ਨਰਾਤਿਆਂ ਦਾ ਵਰਤ ਰੱਖਣ ਵਾਲੀਆਂ 'ਗਰਭਵਤੀ ਜਨਾਨੀਆਂ' ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ

Thursday, Oct 03, 2024 - 05:47 PM (IST)

ਨਰਾਤਿਆਂ ਦਾ ਵਰਤ ਰੱਖਣ ਵਾਲੀਆਂ 'ਗਰਭਵਤੀ ਜਨਾਨੀਆਂ' ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ

ਜਲੰਧਰ (ਬਿਊਰੋ)- ਅੱਜ ਤੋਂ ਮਾਤਾ ਰਾਣੀ ਦੇ ਨਰਾਤੇ ਸ਼ੁਰੂ ਹੋ ਗਏ ਹਨ। ਨਰਾਤਿਆਂ ਵਿਚ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਨੌਂ ਦਿਨ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਇਨੀਂ ਦਿਨੀਂ ਭਗਤ ਦਿਨ ਅਤੇ ਰਾਤ ਆਪਣੀ ਮਨੋਕਾਮਨਾ ਦੀ ਪੂਰਤੀ ਲਈ ਸ਼ਰਧਾ-ਭਾਵਨਾ ਨਾਲ ਮਾਂ ਦੀ ਪੂਜਾ ਕਰਦੇ ਹਨ। ਨਰਾਤਿਆਂ 'ਚ ਭਗਤ ਮਾਂ ਦੁਰਗਾ ਨੂੰ ਖੁਸ਼ ਕਰਨ ਲਈ 'ਚ ਨੌਂ ਦਿਨਾਂ ਤੱਕ ਵਰਤ ਰੱਖਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ। ਭਗਤਾਂ ਅਤੇ ਲੋਕਾਂ ਦੇ ਨਾਲ-ਨਾਲ ਕੁੱਝ ਗਰਭਵਤੀ ਜਨਾਨੀਆਂ ਵੀ ਨਰਾਤਿਆਂ 'ਚ ਵਰਤ ਰੱਖਦੀਆ ਹਨ। ਇਸੇ ਲਈ ਗਰਭ ਅਵਸਥਾ ਵਿਚ ਵਰਤ ਬੜੇ ਧਿਆਨ ਨਾਲ ਰੱਖਣਾ ਚਾਹੀਦਾ ਹੈ।
ਵਰਤ 'ਚ ਗਰਭਵਤੀ ਜਨਾਨੀਆਂ ਕੀ ਖਾਣ
1. ਗਰਭਵਤੀ ਅਤੇ ਸਤਨਪਾਨ ਕਰਾਉਣ ਵਾਲੀਆਂ ਜਨਾਨੀਆਂ ਨੂੰ ਆਲੂ, ਖੀਰ, ਸਾਬੂਦਾਨਾ, ਪਕੌੜੇ ਜਿਵੇਂ ਵਿਸ਼ੇਸ਼ ਨਰਾਤੇ ਭੋਜਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਅਜਿਹਾ ਇਸ ਕਰਕੇ ਕਿਉਂਕਿ ਇਹ ਭੋਜਨ ਉਨ੍ਹਾਂ ਨੂੰ ਮੋਟਾ ਕਰ ਸਕਦਾ, ਜਿਸ ਕਾਰਨ ਕਈ ਵਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
2. ਤੁਹਾਨੂੰ ਕਦੇ ਬਿਨਾਂ ਪਾਣੀ ਦੇ ਵਰਤ ਨਹੀਂ ਰੱਖਣਾ ਚਾਹੀਦਾ। ਤੁਹਾਡੇ ਢਿੱਡ 'ਚ ਇੱਕ ਪਾਸੇ ਨੰਨ੍ਹੀ ਜਾਨ ਪਲ ਰਹੀ ਹੈ, ਜਿਸ ਨੂੰ ਪਾਣੀ ਪੀਣ ਲਈ ਸਿਰਫ਼ ਤੁਹਾਡੇ 'ਤੇ ਹੀ ਉਮੀਦ ਹੁੰਦੀ ਹੈ।
3. ਵਰਤ ਰੱਖਣ ਬਾਰੇ ਆਪਣੇ-ਆਪ ਹੀ ਨਾ ਵਿਚਾਰ ਲਵੋਂ। ਇਸ ਬਾਰੇ ਇਕ ਵਾਰ ਤੁਸੀਂ ਡਾਕ‍ਟਰ ਤੋਂ ਜ਼ਰੂਰ ਪੁੱਛੋ। ਡਾਕ‍ਟਰ ਦੀ ਸਲਾਹ ਅਤੇ ਉਸ ਦੀ ਅਗਵਾਈ 'ਚ ਵਰਤ ਰੱਖਣਾ ਚਾਹੀਦਾ ਹੈ।
4. ਆਪਣੇ ਸਰੀਰ ਨੂੰ ਤਕਲੀਫ ਨਾ ਦਿਓ। ਜਦੋਂ ਤੁਸੀ ਗਰਭਵਤੀ ਹੁੰਦੇ ਹੋ, ਉਦੋਂ ਤੁਸੀ ਅਤੇ ਤੁਹਾਡੇ ਬੱਚੇ ਨੂੰ ਤਾਕਤ ਦੀ ਬਹੁਤ ਜ਼ਰੂਰਤ ਹੁੰਦੀ ਹੈ।
5. ਕੁਝ ਜਨਾਨੀਆਂ ਲੰਬੇ ਸਮਾਂ ਤੱਕ ਵਰਤ ਰੱਖ ਲੈਂਦੀਆਂ ਹਨ। ਅਜਿਹਾ ਕਰਨ ਨਾਲ ਸਰੀਰ 'ਚ ਕਮਜ਼ੋਰੀ, ਐਸੀਡਿਟੀ, ਸਿਰ ਦਰਦ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ।
6. ਗਰਭਵਤੀ ਜਨਾਨੀ ਨੂੰ ਲੂਣ ਜ਼ਰੂਰ ਖਾਣਾ ਚਾਹੀਦਾ ਹੈ। ਅਜਿਹਾ ਨਾ ਕਰਨ 'ਤੇ ਉਨ੍ਹਾਂ ਦਾ ਬੀ. ਪੀ. ਲੋਅ ਹੋ ਜਾਵੇਗਾ।
7. ਵਰਤ ਦੌਰਾਨ ਠੋਸ ਭੋਜਨ ਦੀ ਬਜਾਏ ਤਰਲ ਭੋਜਨ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਤਾਜੇ ਫਲਾਂ ਦਾ ਜੂਸ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੁੱਧ ਵੀ ਪੀਣਾ ਚਾਹੀਦਾ ਹੈ।
ਨਰਾਤਿਆਂ ਦੀ ਮਹੱਤਤਾ
ਜੇ ਅਸੀਂ ਨਰਾਤਾ ਸ਼ਬਦ ਦੀ ਸੰਧੀ ਨੂੰ ਤੋੜਦੇ ਹਾਂ, ਤਾਂ ਇਹ ਪਤਾ ਚਲਦਾ ਹੈ ਕਿ ਇਹ ਦੋ ਸ਼ਬਦਾਂ ਦੇ ਜੋੜ ਨਾਲ ਬਣਿਆ ਹੈ ਜਿਸ ਵਿਚ ਪਹਿਲਾ ਸ਼ਬਦ 'ਨਵ' ਹੈ ਅਤੇ ਦੂਸਰਾ ਸ਼ਬਦ 'ਨਾਈਟ' ਹੈ ਜਿਸਦਾ ਅਰਥ ਨੌ ਰਾਤ ਹੈ। ਮੁੱਖ ਤੌਰ 'ਤੇ ਭਾਰਤ, ਗੁਜਰਾਤ ਅਤੇ ਪੱਛਮੀ ਬੰਗਾਲ ਦੇ ਉੱਤਰੀ ਰਾਜਾਂ ਵਿੱਚ ਨਰਾਤੇ ਦੇ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਮਾਤਾ ਦੇ ਸ਼ਰਧਾਲੂ ਉਨ੍ਹਾਂ ਦੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਨੌਂ ਦਿਨ ਦੇ ਵਰਤ ਰੱਖਦੇ ਹਨ। ਇਸ ਸਮੇਂ ਦੌਰਾਨ ਸ਼ਰਾਬ, ਮੀਟ, ਗੰਢੇ, ਲਸਣ ਆਦਿ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਦਸਵੇਂ ਦਿਨ ਨੌਂ ਦਿਨਾਂ ਬਾਅਦ ਵਰਤ ਰੱਖਿਆ ਜਾਂਦਾ ਹੈ। ਨਰਾਤਿਆਂ ਦੇ ਦਸਵੇਂ ਦਿਨ ਨੂੰ ਵਿਜੇਦਸ਼ਾਮੀ ਜਾਂ ਦੁਸਹਿਰੇ ਵਜੋਂ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਭਗਵਾਨ ਰਾਮ ਨੇ ਰਾਵਣ ਦਾ ਅੰਤ ਕਰ ਦਿੱਤਾ ਅਤੇ ਲੰਕਾ ਨੂੰ ਜਿੱਤ ਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News