ਦਫਤਰ ’ਚ ਥਕਾਵਟ ਮਹਿਸੂਸ ਕਰਨੀ ਹੋ ਸਕਦੀ ਮੈਡੀਕਲ ਕੰਡੀਸ਼ਨ : ਡਬਲਿਊ. ਐੱਚ. ਓ.

Sunday, Jun 02, 2019 - 08:29 AM (IST)

ਦਫਤਰ ’ਚ ਥਕਾਵਟ ਮਹਿਸੂਸ ਕਰਨੀ ਹੋ ਸਕਦੀ ਮੈਡੀਕਲ ਕੰਡੀਸ਼ਨ : ਡਬਲਿਊ. ਐੱਚ. ਓ.

ਨਵੀਂ ਦਿੱਲੀ- ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊ. ਐੱਚ. ਓ.) ਨੇ ਬਰਨ ਆਊਟ ਯਾਨੀ ਦਫਤਰ ’ਚ ਕੰਮ ਦੇ ਪ੍ਰੈਸ਼ਰ ਕਾਰਨ ਥੱਕਿਆ ਹੋਇਆ ਅਤੇ ਤਾਕਤਹੀਣ ਮਹਿਸੂਸ ਕਰਨ ਦੀ ਸਥਿਤੀ ਨੂੰ ਇਕ ਮੈਡੀਕਲ ਕੰਡੀਸ਼ਨ ਮੰਨਿਆ ਹੈ। ਡਬਲਿਊ ਐੱਚ. ਓ. ਨੇ ਆਪਣੀ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਡਿਜੀਸਜ਼ (ਆਈ. ਸੀ. ਡੀ.) ਦੀ ਲਿਸਟ ’ਚ ਬਰਨ ਆਊਟ ਨੂੰ ਸ਼ਾਮਲ ਕਰ ਲਿਆ ਹੈ। ਇਸ ਲਿਸਟ ’ਚ ਸ਼ਾਮਲ ਹੋਣ ਦੇ ਬਾਅਦ ਹੁਣ ਬਰਨ ਆਊਟ ਨੂੰ ਬੀਮਾਰੀਆਂ ਦੀ ਲਿਸਟ ’ਚ ਸ਼ਾਮਲ ਹੋ ਗਈ ਹੈ, ਜਿਸ ਦੇ ਬਾਅਦ ਹੁਣ ਇਸ ਨੂੰ ਡਾਇਗਨੋਜ਼ ਵੀ ਕੀਤਾ ਜਾਏਗਾ।

ਥਕਾਵਟ ਮਹਿਸੂਸ ਕਰਨਾ ਇਕ ਬੀਮਾਰੀ

ਡਬਲਿਊ. ਐੱਚ. ਓ. ਨੇ ਸਾਲ 2018 ’ਚ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਡਿਜ਼ੀਜ਼ਸ ਦੀ ਲਿਸਟ ਤਿਆਰ ਕੀਤੀ ਸੀ, ਜਿਸ ਨੂੰ ਸਮੇਂ-ਸਮੇਂ ’ਤੇ ਅੱਪਡੇਟ ਕਰਨ ’ਚ ਦੁਨੀਆਭਰ ਦੇ ਹੈਲਥ ਐਕਸਪਰਟਸ ਮਦਦ ਕਰਦੇ ਹਨ। ਜੀਨਿਵਾ ਦੇ ਵਰਲਡ ਹੈਲਥ ਅਸੈਂਬਲੀ ਦੌਰਾਨ ਅਧਿਕਾਰਕ ਰੂਪ ਨਾਲ ਬਰਨ ਆਊਟ ਫੀਲ ਕਰਨ ਦੀ ਸਥਿਤੀ ਨੂੰ ਇਕ ਹੈਲਥ ਇਸ਼ੂ ਯਾਨੀ ਬੀਮਾਰੀ ਮੰਨਿਆ ਗਿਆ ਹੈ, ਜਿਸ ਦੇ ਬਾਅਦ ਹੈਲਥ ਐਕਸਪਰਟਸ ਵਿਚਾਲੇ ਇਹ ਬਹਿਸ ਹੁਣ ਬੰਦ ਹੋ ਚੁੱਕੀ ਹੈ ਕਿ ਬਰਨ ਆਊਟ ਮੈਡੀਕਲ ਇਸ਼ੂ ਹੈ ਜਾਂ ਨਹੀਂ।

ਕੰਮ ਦਾ ਬੋਝ ਜੋ ਸਹੀ ਤਰੀਕੇ ਨਾਲ ਮੈਨੇਜ ਨਾ ਹੋਵੇ

ਡਬਲਿਊ. ਐੱਚ. ਓ. ਨੇ ਬਰਨ ਆਊਟ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਕਿ ਇਹ ਇਕ ਅਜਿਹਾ ਸਿੰਡ੍ਰੋਮ ਹੈ, ਜੋ ਵਰਕਪਲੇਸ ’ਤੇ ਹੋਣ ਵਾਲੇ ਕ੍ਰਾਨਿਕ ਸਟ੍ਰੈੱਸ ਯਾਨੀ ਕੰਮ ਦੇ ਬਹੁਤ ਜ਼ਿਆਦਾ ਬੋਝ ਕਾਰਨ ਪੈਦਾ ਹੁੰਦਾ ਹੈ ਅਤੇ ਉਸ ਨੂੰ ਸਹੀ ਤਰੀਕੇ ਨਾਲ ਮੈਨੇਜ ਨਾ ਕੀਤਾ ਜਾਵੇ ਤਾਂ ਵਿਅਕਤੀ ਬਰਨ ਆਊਟ ਦੀ ਸਥਿਤੀ ’ਚ ਪਹੁੰਚ ਜਾਂਦਾ ਹੈ। ਇਸ ਸਿੰਡ੍ਰੋਮ ਦਾ 3 ਪਹਿਲੂਆਂ ’ਚ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ।

* ਐਨਰਜੀ ਦੀ ਬਹੁਤ ਜ਼ਿਆਦਾ ਕਮੀ ਅਤੇ ਥਕਾਵਟ ਮਹਿਸੂਸ ਕਰਨਾ।

* ਪ੍ਰੋਫੈਸ਼ਨਲ ਸਮਰੱਥਾ ਅਤੇ ਗੁਣ ’ਚ ਕਮੀ ਆ ਜਾਣਾ।

* ਕੰਮ ਤੋਂ ਮਾਨਸਿਕ ਦੂਰੀ ਵਧਣਾ, ਆਪਣੇ ਕੰਮ ਪ੍ਰਤੀ ਮਨ ’ਚ ਨਾਂਹ-ਪੱਖੀ ਭਾਵ ਆਉਣਾ।

ਥਕਾਵਟ ਦੇ ਲੱਛਣ

* ਘੱਟ ਸੌਣਾ ਅਤੇ ਸਵੇਰੇ ਉੱਠਦੇ ਸਮੇਂ ਥਕਾਵਟ ਮਹਿਸੂਸ ਕਰਨਾ।

* ਮੋਟੀਵੇਸ਼ਨ ਦੀ ਕਮੀ ਮਹਿਸੂਸ ਕਰਨਾ ਅਤੇ ਕੰਮ ’ਚ ਧਿਆਨ ਲਾਉਣ ’ਚ ਮੁਸ਼ਕਲ ਦਾ ਸਾਹਮਣਾ ਕਰਨਾ।

* ਵਰਕਪਲੇਸ ’ਤੇ ਛੋਟੀਆਂ-ਛੋਟੀਆਂ ਗੱਲਾਂ ’ਤੇ ਗੁੱਸਾ ਆਉਣਾ।

* ਦੋਸਤਾਂ ਅਤੇ ਪਰਿਵਾਰ ਵਾਲਿਆਂ ਤੋਂ ਇਮੋਸ਼ਨਲੀ ਦੂਰ ਹੁੰਦੇ ਜਾਣਾ।


Related News