Health Tips: ਸਵੇਰੇ ਉੱਠਦੇ ਸਾਰ ਲੋਕ ਭੁੱਲ ਕੇ ਕਦੇ ਨਾ ਕਰਨ ਇਹ ਗ਼ਲਤੀਆਂ, ਵੱਧ ਸਕਦੈ ਤੁਹਾਡਾ ‘ਭਾਰ’

Thursday, Dec 23, 2021 - 02:12 PM (IST)

Health Tips: ਸਵੇਰੇ ਉੱਠਦੇ ਸਾਰ ਲੋਕ ਭੁੱਲ ਕੇ ਕਦੇ ਨਾ ਕਰਨ ਇਹ ਗ਼ਲਤੀਆਂ, ਵੱਧ ਸਕਦੈ ਤੁਹਾਡਾ ‘ਭਾਰ’

ਜਲੰਧਰ (ਬਿਊਰੋ) - ਦਿਨ ਭਰ ਤਾਜ਼ਾ ਰਹਿਣ ਅਤੇ ਸਾਰੇ ਕੰਮਾਂ ਨੂੰ ਸਹੀ ਤਰੀਕੇ ਨਾਲ ਕਰਨ ਲਈ ਸਵੇਰੇ ਸਮੇਂ 'ਤੇ ਉੱਠਣਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਵੇਰੇ ਉੱਠਦੇ ਸਾਰ ਹੀ ਚਾਹ ਪੀਂਦੇ ਹਨ ਅਤੇ ਕੁਝ ਲੋਕ ਉੱਠਦੇ ਹੀ ਆਪਣਾ ਫੋਨ ਹੱਥ ’ਚ ਫੜ ਕੇ ਉਸ ’ਤੇ ਲੱਗ ਜਾਂਦੇ ਹਨ। ਅਜਿਹੀਆਂ ਗਲਤ ਆਦਤਾਂ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦੀਆਂ ਹਨ। ਜੋ ਚੀਜ਼ਾਂ ਤੁਸੀਂ ਸਵੇਰੇ ਉੱਠਦੇ ਸਾਰ ਕਰਦੇ ਹੋ ਜਾਂ ਦੁੱਖੀ ਦੇਣਦੇ ਹੋ, ਉਸ ਦੇ ਹਿਸਾਬ ਨਾਲ ਵੀ ਤੁਹਾਡਾ ਮੂਡ ਖ਼ਰਾਬ ਹੋ ਜਾਂਦਾ ਹੈ। ਇਸੇ ਲਈ ਆਓ ਜਾਣਦੇ ਹਾਂ ਕੁਝ ਅਜਿਹੀਆਂ ਗ਼ਲਤੀਆਂ, ਜੋ ਕਈ ਰੋਜ਼ ਲੋਕ ਕਰਦੇ ਹਨ। ਸਵੇਰੇ ਉੱਠਣ ਤੋਂ ਬਾਅਦ ਜੋ ਵੀ ਕਰਦੇ ਹੋ ਉਸ ਦਾ ਸਿੱਧਾ ਅਸਰ ਤੁਹਾਡੀ ਸਿਹਤ ‘ਤੇ ਪੈਂਦਾ ਹੈ। ਇਨ੍ਹਾਂ ਮਾੜੀਆਂ ਆਦਤਾਂ ਕਾਰਨ ਤੁਹਾਡਾ ਭਰ ਵੱਧ ਸਕਦਾ ਹੈ।

ਜ਼ਿਆਦਾ ਸਮਾਂ ਸੌਣਾ
ਬਹੁਤ ਜ਼ਿਆਦਾ ਨੀਂਦ ਲੈਣ ਨਾਲ ਤੁਹਾਡਾ ਭਾਰ ਵਧ ਸਕਦਾ ਹੈ। ਜੇਕਰ ਤੁਸੀਂ ਰਾਤ ਨੂੰ ਨੌਂ ਘੰਟੇ ਤੋਂ ਵੱਧ ਸੌਂ ਰਹੇ ਹੋ, ਤਾਂ ਤੁਸੀਂ ਓਵਰਸਲੀਪ ਕਰ ਰਹੇ ਹੋ, ਜਿਸ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। 

ਰੋਜ਼ ਨਾਸ਼ਤਾ ਸਕਿੱਪ ਕਰਨਾ:
ਜੇ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ, ਤਾਂ ਇਹ ਤੁਹਾਡੇ ਮੋਟਾਬੋਲੀਜ਼ਮ ਨੂੰ ਪ੍ਰਭਾਵਤ ਕਰਦਾ ਹੈ। ਜਿਸ ਕਾਰਨ ਸਰੀਰ ਦੀ ਇੰਟਰਨਲ ਕਲੋਕ ‘ਚ ਵਿਘਨ ਪੈ ਸਕਦਾ ਹੈ।

ਸਵੇਰੇ ਉੱਠ ਕੇ ਪਾਣੀ ਨਾ ਪੀਣ ਦੀ ਆਦਤ:
ਸਵੇਰੇ ਉੱਠਣਾ ਅਤੇ ਪਾਣੀ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਨਾ ਚੰਗੀ ਆਦਤ ਹੈ। ਪਾਣੀ ਸਰੀਰ ‘ਚ ਸੰਤੁਲਨ ਬਣਾਈ ਰੱਖਣ ‘ਚ ਮਦਦ ਕਰਦਾ ਹੈ ਅਤੇ ਤੁਹਾਨੂੰ ਜ਼ਿਆਦਾ ਖਾਣ ਤੋਂ ਬਚਾਉਂਦਾ ਹੈ।

ਸਵੇਰੇ ਉੱਠ ਕੇ ਮੈਡੀਟੇਸ਼ਨ ਨਾ ਕਰਨਾ:
ਸਵੇਰੇ ਧਿਆਨ ਲਗਾਉਣ ਨਾਲ ਤੁਸੀਂ ਭਾਰ ਘਟਾ ਸਕਦੇ ਹੋ। ਮੈਡੀਟੇਸ਼ਨ ਤਣਾਅ ਵਧਾਉਣ ਵਾਲੇ ਹਾਰਮੋਨ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਦਾ ਹੈ ਜਿਸ ਨੂੰ ਕੋਰਟੀਸੋਲ ਕਹਿੰਦੇ ਹਨ।

ਕਸਰਤ ਨਾ ਕਰਨਾ:
ਕਸਰਤ ਤੁਹਾਡਾ ਭਾਰ ਘਟਾਉਣ ਲਈ ਬਹੁਤ ਮਹੱਤਵਪੂਰਨ ਹੈ। ਜੇ ਤੁਸੀਂ ਨਿਯਮਤ ਤੌਰ ‘ਤੇ ਕਸਰਤ ਕਰਦੇ ਹੋ, ਤਾਂ ਫੈਟ ਬਰਨ ਕਰਨ ਦਾ ਇਹ ਇਕ ਸ਼ਾਨਦਾਰ ਢੰਗ ਹੈ।


author

rajwinder kaur

Content Editor

Related News