Health Tips: ਮਾਨਸੂਨ ’ਚ ਖੰਘ ਦੀ ਸਮੱਸਿਆ ਹੋਣ ’ਤੇ ਕਦੇ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਸਿਹਤ ਨੂੰ ਨੁਕਸਾਨ

Monday, Aug 15, 2022 - 12:51 PM (IST)

Health Tips: ਮਾਨਸੂਨ ’ਚ ਖੰਘ ਦੀ ਸਮੱਸਿਆ ਹੋਣ ’ਤੇ ਕਦੇ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਸਿਹਤ ਨੂੰ ਨੁਕਸਾਨ

ਜਲੰਧਰ (ਬਿਊਰੋ) - ਮਾਨਸੂਨ ਦੌਰਾਨ ਮੌਸਮ ਵਿੱਚ ਬਦਲਾਅ ਆਉਣ ਕਾਰਨ ਸਿਹਤ ਨੂੰ ਨੁਕਸਾਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਬਰਸਾਤ ਹੋਣ ਕਾਰਨ ਬੈਕਟੀਰੀਅਲ ਇਨਫੈਕਸ਼ਨ ਜਿਵੇਂ ਖੰਘ, ਜ਼ੁਕਾਮ, ਬੁਖ਼ਾਰ ਹੋਣ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਇਨਫੈਕਸ਼ਨ ਹੋਣ ’ਤੇ ਬਹੁਤ ਸਾਰੇ ਲੋਕਾਂ ਨੂੰ ਖੰਘ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੀ ਸਥਿਤੀ ’ਚ ਮਾਹਿਰਾਂ ਮੁਤਾਬਕ ਆਪਣੀ ਖੁਰਾਕ ’ਤੇ ਖ਼ਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਮਾਨਸੂਨ ਦੇ ਮੌਸਮ ਦੌਰਾਨ ਭੋਜਨ 'ਚ ਕੁਝ ਅਜਿਹੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜੋ ਖੰਘ ਅਤੇ ਛਾਤੀ 'ਚ ਬਲਗਮ ਦੀ ਸਮੱਸਿਆ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਤੁਹਾਨੂੰ ਮਾਨਸੂਨ ’ਚ ਨਹੀਂ ਕਰਨੀ ਚਾਹੀਦੀ....

ਚਾਵਲ
ਚਾਵਲ ਠੰਡੀ ਤਾਸੀਰ ਵਾਲੀ ਚੀਜ਼ ਹੈ। ਚਾਵਨ ਦਾ ਸੇਵਨ ਕਰਨ ਨਾਲ ਬਲਗਮ ਵਧਣ ਦੀ ਸਮੱਸਿਆ ਹੁੰਦੀ ਹੈ। ਇਸ ਲਈ ਖੰਘ ਦੀ ਸਮੱਸਿਆ ਹੋਣ 'ਤੇ ਇਸ ਤੋਂ ਬਚਣਾ ਚਾਹੀਦਾ ਹੈ।

ਖੰਡ
ਮਾਨਸੂਨ ਦੇ ਮੌਸਮ ’ਚ ਖੰਡ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਖੰਡ ਨਾਲ ਖੰਘ, ਗਲੇ ਦੀ ਇਨਫੈਕਸ਼ਨ ਆਦਿ ਦੀ ਸਮੱਸਿਆ ਵਧ ਸਕਦੀ ਹੈ। ਇਸ ਦੇ ਨਾਲ ਹੀ ਚੀਨੀ ਇਮਿਊਨਿਟੀ ਨੂੰ ਕਮਜ਼ੋਰ ਕਰਕੇ ਖੰਘ, ਜ਼ੁਕਾਮ ਆਦਿ ਦੀ ਸਮੱਸਿਆ ਨੂੰ ਵਧਾਉਣ ਦਾ ਕੰਮ ਕਰਦੀ ਹੈ। 

ਕਾਫ਼ੀ
ਕੈਫੀਨ ਗਲੇ ਦੀਆਂ ਮਾਸਪੇਸ਼ੀਆਂ ਨੂੰ ਡੀਹਾਈਡ੍ਰੇਟ ਕਰਨ ਦਾ ਮੁੱਖ ਕਾਰਨ ਹੈ। ਖੰਘ ਦੌਰਾਨ ਇਸ ਦਾ ਸੇਵਨ ਕਰਨ ਨਾਲ ਖੰਘ ਦੀ ਸਮੱਸਿਆ ਵੱਧ ਸਕਦੀ ਹੈ। ਇਸੇ ਕਰਕੇ ਕੈਫੀਨ ਵਾਲੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ ਤੋਂ ਬਚੋ।

ਦੁੱਧ ਅਤੇ ਹੋਰ ਡੇਅਰੀ ਉਤਪਾਦ 
ਖੰਘ ਦੀ ਸਮੱਸਿਆ ਹੋਣ ’ਤੇ ਦੁੱਧ ਅਤੇ ਹੋਰ ਡੇਅਰੀ ਉਤਪਾਦ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ 'ਚ ਮੌਜੂਦ ਤੱਤ ਛਾਤੀ 'ਚ ਬਲਗਮ ਵਧਾਉਣ ਦਾ ਕੰਮ ਕਰਦੇ ਹਨ। ਇਸ ਕਾਰਨ ਛਾਤੀ 'ਚ ਖੰਘ ਅਤੇ ਬਲਗਮ ਦੀ ਸਮੱਸਿਆ ਵਧ ਸਕਦੀ ਹੈ। ਇਸ ਲਈ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਤੋਂ ਬਚੋ।
 


author

rajwinder kaur

Content Editor

Related News