Uric acid ਦੀ ਸਮੱਸਿਆ ਹੋਵੇਗੀ ਜੜ੍ਹੋਂ ਖਤਮ, ਬਸ ਆਪਣੀ ਡਾਈਟ 'ਚ ਕਰੋ ਇਹ ਛੋਟੇ ਬਦਲਾਅ

Saturday, Feb 14, 2026 - 11:21 AM (IST)

Uric acid ਦੀ ਸਮੱਸਿਆ ਹੋਵੇਗੀ ਜੜ੍ਹੋਂ ਖਤਮ, ਬਸ ਆਪਣੀ ਡਾਈਟ 'ਚ ਕਰੋ ਇਹ ਛੋਟੇ ਬਦਲਾਅ

ਹੈਲਥ ਡੈਸਕ - ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਗਲਤ ਖਾਣ-ਪੀਣ ਕਾਰਨ ਯੂਰਿਕ ਐਸਿਡ ਦਾ ਵਧਣਾ ਇਕ ਆਮ ਸਮੱਸਿਆ ਬਣ ਚੁੱਕੀ ਹੈ। ਸਰੀਰ 'ਚ ਯੂਰਿਕ ਐਸਿਡ ਦੀ ਮਾਤਰਾ ਵਧਣ ਨਾਲ ਨਾ ਸਿਰਫ਼ ਜੋੜਾਂ 'ਚ ਅਸਹਿ ਦਰਦ ਹੁੰਦਾ ਹੈ, ਸਗੋਂ ਇਹ ਗਠੀਏ ਅਤੇ ਗੁਰਦੇ ਦੀ ਪੱਥਰੀ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਜੇਕਰ ਤੁਸੀਂ ਵੀ ਅੱਡੀਆਂ, ਗੋਡਿਆਂ ਜਾਂ ਉਂਗਲਾਂ ਦੇ ਦਰਦ ਤੋਂ ਪਰੇਸ਼ਾਨ ਹੋ, ਤਾਂ ਮਹਿੰਗੀਆਂ ਦਵਾਈਆਂ ਦੀ ਬਜਾਏ ਤੁਹਾਡੀ ਰਸੋਈ 'ਚ ਮੌਜੂਦ ਕੁਝ ਚੀਜ਼ਾਂ ਇਸ ਦਾ ਪੱਕਾ ਇਲਾਜ ਕਰ ਸਕਦੀਆਂ ਹਨ।

ਕਿਉਂ ਵਧਦਾ ਹੈ ਯੂਰਿਕ ਐਸਿਡ?
- ਜਦੋਂ ਸਰੀਰ 'ਚ 'ਪਿਊਰੀਨ' ਨਾਮਕ ਤੱਤ ਟੁੱਟਦਾ ਹੈ, ਤਾਂ ਯੂਰਿਕ ਐਸਿਡ ਬਣਦਾ ਹੈ। ਆਮ ਤੌਰ 'ਤੇ ਗੁਰਦੇ ਇਸ ਨੂੰ ਪਿਸ਼ਾਬ ਰਾਹੀਂ ਬਾਹਰ ਕੱਢ ਦਿੰਦੇ ਹਨ ਪਰ ਜਦੋਂ ਇਸ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ, ਤਾਂ ਇਹ ਹੱਡੀਆਂ ਦੇ ਜੋੜਾਂ 'ਚ 'ਕ੍ਰਿਸਟਲ' ਦੇ ਰੂਪ ਵਿੱਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ।

ਇਹ 5 ਦੇਸੀ ਨੁਸਖੇ ਦਿਖਾਉਣਗੇ ਜਾਦੂਈ ਅਸਰ :-

- ਅਜਵਾਇਨ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਰਾਮਬਾਣ ਇਲਾਜ ਹੈ। ਰੋਜ਼ਾਨਾ ਸਵੇਰੇ ਅੱਧਾ ਚਮਚ ਅਜਵੈਣ ਨੂੰ ਪਾਣੀ 'ਚ ਉਬਾਲ ਕੇ ਪੀਣ ਨਾਲ ਸਰੀਰ ਦੀ ਸੋਜ ਘਟਦੀ ਹੈ।
- ਵਿਟਾਮਿਨ-ਸੀ ਨਾਲ ਭਰਪੂਰ ਨਿੰਬੂ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। ਕੋਸੇ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਯੂਰਿਕ ਐਸਿਡ ਘੁਲ ਕੇ ਬਾਹਰ ਨਿਕਲ ਜਾਂਦਾ ਹੈ।
- ਇਕ ਗਲਾਸ ਪਾਣੀ 'ਚ ਇਕ ਚਮਚ ਸੇਬ ਦਾ ਸਿਰਕਾ ਮਿਲਾ ਕੇ ਪੀਣਾ ਬਹੁਤ ਫਾਇਦੇਮੰਦ ਹੈ। ਇਹ ਸਰੀਰ ਨੂੰ ਡੀਟੌਕਸ ਕਰਦਾ ਹੈ।
- ਆਪਣੀ ਡਾਈਟ 'ਚ ਓਟਸ, ਦਲੀਆ ਅਤੇ ਫਲ ਜ਼ਰੂਰ ਸ਼ਾਮਲ ਕਰੋ। ਫਾਈਬਰ ਵਧੇ ਹੋਏ ਯੂਰਿਕ ਐਸਿਡ ਨੂੰ ਸੋਖਣ 'ਚ ਮਦਦ ਕਰਦਾ ਹੈ।
- ਦਿਨ 'ਚ ਘੱਟੋ-ਘੱਟ 3 ਤੋਂ 4 ਲੀਟਰ ਪਾਣੀ ਪੀਓ। ਜ਼ਿਆਦਾ ਪਾਣੀ ਪੀਣ ਨਾਲ ਗੁਰਦੇ ਯੂਰਿਕ ਐਸਿਡ ਨੂੰ ਤੇਜ਼ੀ ਨਾਲ ਫਿਲਟਰ ਕਰਕੇ ਬਾਹਰ ਕੱਢਦੇ ਹਨ।


 


author

Sunaina

Content Editor

Related News