ਸਵੇਰੇ-ਸਵੇਰੇ ਹੀ ਨਿਪਟਾ ਲਓ ਘਰ ਦੇ ਕੰਮ, ਅੱਜ ਬਿਜਲੀ ਰਹੇਗੀ ਬੰਦ
Sunday, Jul 06, 2025 - 01:57 AM (IST)

ਜਲੰਧਰ (ਪੁਨੀਤ) - 6 ਜੁਲਾਈ ਨੂੰ ਸ਼ਹਿਰ ਦੇ ਵੱਖ-ਵੱਖ ਸਬ-ਸਟੇਸ਼ਨਾਂ ਵਿਚ ਮੁਰੰਮਤ ਦੇ ਕੰਮ ਕਾਰਨ ਦਰਜਨਾਂ ਇਲਾਕਿਆਂ ਵਿਚ ਬਿਜਲੀ ਕੱਟ ਦਿੱਤੀ ਜਾਵੇਗੀ। ਇਸ ਕ੍ਰਮ ਵਿਚ 66 ਕੇ. ਵੀ. ਫੋਕਲ ਪੁਆਇੰਟ-2 ਸਬ-ਸਟੇਸ਼ਨ ਤੋਂ ਚੱਲਣ ਵਾਲੇ ਫੀਡਰਾਂ ਟਿਊਬਵੈੱਲ ਕਾਰਪੋਰੇਸ਼ਨ, ਰਾਏਪੁਰ ਰੋਡ, ਬੇਦੀ, ਕੇ. ਸੀ., ਕੋਲਡ ਸਟੋਰ, ਗੁਰੂ ਅਮਰਦਾਸ ਨਗਰ, ਗੜਪੁਰ-1, ਸਲੇਮਪੁਰ ਫੀਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਇਸੇ ਤਰ੍ਹਾਂ ਸਰਜੀਕਲ ਕੰਪਲੈਕਸ ਕਪੂਰਥਲਾ ਰੋਡ ਵਰਿਆਣਾ ਇੰਡਸਟਰੀਅਲ ਕੰਪਲੈਕਸ, ਜਲੰਧਰ ਕੁੰਜ ਅਤੇ ਆਲੇ-ਦੁਆਲੇ ਦੇ ਖੇਤਰਾਂ ਤੋਂ ਚੱਲਣ ਵਾਲੇ 11 ਕੇ. ਵੀ. ਗੁਪਤਾ, ਹਿਲੇਰਨ, ਵਰਿਆਣਾ-1, ਜੁਨੇਜਾ, ਕਰਤਾਰ ਵਾਲਵ, ਦੋਆਬਾ, ਜਲੰਧਰ ਕੁੰਜ ਫੀਡਰਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਇਸੇ ਸਮੇਂ 66 ਕੇ.ਵੀ. ਟਾਂਡਾ ਰੋਡ ਸਬ-ਸਟੇਸ਼ਨ ਅਧੀਨ ਆਉਂਦੇ ਫੀਡਰਾਂ ਹਰਗੋਬਿੰਦ ਨਗਰ, ਬਾਬਾ ਦੀਪ ਸਿੰਘ ਨਗਰ, ਅਮਨ ਨਗਰ, ਯੂਨੀਕ, ਕੋਟਲਾ ਰੋਡ, ਸ਼ਾਰਪ ਚੱਕ, ਕਾਲੀ ਮਾਤਾ ਮੰਦਰ, ਮੁਬਾਰਕਪੁਰ ਸ਼ੇਖੇ, ਗਊਸ਼ਾਲਾ ਰੋਡ, ਟ੍ਰਾਂਸਪੋਰਟ ਨਗਰ ਅਤੇ ਇੰਡਸਟਰੀਅਲ ਏਰੀਆ 'ਤੇ ਚੱਲਣ ਵਾਲੇ ਖੇਤਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗੀ।