ਖਾਣ-ਪੀਣ ਵਾਲੀਆਂ ਵਸਤੂਆਂ ’ਚ ਕੰਮ ਕਰਨ ਦੇ ਸ਼ੌਕੀਨਾਂ ਲਈ ਫੂਡ ਕਮੇਟੀ ਬਣਾਉਣ ਦਾ ਐਲਾਨ

Tuesday, Jun 24, 2025 - 12:32 PM (IST)

ਖਾਣ-ਪੀਣ ਵਾਲੀਆਂ ਵਸਤੂਆਂ ’ਚ ਕੰਮ ਕਰਨ ਦੇ ਸ਼ੌਕੀਨਾਂ ਲਈ ਫੂਡ ਕਮੇਟੀ ਬਣਾਉਣ ਦਾ ਐਲਾਨ

ਅੰਮ੍ਰਿਤਸਰ(ਨੀਰਜ)- ਫਿਊਚਰ ਟਾਈਕੂਨ (ਭਵਿੱਖ ਦੇ ਕਾਰੋਬਾਰੀ) ਅੰਮ੍ਰਿਤਸਰ ਇਕ ਵੱਖਰੀ ਪਹਿਲ ਹੈ ਜੋ ਸ਼ਹਿਰ ਵਿਚ ਉੱਦਮੀ ਭਾਵਨਾ ਨੂੰ ਖੋਜਣ, ਵਿਕਸਤ ਕਰਨ ਲਈ ਸਮਰਪਿਤ ਹੈ। ਜਿੱਥੇ ਚਾਹਵਾਨ ਕਾਰੋਬਾਰੀ ਆਗੂ ਆਪਣੇ ਨਵੀਨਕਾਰੀ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਉੱਦਮਾਂ ਵਿਚ ਬਦਲ ਸਕਦੇ ਹਨ। ਫਿਊਚਰ ਟਾਈਕੂਨ ਇਕ ਵਿਹਾਰਕ ਸਿਖਲਾਈ, ਮਾਹਰ ਸਲਾਹ, ਅਤੇ ਅਸਲ-ਸੰਸਾਰ ਵਪਾਰਕ ਚੁਣੌਤੀਆਂ ਦੇ ਸੰਪਰਕ ਨੂੰ ਜੋੜ ਕੇ, ਇਹ ਪਹਿਲ ਕੱਚੀ ਪ੍ਰਤਿਭਾ ਅਤੇ ਉੱਦਮੀ ਸਫਲਤਾ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਤਿਆਰ ਕੀਤੀ ਗਈ। ਇਸ ਦਾ ਆਯੋਜਿਨ ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਨੇ ਕੀਤਾ, ਜਿਸ ਵਿਚ 6 ਕੈਟਾਗਿਰੀਆਂ ਵਿਚ ਲਗਭਗ 1300 ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ, ਜਿਸ ਵਿਚ ਹਰੇਕ ਕੈਟਾਗਰੀ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ’ਤੇ ਰਹਿਣ ਵਾਲੇ ਪ੍ਰਾਰਥੀਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ।

ਇਹ ਵੀ ਪੜ੍ਹੋ-  ਪੰਜਾਬ ਦੀਆਂ ਗਰਭਵਤੀ ਔਰਤਾਂ ਹੁਣ ਨਾ ਘਬਰਾਉਣ, ਸਰਕਾਰ ਨੇ ਕੀਤੀ ਵੱਡੀ ਸ਼ੁਰੂਆਤ

ਅੰਮ੍ਰਿਤਸਰ ਟੂਰਜ਼ਿਮ ਦੀ ਹੱਬ ਹੈ ਅਤੇ ਖਾਣ-ਪਾਣ ਦੇ ਸ਼ੌਕੀਨਾਂ ਲਈ ਲਾਜਵਾਬ ਜਗ੍ਹਾ ਹੈ, ਜਿਸ ਤਹਿਤ ਖਾਲਸਾ ਕੁਲਚੇ ਅੰਮ੍ਰਿਤਸਰ ਵੱਲੋਂ ਚੌਥੀ ਪੀੜ੍ਹੀ ਕੇਵਲ ਅੰਮ੍ਰਿਤਸਰ ਸ਼ਹਿਰ ਵਿਚ ਹੀ ਨਹੀਂ ਪੂਰੇ ਦੇਸ਼ਾਂ-ਵਿਦੇਸ਼ਾਂ ਵਿਚ ਪ੍ਰਸਿੱਧੀ ਪ੍ਰਾਪਤ ਕਰ ਰਹੇ ਹਨ, ਜਿਸ ਦੀ ਜਿਊਂਦਾ ਜਾਗਦਾ ਮਿਸਾਲ ਅਮਨਜਿੰਦਰ ਸਿੰਘ ਆਪਣੀ ਬੇਟੀ ਅਤੇ ਦੋ ਬੇਟਿਆਂ ਸਮੇਤ ਇਸ ਕੰਮ ਨੂੰ ਅੱਗੇ ਵਧਾ ਰਹੇ ਹਨ, ਜਿਸ ਤਹਿਤ ਡੀ. ਸੀ. ਸ਼ਾਕਸੀ ਸਾਹਨੀ ਵਲੋਂ ਖਾਲਸਾ ਕੁਲਚਾ ਅਮਨਜਿੰਦਰ ਸਿੰਘ ਨੂੰ ਉਚੇਚੇ ਤੌਰ ਤੇ ਬੁਲਾ ਕੇ ਭਵਿੱਖ ਦੇ ਕਾਰੋਬਾਰੀ ਦੇ ਰੂਪ ਵਿਚ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਜ਼ਿਲੇ ਦੇ ਖਾਣ-ਪੀਣ ਵਾਲੀਆਂ ਵਸਤੂਆਂ ਵਿਚ ਕੰਮ ਕਰਨ ਦੇ ਸ਼ੌਕੀਨਾਂ ਲਈ ਇਕ ਜ਼ਿਲਾ ਪੱਧਰੀ ਫੂਡ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਵਿਚ ਜ਼ਿਲੇ ਦੇ ਖਾਣ-ਪੀਣ ਨਾਲ ਸਬੰਧਿਤ ਕਾਰੋਬਾਰੀਆਂ ਨਾਲ ਮੀਟਿੰਗ ਕਰ ਕੇ ਸੂਝਵਾਨ ਵਿਅਕਤੀਆਂ ਨੂੰ ਇਸ ਫੂਡ ਕਮੇਟੀ ਵਿਚ ਸ਼ਾਮਿਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬੀਓ ਖਿੱਚ ਲਓ ਤਿਆਰੀ, 25, 26, 27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ ਵੱਡਾ ਐਲਾਨ

ਉਨ੍ਹਾਂ ਦੱਸਿਆ ਕਿ ਨੌਜਵਾਨ ਆਪਣੇ ਦੇਸ਼ ਵਿਚ ਰਹਿ ਕੇ ਆਪਣਾ ਕਾਰੋਬਾਰ ਸਥਾਪਿਤ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਦੇਸ਼ ਵਿਚ ਕੰਮ ਕਰਨ ਨੂੰ ਤਰਜੀਹ ਦੇਣ। ਇਸ ਮੌਕੇ ਖਾਲਸਾ ਕੁਲਚੇ ਵਾਲੇ ਅਮਨਜਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਇਹ ਕੰਮ ਉਨ੍ਹਾਂ ਦੇ ਦਾਦਾ ਜੀ ਨੇ ਸ਼ੁਰੂ ਕੀਤਾ ਸੀ ਅਤੇ ਅੱਜ ਚੌਥੀ ਪੀੜ੍ਹੀ ਤੱਕ ਦਾਖ਼ਲ ਹੋ ਗਿਆ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਬੱਚੇ ਵੀ ਬਾਹਰ ਜਾਣਾ ਚਾਹੁੰਦੇ ਹਨ ਅਤੇ ਵਿਦੇਸ਼ਾਂ ਵਿਚ ਕੰਮ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਪ੍ਰੇਰਨਾ ਸਦਕਾ ਅੱਜ ਬਿਜ਼ਨਸ ਫ੍ਰੈਚ ਆਈ.ਜੀ ਮਾਡਲ ਤੇ ਕੰਮ ਕਰਨਾ ਸ਼ੁਰੂ ਕਰ ਲਿਆ ਹੈ। ਉਨ੍ਹਾਂ ਦੇ ਬਣਾਏ ਹੋਏ ਕੁਲਚੇ ਦੇਸ਼ਾਂ-ਵਿਦੇਸ਼ਾਂ ਵਿਚ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਹੋਰ ਜਾਣਕਾਰੀ ਲਈ ਦੱਸਿਆ ਕਿ ਕੁਲਚੇ 60 ਘੰਟੇ ਤੱਕ ਤਾਜ਼ੇ ਰਹਿ ਸਕਦੇ ਹਨ।

ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰ ਨੇ 9 ਮਹੀਨੇ ਦੀ ਗਰਭਵਤੀ ਨੂੰ ਦਿੱਤੀ ਦਰਦਨਾਕ ਮੌਤ, ਦੋ ਧੀਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ

ਇਸ ਮੌਕੇ ਡੀ. ਸੀ. ਨੇ ਉਨ੍ਹਾਂ ਦੇ ਕੰਮ ਦੀ ਸਲਾਘਾਯੋਗ ਪ੍ਰਸੰਸ਼ਾ ਕੀਤੀ ਕਿ ਭਵਿੱਖ ਅਤੇ ਕਾਰੋਬਾਰੀ ਵਿਚ ਵੀ ਨੌਜਵਾਨਾਂ ਨੂੰ ਆਪਣੇ ਤਜਰਬੇ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੇਰਿਤ ਕਰਦੇ ਰਹਿਣਗੇ। ਇਸ ਮੌਕੇ ਰੁਜ਼ਗਾਰ ਅਧਿਕਾਰੀ ਮੁਕੇਸ਼ ਸਾਰੰਗਲ, ਡਿਪਟੀ ਸੀ. ਓ. ਤੀਰਥਪਾਲ ਸਿੰਘ ਅਤੇ ਡੀ. ਡੀ. ਐੱਫ. ਮੁਹੰਦਮ ਬਿਲਾਲ ਅਤੇ ਜਤਿੰਦਰਜੀਤ ਸਿੰਘ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News