350ਵੇਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਸਬੰਧੀ ਕਪੂਰਥਲਾ ''ਚ ਟਰੈਫਿਕ ਡਾਇਵਰਸ਼ਨ ਪਲਾਨ ਜਾਰੀ
Friday, Nov 21, 2025 - 11:16 AM (IST)
ਕਪੂਰਥਲਾ (ਮਹਾਜਨ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ 20 ਨਵੰਬਰ ਤੋਂ 22 ਨਵੰਬਰ ਤੱਕ ਗੁਰਦਾਸਪੁਰ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਕੱਢਿਆ ਜਾ ਰਿਹਾ ਹੈ, ਜੋ ਮਿਤੀ 21 ਨਵੰਬਰ ਨੂੰ ਅੰਮ੍ਰਿਤਸਰ ਤੋਂ ਚੱਲ ਕੇ ਵਾਇਆ ਤਰਨ ਤਾਰਨ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਮੁੰਡੀ ਮੋੜ, ਫੱਤੂਢੀਂਗਾ, ਪ੍ਰਵੇਜ ਨਗਰ, ਭਵਾਨੀਪੁਰ, ਬੱਸ ਸਟੈਂਡ ਕਪੂਰਥਲਾ, ਡੀ. ਸੀ. ਚੌਕ, ਕਾਦੂਪੁਰ, ਡੈਣਵਿੰਡ, ਕਰਤਾਰਪੁਰ ਰਸਤੇ ਹੁੰਦਾ ਹੋਇਆ ਜਲੰਧਰ ਵਿਖੇ ਪੁੱਜੇਗਾ। ਇਸ ਲਈ ਉਕਤ ਨਗਰ ਕੀਰਤਨ ਦੇ 21 ਨਵੰਬਰ ਨੂੰ ਜ਼ਿਲ੍ਹਾ ਕਪੂਰਥਲਾ ਦੇ ਏਰੀਆ ਵਿਚੋਂ ਲੰਘਣ ਸਮੇਂ ਟਰੈਫਿਕ ਆਵਾਜਾਈ ਨੂੰ ਬਹਾਲ ਰੱਖਣ ਅਤੇ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਹੇਠ ਲਿਖੇ ਅਨੁਸਾਰ ਟ੍ਰੈਫਿਕ ਰੂਟ ਵਿਚ ਤਬਦੀਲੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮੁੱਖ ਸਕੱਤਰ ਸਿਨਹਾ ਤੇ DGP ਯਾਦਵ ਨੇ ਸ਼ਹੀਦੀ ਸਮਾਗਮ ਦੇ ਪ੍ਰਬੰਧਾਂ ਦਾ ਕੀਤਾ ਰੀਵਿਊ, ਦਿੱਤੇ ਸਖ਼ਤ ਹੁਕਮ
-ਸੁਲਤਾਨਪੁਰ ਤੋਂ ਕਪੂਰਥਲਾ ਸਾਈਡ ਆਉਣ ਵਾਲੇ ਹੈਵੀ ਵ੍ਹੀਕਲ : ਰੇਲਵੇ ਕਰਾਸਿੰਗ ਡਡਵਿੰਡੀ ਤੋਂ ਤਾਸ਼ਪੁਰ ਸਾਈਡ ਨੂੰ ਭੇਜੇ ਜਾਣਗੇ।
-ਸੁਲਤਾਨਪੁਰ, ਰੇਲ ਕੋਚ ਫੈਕਟਰੀ ਤੋਂ ਕਪੂਰਥਲਾ ਸਾਈਡ ਆਉਣ ਵਾਲੇ ਹੈਵੀ ਵ੍ਹੀਕਲ : ਮੈਦੋਵਾਲ ਮੋਡ ਸੁਲਤਾਨਪੁਰ ਰੋਡ ਤੋਂ ਸਿੱਧਵਾਂ ਰਜਾਪੁਰ ਸਾਈਡ ਨੂੰ ਭੇਜੇ ਜਾਣਗੇ।
-ਨਕੋਦਰ ਤੋਂ ਕਪੂਰਥਲਾ ਰਸਤੇ ਅੰਮ੍ਰਿਤਸਰ ਅਤੇ ਕਰਤਾਪੁਰ ਨੂੰ ਜਾਣ ਵਾਲੀ ਟਰੈਫਿਕ : ਕਾਲਾ ਸੰਘਿਆਂ ਤੋਂ ਨਿਝਰਾਂ, ਕਹਾਲਾ, ਅਠਲਾ, ਆਧੀ ਪੂਰੀ ਹੁੰਦੇ ਹੋਏ ਜਲੰਧਰ ਸਾਈਡ ਨੂੰ ਭੇਜੀ ਜਾਵੇਗੀ।
-ਜਲੰਧਰ ਤੋਂ ਕਪੂਰਥਲਾ ਰਸਤੇ ਸੁਲਤਾਨਪੁਰ, ਗੋਇੰਦਵਾਲ ਸਾਹਿਬ ਜਾਣ ਵਾਲੀ ਟਰੈਫਿਕ : ਸਮਾਧ ਬਾਬਾ ਝੋਟੋ ਸ਼ਾਹ ਤੋਂ ਬਾਈਪਾਸ ਸਰਕੂਲਰ ਰੋਡ, ਰਮਨੀਕ ਚੌਕ ਰਸਤੇ ਭੇਜੀ ਜਾਵੇਗੀ।
-ਕਰਤਾਰਪੁਰ ਤੋਂ ਕਪੂਰਥਲਾ ਰਸਤੇ ਸੁਲਤਾਨਪੁਰ, ਗੋਇੰਦਵਾਲ ਜਾਣ ਵਾਲੀ ਟਰੈਫਿਕ : ਫਾਜਲਪੁਰ (ਜ਼ਿਲਾ ਜਲੰਧਰ), ਪੱਤੜ ਕਲਾਂ, ਖਹਿਰਾ ਮੰਝਾ ਤੋਂ ਸਾਇੰਸ ਸਿਟੀ ਜਲੰਧਰ ਰੋਡ, ਸਮਾਧ ਬਾਬਾ ਝੋਟੇ ਸ਼ਾਹ ਤੋਂ ਬਾਈਪਾਸ ਸਰਕੂਲਰ ਰੋਡ, ਰਮਨੀਕ ਚੌਕ ਰਸਤੇ ਭੇਜੀ ਜਾਵੇਗੀ।
-ਸੁਭਾਨਪੁਰ ਤੋਂ ਕਪੂਰਥਲਾ ਆਉਣ ਵਾਲੀ ਹੈਵੀ ਟਰੈਫਿਕ ਮੁਕੰਮਲ ਤੌਰ ’ਤੇ ਬੰਦ ਕੀਤੀ ਜਾ ਰਹੀ ਹੈ।
-ਸੁਭਾਨਪੁਰ ਤੋਂ ਕਪੂਰਥਲਾ ਸਾਈਡ ਆਉਣ ਵਾਲੀ ਲਾਈਟ ਟਰੈਫਿਕ : ਵਾਈ ਪੁਆਇੰਟ ਕਾਂਜਲੀ ਤੋਂ ਚੂਹੜਵਾਲ ਚੰਗੀ ਰਸਤੇ ਸ਼ਹਿਰ ਨੂੰ ਭੇਜੀ ਜਾਵੇਗੀ
ਇਹ ਵੀ ਪੜ੍ਹੋ: ਪੰਜਾਬ ਦੇ ਇਸ ਸ਼ਹਿਰ 'ਚ 22 ਨਵੰਬਰ ਨੂੰ ਅੱਧੀ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
