Health Tips: ਟਮਾਟੋ ਕੈਚੱਪ ਖਾਣ ਵਾਲੇ ਲੋਕ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਸਮੱਸਿਆਵਾਂ
Tuesday, Jul 04, 2023 - 06:20 PM (IST)

ਜਲੰਧਰ (ਬਿਊਰੋ) - ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਬੱਚੇ ਟਮਾਟੋ ਕੈਚੱਪ ਖਾਣਾ ਪਸੰਦ ਕਰਦੇ ਹਨ। ਬੱਚੇ ਖਾਣ ਵਾਲੀ ਕੋਈ ਵੀ ਚੀਜ਼ ਹੋਵੇ, ਉਸ ਨਾਲ ਟਮਾਟੋ ਕੈਚੱਪ ਜ਼ਰੂਰ ਲੈਂਦੇ ਹਨ, ਚਾਹੇ ਉਹ ਸੈਂਡਵਿਚ ਹੋਵੇ, ਕਟਲੇਟ, ਰੋਟੀ ਜਾਂ ਮੈਗੀ। ਕਈ ਵਾਰ ਛੋਟੇ ਬੱਚੇ ਇਸ ਦੇ ਸੁਆਦ ਦਾ ਆਨੰਦ ਲੈਣ ਲਈ ਇਸ ਨੂੰ ਸੁੱਕਾ ਖਾਣਾ ਪਸੰਦ ਕਰਦੇ ਹਨ। ਕੈਚੱਪ ਖਾਣ ਦੀ ਆਦਤ ਸਿਰਫ਼ ਬੱਚਿਆਂ ਵਿੱਚ ਹੀ ਨਹੀਂ ਬਲਕਿ ਹਰ ਉਮਰ ਦੇ ਲੋਕਾਂ ਵਿੱਚ ਹੁੰਦੀ ਹੈ। ਉਨ੍ਹਾਂ ਨੂੰ ਬਰੈੱਡ, ਪਕੌੜੇ, ਮੈਗੀ, ਪੀਜ਼ਾ ਜਾਂ ਬਰਗਰ, ਪਾਸਤਾ ਆਦਿ ਦੇ ਨਾਲ ਕੈਚੱਪ ਚਾਹੀਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜ਼ਿਆਦਾ ਟਮਾਟੋ ਕੈਚੱਪ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ। ਇਸ 'ਚ ਕੋਈ ਪੋਸ਼ਕ ਤੱਤ ਨਹੀਂ ਹੁੰਦਾ, ਜਿਸ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ, ਜਿਵੇਂ....
ਦਿਲ ਲਈ ਖ਼ਤਰਨਾਕ
ਟਮਾਟੋ ਕੈਚੱਪ 'ਚ ਫਰਕਟੋਜ਼ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਟ੍ਰਾਈਗਲਿਸਰਾਈਡ ਨਾਂ ਦਾ ਰਸਾਇਣ ਬਣਾਉਂਦਾ ਹੈ। ਇਹ ਕੈਮੀਕਲ ਦਿਲ ਲਈ ਬਹੁਤ ਖ਼ਤਰਨਾਕ ਹੁੰਦਾ ਹੈ, ਜਿਸ ਨਾਲ ਦਿਲ ਨਾਲ ਜੁੜੀਆਂ ਕਈ ਬੀਮਾਰੀਆਂ ਹੋ ਸਕਦੀਆਂ ਹਨ।
ਮੋਟਾਪਾ ਹੋਣ ਦਾ ਖ਼ਤਰਾ
ਟਮਾਟੋ ਕੈਚੱਪ ਵਿੱਚ ਫਰੂਟੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਮੋਟਾਪਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਨਾਲ ਇਨਸੁਲਿਨ ਦੀ ਮਾਤਰਾ ਘੱਟ ਜਾਂਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੈ।
ਐਸੀਡਿਟੀ ਅਤੇ ਸੀਨੇ ਵਿੱਚ ਜਲਨ
ਟਮਾਟੋ ਕੈਚੱਪ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਇਹ ਐਸੀਡਿਟੀ ਅਤੇ ਸੀਨੇ ਵਿੱਚ ਜਲਨ ਵਰਗੀਆਂ ਸਮੱਸਿਆ ਪੈਦਾ ਕਰਦਾ ਹੈ। ਨਾਲ ਹੀ ਇਹ ਪਾਚਨ ਤੰਤਰ ਨੂੰ ਵੀ ਵਿਗਾੜਨ ਦਾ ਕੰਮ ਕਰਦਾ ਹੈ।
ਪੱਥਰੀ ਦੀ ਸਮੱਸਿਆ
ਟਮਾਟੋ ਕੈਚੱਪ ਦਾ ਜ਼ਿਆਦਾ ਸੇਵਨ ਕਰਨ ਨਾਲ ਪਿਸ਼ਾਬ ਵਿਚ ਕੈਲਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ। ਇਸ ਦਾ ਸਿੱਧਾ ਅਸਰ ਸਾਡੀ ਕਿਡਨੀ 'ਤੇ ਪੈਂਦਾ ਹੈ, ਜਿਸ ਨਾਲ ਪੱਥਰੀ ਹੋਣ ਦੀ ਸਮੱਸਿਆ ਵੱਧ ਜਾਂਦੀ ਹੈ।
ਐਲਰਜੀ ਦੀ ਸਮੱਸਿਆ
ਜ਼ਰੂਰਤ ਤੋਂ ਜ਼ਿਆਦਾ ਟਮਾਟੋ ਕੈਚੱਪ ਖਾਣ ਨਾਲ ਸਰੀਰ 'ਚ ਐਲਰਜੀ ਹੋ ਸਕਦੀ ਹੈ, ਕਿਉਂਕਿ ਕੈਚੱਪ 'ਚ ਹਿਸਟਾਮਾਈਨ ਕੈਮੀਕਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਐਲਰਜੀ ਹੋਣ 'ਤੇ ਛਿੱਕ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ।
ਸ਼ੂਗਰ ਹੋਣ ਦਾ ਖ਼ਤਰਾ
ਟਮਾਟੋ ਕੈਚੱਪ ਵਿੱਚ ਲੂਣ ਦੇ ਨਾਲ-ਨਾਲ ਜ਼ਿਆਦਾ ਖੰਡ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਵੱਧ ਮਾਤਰਾ ਵਿੱਚ ਸੇਵਨ ਕਰਨ ਨਾਲ ਸ਼ੂਗਰ ਹੋਣ ਦਾ ਖ਼ਤਰਾ ਰਹਿੰਦਾ ਹੈ। ਟਮਾਟੋ ਕੈਚੱਪ ਵਿੱਚ ਸਟਾਰਚ ਅਤੇ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਵੀ ਪ੍ਰਭਾਵਿਤ ਹੁੰਦੀ ਹੈ।