ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ ''ਚ ਵਧਿਆ ਪਾਣੀ ਦਾ ਪੱਧਰ, ਕਈ ਪਿੰਡਾਂ ਨਾਲ ਟੁੱਟਿਆ ਸੰਪਰਕ

Thursday, Jun 26, 2025 - 12:50 PM (IST)

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ ''ਚ ਵਧਿਆ ਪਾਣੀ ਦਾ ਪੱਧਰ, ਕਈ ਪਿੰਡਾਂ ਨਾਲ ਟੁੱਟਿਆ ਸੰਪਰਕ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਦੀਨਾਨਗਰ ਅਧੀਨ ਆਉਂਦੇ ਮਕੌੜਾ ਪੱਤਣ ਦੇ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਇਕ-ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਪਹਾੜ੍ਹੀ ਇਲਾਕਿਆਂ ਵਿੱਚ ਬਾਰਿਸ਼ ਕਾਰਨ ਅੱਜ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਕਾਫ਼ੀ ਤੇਜ਼ ਹੋਣ ਕਾਰਨ ਨੇੜੇ ਵੱਸੇ ਪਿੰਡ ਤੂਰ, ਚੇਬੇ, ਭਰਿਆਲ, ਮੰਮੀ ਚਕਰੰਜਾ, ਲਸਿਆਣ ਆਦਿ ਪਿੰਡਾਂ ਦੇ ਲੋਕਾਂ ਦਾ ਆਉਣ-ਜਾਣ ਦਾ ਲਿੰਕ ਬਿਲਕੁਲ ਟੁੱਟ ਗਿਆ ਕਿਉਂਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਆਉਣ ਜਾਣ ਲਈ ਜੋ ਪਲੂਟਨ ਪੁਲ ਬਣਾਇਆ ਹੋਇਆ ਸੀ, ਪਿਛਲੇ ਕੁਝ ਦਿਨਾਂ ਤੋਂ ਪਲਟੂਨ ਪੁੱਲ ਚੁੱਕੇ ਜਾਣ ਮਗਰੋਂ ਸਿਰਫ਼ ਇਕ ਕਿਸ਼ਤੀ ਦਾ ਸਹਾਰਾ ਹੀ ਰਹਿ ਗਿਆ ਸੀ ਜੋ ਅੱਜ ਜਦ ਸਵੇਰ ਵੇਲੇ ਪਾਣੀ ਦਾ ਪੱਧਰ ਅਚਾਨਕ ਕਾਫ਼ੀ ਵੱਧਣ ਕਾਰਨ ਕਿਸ਼ਤੀ ਵੀ ਬੰਦ ਹੋ ਗਈ। 

ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!

PunjabKesari

ਇਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਰਾਵੀ ਦਰਿਆ ਦੇ ਕੰਢੇ 'ਤੇ ਬੈਠ ਕੇ ਪਾਣੀ ਘੱਟਣ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਕਿ ਜਦ ਪਾਣੀ ਘਟੇਗਾ ਤਾਂ ਅਸੀਂ ਆਪਣੇ ਕੰਮਾਂਕਾਰਾਂ ਲਈ ਆਰਲੇ ਪਾਰਲੇ ਪਾਸੇ ਕਿਸ਼ਤੀ ਰਾਹੀਂ ਆ ਜਾ ਸਕੀਏ। ਉਧਰ ਇਸ ਸਬੰਧੀ ਜਦ ਵਿਭਾਗ ਦੇ ਮਲਾਹ ਨਛੱਤਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦ ਵੀ ਪਾਣੀ ਦਾ ਪੱਧਰ ਘੱਟ ਹੁੰਦਾ ਹੈ ਤਾਂ ਕਿਸ਼ਤੀ ਆਮ ਦੀ ਤਰ੍ਹਾਂ ਹੀ ਸ਼ੁਰੂ ਕਰ ਦਿੱਤੀ ਜਾਵੇਗੀ ਕਿਉਂਕਿ ਹੁਣ ਪਾਣੀ ਦਾ ਪੱਧਰ ਕਾਫ਼ੀ ਤੇਜ਼ ਚੱਲ ਰਿਹਾ ਹੈ, ਜਿਸ ਕਾਰਨ ਕਿਸ਼ਤੀ ਚਲਾਉਣੀ ਅਸੰਭਵ ਹੈ। ਉਨ੍ਹਾਂ ਕਿਹਾ ਕਿ ਕਾਫ਼ੀ ਲੋਕ ਆਉਣ-ਜਾਣ ਲਈ ਦਰਿਆ ਕੰਢੇ 'ਤੇ ਬੈਠ ਕੇ ਉਡੀਕ ਕਰ ਰਹੇ ਹਨ, ਜਿਵੇਂ ਹੀ ਪਾਣੀ ਘੱਟ ਹੁੰਦਾ ਹੈ ਤਾਂ ਲੋਕਾਂ ਨੂੰ ਆਰਲੇ-ਪਾਰਲੇ ਪਾਸੇ ਕਿਸ਼ਤੀ ਰਾਹੀਂ ਲਿਜਾਇਆ ਜਾਵੇਗਾ। 

ਇਹ ਵੀ ਪੜ੍ਹੋ: ਵਰ੍ਹਦੇ ਮੀਂਹ 'ਚ ਸ੍ਰੀ ਦਰਬਾਰ ਸਾਹਿਬ ਵੱਡੀ ਗਿਣਤੀ 'ਚ ਨਤਮਸਤਕ ਹੋਈ ਸੰਗਤ, ਦੇਖੋ ਅਲੌਕਿਕ ਤਸਵੀਰਾਂ

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 48 ਘੰਟੇ ਭਾਰੀ! ਬਾਰਿਸ਼ ਤੇ ਤੂਫ਼ਾਨ ਦਾ Alert, ਮੌਸਮ ਦੀ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News