ਬਿਜਲੀ ਖ਼ਪਤਕਾਰ FREE 'ਚ ਕਰਵਾ ਲੈਣ ਇਹ ਕੰਮ, ਨਵੀਂ ਸਕੀਮ ਬੰਦ ਹੋ ਗਈ ਤਾਂ...
Tuesday, Jul 01, 2025 - 12:16 PM (IST)

ਚੰਡੀਗੜ੍ਹ : ਸ਼ਹਿਰ ਦੇ ਬਿਜਲੀ ਖ਼ਪਤਕਾਰ ਹੁਣ ਬਿਨਾਂ ਕੋਈ ਜੁਰਮਾਨਾ ਦਿੱਤੇ ਘਰ ਦੀਆਂ ਮੌਜੂਦਾ ਲੋੜਾਂ ਦੇ ਹਿਸਾਬ ਨਾਲ ਬਿਜਲੀ ਲੋਡ ਵਧਾ ਸਕਦੇ ਹਨ। ਅਜਿਹਾ ਕਰਕੇ ਖ਼ਪਤਕਾਰ ਕਿਸੇ ਵੀ ਤਰ੍ਹਾਂ ਦੇ ਜੁਰਮਾਨੇ ਤੋਂ ਵੀ ਬਚ ਸਕਦੇ ਹਨ। ਸ਼ਹਿਰ 'ਚ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਕਾਰ ਅੰਤਰ ਨੂੰ ਦੂਰ ਕਰਨ ਲਈ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ. ਪੀ. ਡੀ. ਐੱਲ.) ਨੇ ਘਰੇਲੂ ਅਤੇ ਕਾਰੋਬਾਰੀ ਕੁਨੈਕਸ਼ਨਾਂ ਲਈ ਵਾਲੰਟੀਅਰੀ ਡਿਸਕਲੋਜ਼ਰ ਸਕੀਮ ਸ਼ੁਰੂ ਕੀਤੀ ਹੈ। ਜੁਆਇੰਟ ਇਲੈਕਟ੍ਰੀਸਿਟੀ ਰੈਗੁਲੇਟਰੀ ਕਮਿਸ਼ਨ ਦੇ ਰੈਗੁਲੇਸ਼ਨ 2018 ਤਹਿਤ ਖ਼ਪਤਕਾਰ ਇਸ ਯੋਜਨਾ ਦਾ ਫ਼ਾਇਦਾ ਚੁੱਕ ਸਕਦੇ ਹਨ। ਪਿਛਲੇ ਕੁੱਝ ਸਾਲਾਂ ਤੋਂ ਘਰੇਲੂ ਅਤੇ ਕਾਰੋਬਾਰੀ ਕੁਨੈਕਸ਼ਨਾਂ ਦਾ ਬਿਜਲੀ ਲੋਡ ਕਈ ਗੁਣਾ ਵੱਧ ਗਿਆ ਹੈ ਪਰ ਖ਼ਪਤਕਾਰਾਂ ਨੇ ਆਪਣੇ ਲੋਡ ਨੂੰ ਲੋੜ ਮੁਤਾਬਕ ਵਧਾਉਣ ਲਈ ਕੋਈ ਅਪਲਾਈ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿੱਖ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਲੱਗੀਆਂ ਮੌਜਾਂ, ਸਾਲਾਂ ਪੁਰਾਣਾ ਇੰਤਜ਼ਾਰ ਖ਼ਤਮ
31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ
ਇਸ ਯੋਜਨਾ ਤਹਿਤ ਲੋਡ ਵਧਾਉਣ ਲਈ ਪਹਿਲੀ ਜੁਲਾਈ ਤੋਂ 31 ਜੁਲਾਈ, 2025 ਤੱਕ ਇਕ ਮਹੀਨੇ 'ਚ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਇਹ ਸਕੀਮ ਬੰਦ ਹੋਣ 'ਤੇ ਘਰੇਲੂ ਅਤੇ ਕਾਰੋਬਾਰੀ ਸੰਸਥਾਵਾਂ ਦੀ ਪਛਾਣ ਕਰਨ ਲਈ ਇਕ ਸਰਵੇ ਕੀਤਾ ਜਾਵੇਗਾ। ਸਰਵੇ 'ਚ ਕਿਤੇ ਵੀ ਅਸਲ ਬਿਜਲੀ ਦਾ ਲੋਡ ਤੈਅ ਹੱਦ ਤੋਂ ਜ਼ਿਆਦਾ ਮਿਲਿਆ ਤਾਂ ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਮਾਪਦੰਡਾਂ ਦਾ ਉਲੰਘਣ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜੇ ਖ਼ਪਤਕਾਰਾਂ ਵਲੋਂ ਲਏ ਜਾ ਰਹੇ ਵਾਧੂ ਲੋਡ ਨੂੰ ਵਧਾਉਣ ਸਬੰਧੀ ਅਪਲਾਈ ਕਰਨ ਲਈ ਕੋਈ ਜੁਰਮਾਨਾ ਨਹੀਂ ਲਾਇਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ 31 ਅਗਸਤ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਜੇਕਰ ਨਾ ਮੰਨੇ ਤਾਂ ਹੋਵੇਗੀ ਸਖ਼ਤ ਕਾਰਵਾਈ
ਨੁਕਸਾਨ ਜਾਂ ਹੋਵੇਗਾ ਫ਼ਾਇਦਾ?
ਸ਼ਹਿਰ 'ਚ ਘਰਾਂ ਤੋਂ ਲੈ ਕੇ ਕਮਰਸ਼ੀਅਲ ਸੰਸਥਾਵਾਂ 'ਚ ਜਦੋਂ ਬਿਜਲੀ ਦਾ ਕੁਨੈਕਸ਼ਨ ਲਿਆ ਗਿਆ ਤਾਂ ਉਸ ਸਮੇਂ ਇਨ੍ਹਾਂ ਥਾਵਾਂ 'ਤੇ ਬਿਜਲੀ ਨਾਲ ਚੱਲਣ ਵਾਲੇ ਉਪਕਰਣ ਘੱਟ ਸਨ। ਹਰ ਇਲਾਕੇ 'ਚ ਬਿਜਲੀ ਦੀ ਲੋੜ ਦੇ ਹਿਸਾਬ ਨਾਲ ਹਰ ਥਾਂ ਟਰਾਂਸਫਾਰਮਰ ਲਾਏ ਗਏ ਪਰ ਸਮੇਂ ਦੇ ਨਾਲ ਘਰਾਂ 'ਚ ਏ. ਸੀ., ਕੂਲਰ ਤੋਂ ਲੈ ਕੇ ਬਾਕੀ ਉਪਕਰਣਾਂ ਦੀ ਗਿਣਤੀ ਵੱਧਣ ਨਾਲ ਲੋਡ ਵੱਧਦਾ ਗਿਆ ਅਤੇ ਟਰਾਂਸਫਾਰਮਰ ਤੋਂ ਲੈ ਕੇ ਬਿਜਲੀ ਦੀਆਂ ਲਾਈਨਾਂ ਪੁਰਾਣੇ ਲੋਡ 'ਤੇ ਹੀ ਚੱਲ ਰਹੀਆਂ ਹਨ। ਇਸ ਕਾਰਨ ਬਿਜਲੀ ਦੀ ਖ਼ਪਤ ਵਧਣ 'ਤੇ ਟਰਾਂਸਫਾਰਮਰ ਤੋਂ ਲੈ ਕੇ ਬਿਜਲੀ ਦੀਆਂ ਲਾਈਨਾਂ ਸੜਨ ਨਾਲ ਬਿਜਲੀ ਦੀ ਸਪਲਾਈ ਰੁਕ ਜਾਂਦੀ ਹੈ। ਜੇਕਰ ਇਸ ਯੋਜਨਾ ਦੇ ਤਹਿਤ ਬਿਜਲੀ ਖ਼ਪਤਕਾਰ ਆਪਣੇ ਘਰ ਦੀ ਮੌਜੂਦ ਬਿਜਲੀ ਦੀ ਖ਼ਪਤ ਮੁਤਾਬਕ ਨਵਾਂ ਲੋਡ ਲੈਂਦੇ ਹਨ ਤਾਂ ਉਸ ਇਲਾਕੇ ਦੀ ਬਿਜਲੀ ਦੀ ਲੋੜ ਦੇ ਹਿਸਾਬ ਨਾਲ ਨਵੇਂ ਟਰਾਂਸਫਾਰਮਰ ਅਤੇ ਲਾਈਨਾਂ ਲਾ ਕੇ ਬਿਜਲੀ ਜਾਣ ਦੇ ਸੰਕਟ ਤੋਂ ਬਚਿਆ ਜਾ ਸਕੇਗਾ।
ਮੋਬਾਇਲ 'ਤੇ ਹੀ ਜਾਣਕਾਰੀ ਦਿੱਤੀ ਜਾਵੇਗੀ
ਸੀ. ਪੀ. ਡੀ. ਐੱਲ. ਦੇ ਨਿਰਦੇਸ਼ਕ ਅਰੁਣ ਕੁਮਾਰ ਵਰਮਾ ਨੇ ਦੱਸਿਆ ਕਿ ਬਿਜਲੀ ਲੋਡ ਵਧਾਉਣਾ ਬੇਹੱਦ ਸੌਖਾ ਹੈ ਅਤੇ ਸੀ. ਪੀ. ਡੀ. ਐੱਲ. ਦੀ ਵੈੱਬਸਾਈਟ ਡਬਲਿਊ. ਡਬਲਿਊ ਚੰਡੀਗੜ੍ਹ ਪਾਵਰ. ਕਾਮ 'ਤੇ ਆਸਾਨੀ ਨਾਲ ਆਨਲਾਈਨ ਫਾਰਮ ਭਰਿਆ ਜਾ ਸਕਦਾ ਹੈ। ਅਪਲਾਈ ਕਰਨ ਤੋਂ ਬਾਅਦ ਖ਼ਪਤਕਾਰ ਨੂੰ ਉਸ ਦੇ ਮੋਬਾਇਲ 'ਤੇ ਹੀ ਜਾਣਕਾਰੀ ਦਿੱਤੀ ਜਾਵੇਗੀ। ਖ਼ਪਤਕਾਰ ਆਪਣੇ ਇਲਾਕੇ ਦੇ ਐੱਸ. ਡੀ. ਓ. ਦਫ਼ਤਰ ਜਾ ਕੇ ਆਫ਼ਲਾਈਨ ਵੀ ਅਪਲਾਈ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8