ਸਪਰੇਅ ਕਰਦਿਆਂ ਜ਼ਹਿਰੀਲੀ ਦਵਾਈ ਚੜ੍ਹਨ ਨਾਲ ਵਿਅਕਤੀ ਦੀ ਮੌਤ
Saturday, Jun 21, 2025 - 02:22 PM (IST)

ਭਵਾਨੀਗੜ੍ਹ (ਵਿਕਾਸ)- ਪਿੰਡ ਘਰਾਚੋਂ ’ਚ ਸ਼ੁੱਕਰਵਾਰ ਨੂੰ ਖੇਤਾਂ ’ਚ ਛਿੜਕਾਅ ਕਰਦੇ ਸਮੇਂ ਜ਼ਹਿਰੀਲੀ ਦਵਾਈ ਚੜ੍ਹ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਸਰਹੱਦਾਂ ਸੀਲ! ਨਾਕਿਆਂ 'ਤੇ ਹਜ਼ਾਰ ਦੇ ਕਰੀਬ ਪੁਲਸ ਮੁਲਾਜ਼ਮ ਤਾਇਨਾਤ
ਇਸ ਸਬੰਧੀ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਅਮਰੀਕ ਸਿੰਘ ਵਾਸੀ ਘਰਾਚੋਂ ਖੇਤੀਬਾੜੀ ਸਭਾ ’ਚ ਨੌਕਰੀ ਕਰਦਾ ਸੀ। ਸ਼ੁੱਕਰਵਾਰ ਨੂੰ ਡਿਊਟੀ ਤੋਂ ਬਾਅਦ ਉਹ ਆਪਣੇ ਖੇਤਾਂ ’ਚ ਦਵਾਈ ਦਾ ਛਿੜਕਾਅ ਕਰਨ ਗਿਆ ਸੀ, ਜਿਸ ਦੌਰਾਨ ਜ਼ਹਿਰੀਲੀ ਦਵਾਈ ਚੜ੍ਹਨ ਕਾਰਨ ਉਸ ਦੇ ਪਤੀ ਅਮਰੀਕ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8