ਕਈ ਬੀਮਾਰੀਆਂ ''ਚ ਦਵਾਈ ਦਾ ਕੰਮ ਕਰਦੇ ਹਨ ਸਰ੍ਹੋਂ ਦੇ ਬੀਜ

12/15/2018 5:56:58 PM

ਨਵੀਂ ਦਿੱਲੀ— ਸਰ੍ਹੋਂ ਦੇ ਤੇਲ ਦਾ ਇਸਤੇਮਾਲ ਹਰ ਘਰ 'ਚ ਹੁੰਦਾ ਹੈ। ਸ਼ੁੱਧ ਸਰ੍ਹੋਂ ਦੇ ਤੇਲ ਨਾਲ ਬਣਿਆ ਖਾਣਾ ਖਾਣ ਨਾਲ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਠੀਕ ਹੋ ਜਾਂਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਬੀਜ ਵੀ ਓਨ੍ਹੇ ਹੀ ਜ਼ਿਆਦਾ ਫਾਇਦੇਮੰਦ ਹਨ ਜਿੰਨਾ ਕੀ ਤੇਲ। ਅਸਲ 'ਚ ਸਰ੍ਹੋਂ ਦੇ ਬੀਜਾਂ 'ਚ ਕੈਰੋਟਿਨ ਦੇ ਨਾਲ-ਨਾਲ ਵਿਟਾਮਿਨ ਏ, ਸੀ ਅਤੇ ਕੇ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਇਹ ਸਾਰੇ ਪੋਸ਼ਕ ਤੱਤ ਮਿਲ ਕੇ ਇਸ ਨੂੰ ਇਕ ਬਿਹਤਰ ਐਂਟੀ-ਆਕਸੀਡੈਂਟ ਬਣਾਉਂਦੇ ਹਨ। ਇਹ ਭੂਰੇ, ਕਾਲੇ ਅਤੇ ਪੀਲੇ ਰੰਗ ਦੇ ਹੁੰਦੇ ਹਨ। ਆਓ ਜਾਣਦੇ ਇਸ ਦੇ ਫਾਇਦੇ ਅਤੇ ਇਸਤੇਮਾਲ ਦੇ ਤਰੀਕੇ
 

1. ਕਿਨ੍ਹਾਂ ਚੀਜ਼ਾਂ 'ਚ ਹੁੰਦਾ ਹੈ ਸਰ੍ਹੋਂ ਦੇ ਬੀਜਾਂ ਦਾ ਇਸਤੇਮਾਲ 
ਇਨ੍ਹਾਂ ਬੀਜਾਂ ਦਾ ਇਸਤੇਮਾਲ ਮਸਾਲਿਆਂ ਦੇ ਤੌਰ 'ਤੇ ਵੀ ਕੀਤਾ ਜਾਂਦਾ ਹੈ। ਡੋਸਾ, ਅਚਾਰ, ਚਟਨੀ, ਦਾਲ ਆਦਿ 'ਚ ਸਰ੍ਹੋਂ ਦੇ ਬੀਜਾਂ ਦਾ ਤੜਕਾ ਲਗਾਇਆ ਜਾਂਦਾ ਹੈ। ਇਸ ਨਾਲ ਇਨ੍ਹਾਂ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ। ਖਾਣੇ ਦਾ ਸੁਆਦ ਵਧਾਉਣ ਦੇ ਨਾਲ ਇਹ ਕਈ ਔਸ਼ਧੀ ਗੁਣਾਂ ਨਾਲ ਵੀ ਭਰਪੂਰ ਹੁੰਦੇ ਹਨ।
 

2. ਇਸ ਤਰੀਕਿਆਂ ਨਾਲ ਕਰੋ ਇਸਤੇਮਾਲ ਸਰ੍ਹੋਂ ਦੇ ਬੀਜ 
 

- ਮਾਈਗ੍ਰੇਨ ਤੋਂ ਰਾਹਤ 
ਸਰ੍ਹੋਂ ਦੇ ਬੀਜਾਂ ਦਾ ਪਾਊਡਰ ਅਤੇ ਪਾਣੀ ਦਾ ਘੋਲ ਬਣਾ ਕੇ ਮੱਥੇ 'ਤੇ ਲਗਾਓ।
 

- ਤਲੀਆਂ ਦਾ ਦਰਦ ਦੂਰ ਕਰੇ
ਕੋਸੇ ਪਾਣੀ 'ਚ ਸਰ੍ਹੋ ਦੇ ਬੀਜਾਂ ਦੀ ਪੇਸਟ ਪਾ ਕੇ ਇਸ 'ਚ 15 ਮਿੰਟ ਪੈਰਾਂ ਨੂੰ ਡੁੱਬੋ ਕੇ ਰੱਖੋ।
 

- ਕਮਰ ਦਰਦ ਤੋਂ ਆਰਾਮ
ਸਰ੍ਹੋਂ ਦੇ ਤੇਲ 'ਚ ਅਜਵਾਈਨ, ਲਸਣ ਅਤੇ ਹਿੰਗ ਪਾ ਕੇ ਗਰਮ ਕਰੋ। ਇਸ ਨਾਲ ਮਸਾਜ ਕਰੋ। ਸਰ੍ਹੋਂ ਦੇ ਬੀਜਾਂ ਦੀ ਤਰ੍ਹਾਂ ਇਸ ਦਾ ਤੇਲ ਵੀ ਬਹੁਤ ਹੀ ਫਾਇਦੇਮੰਦ ਹੈ।
 

- ਬਵਾਸੀਰ ਤੋਂ ਛੁਟਕਾਰਾ 
ਅੱਧਾ ਚੱਮਚ ਸਰ੍ਹੋਂ ਦੇ ਬੀਜਾਂ ਦਾ ਦਿਨ 'ਚ 2 ਵਾਰ ਸੇਵਨ ਕਰੋ।
 

- ਜੋੜਾਂ ਦੇ ਦਰਦ ਤੋਂ ਆਰਾਮ 
ਕੋਸੇ ਸਰ੍ਹੋਂ ਦੇ ਤੇਲ 'ਚ ਕਪੂਰ ਮਿਲਾ ਕੇ ਜੋੜਾਂ ਦੀ ਮਾਲਿਸ਼ ਕਰੋ।
 

- ਮਾਹਵਾਰੀ 'ਚ ਲਾਭਕਾਰੀ 
ਮਾਹਵਾਰੀ 'ਚ ਖੂਨ ਦਾ ਵਹਾਅ ਜ਼ਿਆਦਾ ਹੋ ਰਿਹਾ ਹੈ ਤਾਂ 1 ਗ੍ਰਾਮ ਸਰ੍ਹੋਂ ਦੇ ਬੀਜ ਦਾ ਪਾਊਡਰ ਗਰਮ ਦੁੱਧ ਦੇ ਨਾਲ ਦਿਨ 'ਚ 2 ਵਾਰ ਸੇਵਨ ਕਰੋ। ਇਸ ਨੂੰ ਮਾਹਵਾਰੀ ਦੌਰਾਨ ਲੈਣ ਨਾਲ ਫਾਇਦਾ ਮਿਲਦਾ ਹੈ।
 

- ਕਫ, ਖੰਘ ਅਤੇ ਜ਼ੁਕਾਮ 
ਸਰ੍ਹੋਂ ਦੇ ਦਾਣਿਆਂ ਨੂੰ ਪੀਸ ਕੇ ਇਸ 'ਚ ਸ਼ਹਿਦ ਮਿਲਾ ਕੇ ਚੱਟਣ ਨਾਲ ਕਫ, ਖੰਘ ਅਤੇ ਜ਼ੁਕਾਮ ਦੀ ਪ੍ਰੇਸ਼ਾਨੀ ਬਹੁਤ ਜਲਦੀ ਠੀਕ ਹੁੰਦੀ ਹੈ।


Neha Meniya

Content Editor

Related News