ਗਰਭਵਤੀ ਜਨਾਨੀਆਂ ਜ਼ਰੂਰ ਰੱਖਣ ਇਨ੍ਹਾਂ ਗੱਲਾਂ ਦਾ ਖ਼ਿਆਲ, ਕੀ ਖਾਣ ਤੇ ਕੀ ਨਾ ਜਾਣਨ ਲਈ ਪੜ੍ਹੋ ਇਹ ਖ਼ਬਰ

Wednesday, May 19, 2021 - 05:40 PM (IST)

ਗਰਭਵਤੀ ਜਨਾਨੀਆਂ ਜ਼ਰੂਰ ਰੱਖਣ ਇਨ੍ਹਾਂ ਗੱਲਾਂ ਦਾ ਖ਼ਿਆਲ, ਕੀ ਖਾਣ ਤੇ ਕੀ ਨਾ ਜਾਣਨ ਲਈ ਪੜ੍ਹੋ ਇਹ ਖ਼ਬਰ

ਜਲੰਧਰ (ਬਿਊਰੋ) - ਗਰਭ ਅਵਸਥਾ ਦੌਰਾਨ ਇੱਕ ਮਹਿਲਾ ਨੂੰ ਆਪਣਾ ਖ਼ਾਸ ਤੌਰ ’ਤੇ ਖ਼ਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਤੁਸੀਂ ਜੋ ਵੀ ਕਰਦੇ ਹੋ ਉਸ ਦਾ ਅਸਰ ਤੁਹਾਡੇ ਨਾਲ-ਨਾਲ ਤੁਹਾਡੀ ਕੁੱਖ ਵਿੱਚ ਪਲ ਰਹੇ ਸ਼ਿਸ਼ੂ ’ਤੇ ਪੈਂਦਾ ਹੈ। ਤੁਸੀਂ ਕੀ ਖਾਂਦੇ ਹੋ, ਕੀ ਪੀਂਦੇ ਹੋ, ਸਰੀਰਿਕ ਰੂਪ ਤੋਂ ਤੁਸੀਂ ਕਿਵੇਂ ਐਕਟਿਵ ਹੋ ਅਤੇ ਤੁਹਾਡਾ ਭਾਰ ਕੀ ਹੈ? ਇਹ ਸਾਰਾ ਤੁਹਾਡੇ ਬੱਚੇ ਦੇ ਵਰਤਮਾਨ ਅਤੇ ਭਵਿੱਖ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ। ਤੁਹਾਡੇ ਸ਼ਿਸ਼ੂ ਦੀ ਸਿਹਤ ਤੁਹਾਡੇ ਗਰਭ ਨਾਲ ਹੀ ਬਣਦੀ ਹੈ। ਭਵਿੱਖ ਵਿੱਚ ਆਪਣੇ ਸ਼ਿਸ਼ੂ ਦਾ ਭਾਰ, ਉਸ ਦੀ ਸਰੀਰ ਵਿੱਚ ਸ਼ਕਤੀ, ਉਸ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ, ਅੱਖਾਂ ਦੀ ਰੌਸ਼ਨੀ, ਹੋਰ ਸਭ ਕੁੱਝ ਤੁਹਾਡੇ ਉਪਰ ਨਿਰਭਰ ਕਰਦਾ ਹੈ। ਇਸੇ ਕਾਰਨ ਤੁਹਾਡਾ ਸਹੀ ਖਾਣਾ-ਪੀਣਾ ਬਹੁਤ ਜ਼ਰੂਰੀ ਹੈ। ਗਰਭ ਅਵਸਥਾ ਦੌਰਾਨ ਹੋਰ ਵੀ ਬਹੁਤ ਸਾਰੀਆਂ ਕੁੱਝ ਖ਼ਾਸ ਚੀਜ਼ਾਂ ਹਨ, ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਹ ਹਨ :

ਪੜ੍ਹੋ ਇਹ ਵੀ ਖਬਰ - Health Tips : ਜੇਕਰ ਤੁਸੀਂ ਵੀ ਪਾਉਣਾ ਚਾਹੁੰਦੇ ਹੋ ‘ਫਲੈਟ ਟਮੀ’ ਤਾਂ ਆਪਣੇ ਖਾਣੇ ‘ਚ ਸ਼ਾਮਲ ਕਰੋ ਇਹ ਚੀਜ਼ਾਂ

ਗਰਭਵਤੀ ਜਨਾਨੀਆਂ ਨੂੰ ਕੀ ਕਰਨਾ ਚਾਹੀਦਾ...

. ਅਜਿਹੀਆਂ ਮਹਿਲਾ ਲੋੜ ਤੋਂ ਵੱਧ ਪਦਾਰਥਾਂ ਦਾ ਸੇਵਨ ਕਰਨ। ਮੂੰਗਫਲੀ, ਮੂੰਗਫਲੀ ਦਾ ਮੱਖਣ ਅਤੇ ਡੇਅਰੀ ਉਤਪਾਦ ਪ੍ਰੋਟੀਨ, ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਹੁੰਦੇ ਹਨ। ਤੁਹਾਡੇ ਬੱਚੇ ਨੂੰ ਵੱਧਣ ਅਤੇ ਵਿਕਸਿਤ ਹੋਣ ਦੇ ਲਈ ਜ਼ਰੂਰੀ ਸਾਰੇ ਪੋਸ਼ਕ ਤੱਤ ਇਨ੍ਹਾਂ ਵਿੱਚ ਪਾਏ ਜਾਂਦੇ ਹਨ। ਦੁੱਧ ਕੈਲਸ਼ੀਅਮ ਅਤੇ ਪ੍ਰੋਟੀਨ ਦੇ ਬਹੁਤ ਚੰਗੇ ਸਰੋਤ ਹੁੰਦੇ ਹਨ। ਸੰਤਰੇ ਦਾ ਰਸ ਫੋਲੇਟ ਅਤੇ ਵਿਟਾਮਿਨ-ਸੀ ਪ੍ਰਦਾਨ ਕਰਦਾ ਹੈ।

. ਵਿਟਾਮਿਨ-ਸੀ ਤੁਹਾਨੂੰ ਫਾਈਬਰ ਨਾਲ ਭਰਪੂਰ ਪਾਲਕ ਵਰਗੇ ਖਾਦ ਪਦਾਰਥਾਂ ’ਚੋਂ ਮਿਲਦਾ ਹੈ। ਇਨ੍ਹਾਂ ਤੋਂ ਆਇਰਨ ਦੀ ਜ਼ਰੂਰਤ ਪੂਰੀ ਕਰਨ ਵਿੱਚ ਮਦਦ ਮਿਲਦੀ ਹੈ। ਪੂਰੇ ਅਨਾਜ ਫਾਈਬਰ, ਬੀ-ਵਿਟਾਮਿਨ, ਮੈਗਨੀਸ਼ੀਅਮ ਅਤੇ ਜਿੰਕ ਨਾਲ ਭਰੇ ਹੋਏ ਹਨ।

. ਗਰਭਵਤੀ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਦੋ ਵਿਅਕਤੀਆਂ ਲਈ ਖਾਣਾ ਖਾ ਰਹੇ ਹੋ। ਗਰਭਵਤੀ ਹੋਣ ’ਤੇ ਤੁਹਾਨੂੰ ਭੁੱਖ ਇੱਕ ਵਿਅਕਤੀ ਦੇ ਹਿਸਾਬ ਨਾਲ ਹੀ ਲੱਗਦੀ ਹੈ ਪਰ ਗਰਭਵਤੀ ਹੋਣ ’ਤੇ ਤੁਹਾਨੂੰ ਅਜਿਹਾ ਖਾਣਾ ਖਾਣਾ ਚਾਹੀਦਾ ਹੈ, ਜੋ ਤੁਹਾਨੂੰ ਸਿਹਤਮੰਦ ਰੱਖ ਸਕੇ।

ਪੜ੍ਹੋ ਇਹ ਵੀ ਖਬਰ - Health Tips: ‘ਲੀਵਰ’ ਖ਼ਰਾਬ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਇਹ ‘ਸਮੱਸਿਆਵਾਂ’, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ

. ਰੋਜ਼ਾਨਾ ਪੋਸ਼ਟਿਕ ਆਹਾਰ ਖਾਣ ਦੀ ਕੋਸ਼ਿਸ਼ ਕਰੋ। ਰੋਜ਼ ਖਾਣੇ ਵਿੱਚ ਰੋਟੀ, ਅਨਾਜ, ਚਾਵਲ ਅਤੇ ਪਾਸਤਾ, ਅੰਡੇ, ਨਟਸ ਅਤੇ ਹੋਰ ਪ੍ਰੋਟੀਨ ਸਮਰਦ ਪਦਾਰਥਾਂ ਦਾ ਸੇਵਨ ਕਰੋ।

. ਰੋਜ਼ ਦੁੱਧ, ਦਹੀਂ, ਪਨੀਰ, ਫਲ ਸਬਜ਼ੀ ਦਾ ਸੇਵਨ 2-3 ਵਾਰ ਜ਼ਰੂਰ ਕਰੋ। ਡਿਹਾਈਡ੍ਰੇਸ਼ਨ ਨੂੰ ਰੋਕਣ ਵਿੱਚ ਮਦਦ ਲਈ ਰੋਜ਼ਾਨਾ ਘੱਟ ਤੋਂ ਘੱਟ 8 ਗਲਾਸ ਪਾਣੀ ਜਾਂ ਤਰਲ ਪਦਾਰਥ ਪੀਓ।

. ਰੋਜ਼ਾਨਾ ਕਸਰਤ ਕਰੋ। ਇਸ ਨਾਲ ਤੁਹਾਡੇ ਸਰੀਰ ਵਿੱਚ ਖੂਨ ਦਾ ਪ੍ਰਭਾਵ ਬਣਿਆ ਰਹੇਗੀ ਅਤੇ ਸਰੀਰ ਦੇ ਹਰ ਖੇਤਰ ਵਿੱਚ ਪੋਸ਼ਕ ਤੱਤ ਪਹੁੰਚਣਗੇ।

ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’

ਗਰਭਵਤੀ ਜਨਾਨੀਆਂ ਕੀ ਨਾ ਕਰਨ....

. ਗਰਭਵਤੀ ਜਨਾਨੀਆਂ ਸਿਰਫ਼ ਕੈਲੋਰੀ ਨਾਲ ਢਿੱਡ ਨਾ ਭਰਨ। ਕੈਂਡੀ, ਕੇਕ, ਕੁਕੀਜ਼ ਅਤੇ ਆਈਸਕ੍ਰੀਮ ਬਹੁਤ ਸਾਰੇ ਡੇਅਰੀ ਪ੍ਰੋਡਕਟਸ ਨਾਲ ਬਣਦੀਆਂ ਹਨ ਪਰ ਇਨ੍ਹਾਂ ਵਿੱਚ ਕੋਈ ਪੋਸ਼ਕ ਤੱਤ ਨਹੀਂ ਪਾਏ ਜਾਂਦੇ। ਇਨ੍ਹਾਂ ਦੇ ਸੇਵਨ ਦੀ ਮਾਤਰਾ ਕੇਵਲ ਸੁਆਦ ਲਈ ਰੱਖੋ, ਢਿੱਡ ਭਰਨ ਲਈ ਨਹੀਂ।

. ਗਰਭਵਤੀ ਹੋਣ ’ਤੇ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਤੋਂ ਦੂਰ ਰਹੋ। ਇਹ ਬਹੁਤ ਸਾਰੇ ਗੰਭੀਰ ਜਨਮ ਦੋਸ਼ਾਂ ਨਾਲ ਜੁੜਿਆ ਹੋਇਆ ਹੈ।

ਆਪਣੇ ਵਿਟਾਮਿਨ ਸਪਲੀਮੈਂਟਸ ਲੈਣਾ ਕਦੇ ਨਾ ਭੁੱਲੋ। ਇੱਕ ਵਿਟਾਮਿਨ ਅਤੇ ਮਿਨਰਲ ਸਪਲੀਮੈਂਟ ਤੁਹਾਡੇ ਸ਼ਿਸ਼ੂ ਦੀ ਸੁਰੱਖਿਆ ਦੇ ਰੂਪ ਵਿੱਚ ਕੰਮ ਕਰਦਾ ਹੈ। ਨਾਲ ਹੀ ਪੋਸ਼ਕ ਤੱਤ-ਵਿਟਾਮਿਨ, ਆਇਰਨ ਵਰਗੇ ਪਦਾਰਥ ਪ੍ਰਾਪਤ ਕਰਦਾ ਹੈ।

ਪੜ੍ਹੋ ਇਹ ਵੀ ਖਬਰ - Health Tips: ਰਾਤ ਨੂੰ ਸੌਂਣ ਤੋਂ ਪਹਿਲਾਂ ਭੁੱਲ ਕੇ ਵੀ ਨਾ ਕਰੋ ਇਹ ‘ਗਲਤੀਆਂ’, ਸਰੀਰ ਬਣ ਸਕਦੈ ਬੀਮਾਰੀਆਂ ਦਾ ਘਰ

. ਬਿਨਾਂ ਪਕਾਏ ਖਾਣ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ। ਨਾ ਪਕਾਇਆ ਗਿਆ ਪਨੀਰ ਜਾਂ ਦੁੱਧ ਕਦੇ ਵੀ ਸੇਵਨ ਨਾ ਕਰੋ। ਇਹ ਲਿਸਟਰਿਆ ਨੂੰ ਉਤਪੰਨ ਕਰ ਸਕਦੇ ਹਨ, ਇਹ ਜੀਵਾਣੂ ਗੰਭੀਰ ਅਤੇ ਨਵਜੰਮੇ ਸ਼ਿਸ਼ੂ ਲਈ ਬਹੁਤ ਹਾਨੀਕਾਰਕ ਹੁੰਦੇ ਹਨ। ਇਸ ਨਾਲ ਗਰਭਪਾਤ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।

. ਭਾਰੀ ਸਾਮਾਨ ਨਾ ਚੁੱਕੋ। ਇਸ ਨਾਲ ਤੁਹਾਡੇ ਗਰਭ ’ਤੇ ਜ਼ੋਰ ਪੈ ਸਕਦਾ ਹੈ, ਜੋ ਸ਼ਿਸ਼ੂ ਲਈ ਨੁਕਸਾਨਦੇਹ ਹੈ।


author

rajwinder kaur

Content Editor

Related News