ਦਫਤਰ ''ਚ ਕੰਮ ਕਰਦੇ ਸਮੇਂ ਨੀਂਦ ਆਉਣ ਦੇ ਇਹ ਹਨ ਵੱਡੇ ਕਾਰਨ
Thursday, Jan 09, 2025 - 06:50 PM (IST)
ਵੈੱਬ ਡੈਸਕ- ਅੱਜ- ਕੱਲ੍ਹ ਦੇ ਸਮੇਂ 'ਚ ਕਾਫੀ ਸਾਰੇ ਲੋਕ ਨੌਕਰੀ ਪੇਸ਼ੇ ਵਾਲੇ ਹਨ। ਜਿਸ ਕਾਰਨ ਉਨ੍ਹਾਂ 'ਤੇ ਘਰ ਦੇ ਨਾਲ-ਨਾਲ ਆਪਣੇ ਦਫਤਰ ਦੀਆਂ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਇਸ ਕਾਰਨ ਉਨ੍ਹਾਂ ਦੇ ਲਾਈਫਸਟਾਈਲ 'ਚ ਕਾਫੀ ਹੱਦ ਤੱਕ ਬਦਲਾਅ ਹੋ ਜਾਂਦੇ ਹਨ। ਇਸ ਕਾਰਨ ਕਰਕੇ ਸਭ ਤੋਂ ਵੱਡਾ ਕਾਰਨ ਹੈ ਨੀਂਦ ਦਾ ਪੂਰਾ ਨਾ ਹੋਣਾ, ਕਈ ਲੋਕ ਤਾਂ ਦੇਰ ਰਾਤ ਤੱਕ ਵੀ ਕੰਪਿਊਟਰ ਆਦਿ 'ਤੇ ਕੰਮ ਕਰਦੇ ਰਹਿੰਦੇ ਹਨ। ਇਸ ਕਾਰਨ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਦੁਪਹਿਰ ਦੇ ਖਾਣੇ ਤੋਂ ਬਾਅਦ ਨੀਂਦ ਮਹਿਸੂਸ ਕਰਨ ਲੱਗਦੇ ਹਨ। ਇਸ ਸਮੇਂ ਕੁਝ ਲੋਕ ਆਫਿਸ 'ਚ ਕੰਮ ਕਰ ਰਹੇ ਹੁੰਦੇ ਹਨ, ਜਿਸ ਕਰਕੇ ਆਫਿਸ 'ਚ ਬੈਠੇ ਹੀ ਨੀਂਦ ਆਉਣ ਲੱਗਦੀ ਹੈ। ਨਤੀਜੇ ਵਜੋਂ ਸਰੀਰ ਸਹੀ ਢੰਗ ਨਾਲ ਕੰਮ ਨਹੀਂ ਕਰ ਪਾਉਂਦਾ। ਕਈ ਲੋਕਾਂ ਦੇ ਮਨਾਂ 'ਚ ਸਵਾਲ ਹੁੰਦੇ ਹਨ ਕਿ ਆਖਿਰ ਦਿਨ ਦੇ ਸਮੇਂ ਨੀਂਦ ਕਿਉਂ ਆਉਦੀ ਹੈ? ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ।
ਦਿਨ ਦੇ ਸਮੇਂ ਨੀਂਦ ਆਉਣ ਦੇ ਕਾਰਨ
ਰਾਤ ਦਾ ਖਾਣਾ ਦੇਰ ਨਾਲ ਖਾਣਾ
ਮਾਹਿਰ ਦੱਸਦੇ ਹਨ ਕਿ ਰਾਤ ਨੂੰ ਦੇਰ ਨਾਲ ਖਾਣਾ ਖਾਣਾ ਵੀ ਦਿਨ ਵੇਲੇ ਨੀਂਦ ਆਉਣ ਦਾ ਇੱਕ ਕਾਰਨ ਹੈ। ਕਿਹਾ ਜਾਂਦਾ ਹੈ ਕਿ ਦੇਰ ਨਾਲ ਖਾਣ ਨਾਲ ਪਾਚਨ ਤੰਤਰ ਖਰਾਬ ਹੋ ਸਕਦਾ ਹੈ। ਖਾਸ ਤੌਰ 'ਤੇ ਖਾਣਾ ਖਾਣ ਤੋਂ 3 ਤੋਂ 4 ਘੰਟੇ ਬਾਅਦ ਸੌਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਲਈ ਜਿੰਨੀ ਜਲਦੀ ਹੋ ਸਕੇ ਰਾਤ ਦਾ ਖਾਣਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਅੱਧੀ ਰਾਤ ਨੂੰ ਕੋਈ ਵੀ ਭੋਜਨ ਨਾ ਖਾਓ।
ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ
ਅੱਜ-ਕੱਲ੍ਹ ਬਹੁਤ ਸਾਰੇ ਲੋਕ ਫ਼ੋਨ ਅਤੇ ਕੰਪਿਊਟਰ ਵਰਗੇ ਇਲੈਕਟ੍ਰਾਨਿਕ ਉਪਕਰਨਾਂ ਦਾ ਇਸਤੇਮਾਲ ਕਰਦੇ ਹਨ, ਜਿਸ ਕਰਕੇ ਕਈ ਲੋਕਾਂ ਨੂੰ ਰਾਤ ਦੇ ਸਮੇਂ ਸੌਣ 'ਚ ਲੇਟ ਹੋ ਜਾਂਦਾ ਹੈ। ਹਾਲਾਂਕਿ, ਮਾਹਿਰ ਚੇਤਾਵਨੀ ਦਿੰਦੇ ਹਨ ਕਿ ਰਾਤ ਨੂੰ ਘੱਟ ਰੋਸ਼ਨੀ ਵਿੱਚ ਇਲੈਕਟ੍ਰਾਨਿਕ ਉਪਕਰਣਾਂ ਦੀ ਵਰਤੋਂ ਸਿਹਤ ਨੂੰ ਪ੍ਰਭਾਵਤ ਕਰ ਸਕਦੀ ਹੈ। ਇਸ ਲਈ ਭੋਜਨ ਦੇ ਸਮੇਂ ਤੋਂ ਪਹਿਲਾਂ ਤੱਕ ਜਿੰਨਾ ਸੰਭਵ ਹੋ ਸਕੇ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਨੂੰ ਸੀਮਿਤ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ।
ਸਹੀ ਨੀਂਦ ਜ਼ਰੂਰੀ
ਦਿਨ ਵਿੱਚ ਨੀਂਦ ਨਾ ਆਵੇ, ਇਸ ਲਈ ਰਾਤ ਨੂੰ ਚੰਗੀ ਨੀਂਦ ਲੈਣਾ ਜ਼ਰੂਰੀ ਹੈ। ਆਰਾਮਦਾਇਕ ਨੀਂਦ ਲਈ ਸਾਡੇ ਆਲੇ-ਦੁਆਲੇ ਦਾ ਵਾਤਾਵਰਣ ਵੀ ਚੰਗਾ ਹੋਣਾ ਚਾਹੀਦਾ ਹੈ। ਮਾਹਿਰ ਹਰ ਰੋਜ਼ ਇੱਕੋ ਸਮੇਂ 'ਤੇ ਸੌਣ ਦੀ ਕੋਸ਼ਿਸ਼ ਕਰਨ ਦੀ ਸਲਾਹ ਦਿੰਦੇ ਹਨ।
ਸ਼ਰਾਬ ਦਾ ਸੇਵਨ
ਮਾਹਿਰਾਂ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਕਿ ਸ਼ਰਾਬ ਕਾਰਨ ਇਨਸੌਮਨੀਆ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸ਼ਰਾਬ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਰਾਤ ਨੂੰ ਕੌਫੀ ਅਤੇ ਚਾਹ ਨਾ ਪੀਓ
ਕਈ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਖਾਸ ਤੌਰ 'ਤੇ ਕੌਫੀ ਅਤੇ ਚਾਹ ਵਿੱਚ ਮੌਜੂਦ ਕੈਫੀਨ ਨੀਂਦ ਨੂੰ ਖਰਾਬ ਕਰ ਸਕਦੀ ਹੈ। ਇਸ ਲਈ ਮਾਹਿਰ ਰਾਤ ਨੂੰ ਖਾਣੇ ਤੋਂ ਬਾਅਦ ਕੌਫੀ ਅਤੇ ਚਾਹ ਨਾ ਪੀਣ ਦਾ ਸੁਝਾਅ ਦਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।