ਅਚਾਨਕ ਫੁੱਲਣ ਲੱਗੇ ਸਾਹ ਤਾਂ ਬਿਲਕੁਲ ਨਾ ਕਰੋ ਇਗਨੋਰ ! ਵਧ ਸਕਦੈ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ
Monday, Aug 25, 2025 - 12:40 PM (IST)

ਹੈਲਥ ਡੈਸਕ- ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਰਹਿੰਦਿਆਂ ਜੀਵਨ ਸ਼ੈਲੀ (Lifestyle) ਅਤੇ ਖੁਰਾਕ (Diet) 'ਚ ਸੁਧਾਰ ਨਾ ਕੀਤਾ ਗਿਆ ਤਾਂ ਹਾਰਟ ਅਟੈਕ ਵਰਗੀਆਂ ਖ਼ਤਰਨਾਕ ਸਥਿਤੀਆਂ ਦਾ ਖ਼ਤਰਾ ਕਈ ਗੁਣਾ ਵੱਧ ਸਕਦਾ ਹੈ। ਇਸ ਲਈ ਕੁਝ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਿੱਧਾ ਦਿਲ ਦੀ ਖਰਾਬ ਸਿਹਤ ਦੀ ਚਿਤਾਵਨੀ ਹੋ ਸਕਦੇ ਹਨ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਇਹ ਲੱਛਣ ਹੋ ਸਕਦੇ ਹਨ ਖ਼ਤਰਨਾਕ
ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਦਰਦ : ਜੇਕਰ ਛਾਤੀ 'ਚ ਦਰਦ, ਦਬਾਅ ਜਾਂ ਬੇਚੈਨੀ ਮਹਿਸੂਸ ਹੋਵੇ ਤਾਂ ਇਹ ਦਿਲ ਦੀ ਬੀਮਾਰੀ ਦਾ ਇਸ਼ਾਰਾ ਹੋ ਸਕਦਾ ਹੈ। ਇਸ ਤੋਂ ਇਲਾਵਾ ਮੋਢਿਆਂ, ਬਾਹਾਂ, ਗਰਦਨ, ਜਬੜੇ ਜਾਂ ਪਿੱਠ 'ਚ ਦਰਦ ਵੀ ਹਾਰਟ ਪ੍ਰੋਬਲਮ ਦਾ ਸੰਕੇਤ ਹੋ ਸਕਦਾ ਹੈ।
ਸਾਹ ਲੈਣ 'ਚ ਪਰੇਸ਼ਾਨੀ : ਸਾਹ ਫੁੱਲਣਾ ਜਾਂ ਸਾਹ ਲੈਣ 'ਚ ਮੁਸ਼ਕਲ ਆਉਣਾ ਵੀ ਦਿਲ ਨਾਲ ਸੰਬੰਧਤ ਬੀਮਾਰੀ ਦਾ ਲੱਛਣ ਹੋ ਸਕਦਾ ਹੈ।
ਚੱਕਰ ਆਉਣਾ ਜਾਂ ਬੇਹੋਸ਼ ਹੋਣਾ : ਇਹ ਲੱਛਣ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੋ ਸਕਦਾ ਹੈ।
ਜ਼ਿਆਦਾ ਪਸੀਨਾ ਆਉਣਾ : ਅਚਾਨਕ ਬਹੁਤ ਪਸੀਨਾ ਆਉਣਾ ਵੀ ਦਿਲ ਦੀ ਸਿਹਤ ਖ਼ਰਾਬ ਹੋਣ ਦਾ ਸੰਕੇਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਹੁਣ ਬਿਨਾਂ Internet ਕਰ ਸਕੋਗੇ WhatsApp Call, ਜਾਣੋ ਕਿਵੇਂ ਕਰੇਗਾ ਕੰਮ
ਸਮੇਂ ’ਤੇ ਚੈਕਅੱਪ ਜ਼ਰੂਰੀ
ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਹ ਲੱਛਣ ਇੱਕੱਠੇ ਨਜ਼ਰ ਆਉਣ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣਾ ਲਾਜ਼ਮੀ ਹੈ। ਦਿਲ ਦੀਆਂ ਬੀਮਾਰੀਆਂ ਜਿੰਨੀ ਜਲਦੀ ਪਹਿਚਾਣ ਲਈਆਂ ਜਾਂਦੀਆਂ ਹਨ, ਉਨ੍ਹਾਂ ਦਾ ਇਲਾਜ ਓਨਾ ਹੀ ਸੌਖਾ ਅਤੇ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ਲਈ ਆਪਣੀ ਡਾਈਟ ਅਤੇ ਲਾਈਫਸਟਾਈਲ 'ਚ ਸੁਧਾਰ ਕਰਨਾ, ਨਿਯਮਿਤ ਕਸਰਤ ਅਤੇ ਡਾਕਟਰੀ ਚੈਕਅੱਪ ਕਰਵਾਉਣਾ ਦਿਲ ਦੀ ਸਿਹਤ ਲਈ ਸਭ ਤੋਂ ਮਹੱਤਵਪੂਰਨ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8