ਹਰ ਘੰਟੇ ਬਾਅਦ ਆਪਣੀ ਕੁਰਸੀ ਤੋਂ ਉੱਠੋ ਅਤੇ ਥੋੜ੍ਹਾ ਜਿਹਾ ਸੈਰ ਕਰੋ। ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ ਅਤੇ ਸ਼ਾਮ ਨੂੰ 20 ਮਿੰਟ ਦੀ ਸੈਰ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ’ਚ ਸ਼ਾਮਲ ਕਰੋ।

ਪੜ੍ਹੋ ਇਹ ਅਹਿਮ ਖ਼ਬਰ - Heart ਤੇ Brain ਨੂੰ ਰੱਖਣੈ ਹੈਲਦੀ ਤਾਂ ਖਾਓ ਇਹ ਚੀਜ਼, ਮਿਲਣਗੇ ਹਜ਼ਾਰਾਂ ਫਾਇਦੇ

ਰਾਤ ਨੂੰ ਹਲਕਾ ਤੇ ਜਲਦੀ ਡਿਨਰ ਕਰੋ
- ਰਾਤ ਦਾ ਖਾਣਾ ਜਲਦੀ ਅਤੇ ਹਲਕਾ ਰੱਖਣਾ ਬਹੁਤ ਜ਼ਰੂਰੀ ਹੈ। ਰਾਤ ਦਾ ਖਾਣਾ ਸੌਣ ਤੋਂ 2-3 ਘੰਟੇ ਪਹਿਲਾਂ ਖਾਓ ਅਤੇ ਇਸ ’ਚ ਉੱਚ-ਫਾਈਬਰ ਅਤੇ ਪ੍ਰੋਟੀਨ ਵਾਲੇ ਭੋਜਨ ਸ਼ਾਮਲ ਕਰੋ, ਜਿਵੇਂ ਕਿ ਸੂਪ, ਸਲਾਦ ਜਾਂ ਹਲਕੀਆਂ ਸਬਜ਼ੀਆਂ। ਰਾਤ ਨੂੰ ਭਾਰੀ ਭੋਜਨ ਖਾਣ ਨਾਲ ਚਰਬੀ ਵਧਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ - ਹੋ ਗਿਆ ਹੈ ਗਲਾ ਖਰਾਬ ਤਾਂ ਅਪਣਾਓ ਇਹ ਨੁਸਖੇ

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ :-
ਰਾਤੋ-ਰਾਤ ਪੇਟ ਦੀ ਚਰਬੀ ਘਟਾਉਣਾ ਸੰਭਵ ਨਹੀਂ ਹੈ। ਇਸ ਲਈ ਅਨੁਸ਼ਾਸਨ, ਸੰਜਮ ਅਤੇ ਧੀਰਜ ਦੀ ਲੋੜ ਹੈ। ਇਨ੍ਹਾਂ ਆਦਤਾਂ ਨੂੰ ਆਪਣੀ ਰੁਟੀਨ ’ਚ ਸ਼ਾਮਲ ਕਰੋ ਅਤੇ ਇਕ ਸਿਹਤਮੰਦ ਜੀਵਨ ਸ਼ੈਲੀ ਅਪਣਾਓ। ਥੋੜ੍ਹੇ ਸਮੇਂ ’ਚ ਹੀ ਤੁਸੀਂ ਆਪਣੇ ਸਰੀਰ ’ਚ ਸਕਾਰਾਤਮਕ ਬਦਲਾਅ ਮਹਿਸੂਸ ਕਰੋਗੇ।

ਪੜ੍ਹੋ ਇਹ ਅਹਿਮ ਖ਼ਬਰ - ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਇਸ ਚੀਜ਼ ਦਾ ਪਾਣੀ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News