ਮੈਡੀਟੇਸ਼ਨ ਨਾਲ ਸਰੀਰ ਨੂੰ ਮਿਲਦੇ ਨੇ ਬੇਮਿਸਾਲ ਲਾਭ, ਗੁੱਸਾ ਦੂਰ ਕਰਨ ਦੇ ਨਾਲ ਦਿਮਾਗ ਰਹਿੰਦਾ ਹੈ ਤਣਾਅ ਮੁਕਤ

Friday, Jul 26, 2024 - 01:08 PM (IST)

ਜਲੰਧਰ (ਬਿਊਰੋ)– ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ’ਚ ਹਰ ਕੋਈ ਇੰਨਾ ਰੁੱਝ ਗਿਆ ਹੈ ਕਿ ਆਪਣੇ ਲਈ ਸਮਾਂ ਕੱਢਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਅਜਿਹੀ ਸਥਿਤੀ ’ਚ ਤਣਾਅ ਤੇ ਚਿੰਤਾ ਦਿਮਾਗ ’ਤੇ ਹਾਵੀ ਹੋਣ ਲੱਗਦੀ ਹੈ, ਜਿਸ ਦਾ ਅਸਰ ਵਿਅਕਤੀ ਦੀ ਮਾਨਸਿਕ ਸਿਹਤ ’ਤੇ ਪੈਣ ਲੱਗਦਾ ਹੈ। ਅਜਿਹੀ ਸਥਿਤੀ ’ਚ ਆਪਣੀਆਂ ਭਾਵਨਾਵਾਂ ਨੂੰ ਕਾਬੂ ’ਚ ਖਣਾ ਜ਼ਰੂਰੀ ਹੈ, ਜੋ ਕਿ ਮੈਡੀਟੇਸ਼ਨ ਰਾਹੀਂ ਸੰਭਵ ਹੋ ਸਕਦਾ ਹੈ। ਮੈਡੀਟੇਸ਼ਨ ਇਕ ਪ੍ਰਕਿਰਿਆ ਹੈ, ਜਿਸ ’ਚ ਧਿਆਨ ਕਿਸੇ ਚੀਜ਼ ’ਤੇ ਕੇਂਦਰਿਤ ਹੁੰਦਾ ਹੈ। ਇਸ ਨਾਲ ਤਣਾਅ ਘੱਟ ਹੁੰਦਾ ਹੈ ਤੇ ਮਾਨਸਿਕ ਸਿਹਤ ਨੂੰ ਵੀ ਫ਼ਾਇਦਾ ਹੁੰਦਾ ਹੈ। ਕਈ ਲੋਕ ਮੰਨਦੇ ਹਨ ਕਿ ਮੈਡੀਟੇਸ਼ਨ ਕਰਨ ਨਾਲ ਗੁੱਸਾ ਵੀ ਘੱਟ ਹੁੰਦਾ ਹੈ ਪਰ ਕੀ ਇਹ ਸੱਚ ਹੈ? ਆਓ ਜਾਣਦੇ ਹਾਂ ਇਸ ਬਾਰੇ–

ਕੀ ਮੈਡੀਟੇਸ਼ਨ ਸੱਚਮੁੱਚ ਗੁੱਸੇ ਨੂੰ ਕਾਬੂ ਕਰ ਸਕਦਾ ਹੈ?
ਜਦੋਂ ਕੋਈ ਵਿਅਕਤੀ ਗੁੱਸੇ ’ਚ ਹੁੰਦਾ ਹੈ ਤਾਂ ਉਸ ਦੀਆਂ ਭਾਵਨਾਵਾਂ ਕਾਬੂ ’ਚ ਨਹੀਂ ਰਹਿੰਦੀਆਂ। ਉਹ ਬਿਨਾਂ ਸੋਚੇ-ਸਮਝੇ ਚੀਜ਼ਾਂ ’ਤੇ ਪ੍ਰਤੀਕਿਰਿਆ ਕਰ ਰਿਹਾ ਹੈ। ਇਸ ਦੌਰਾਨ ਉਸ ਦੀ ਸੋਚਣ ਦੀ ਸ਼ਕਤੀ ਵੀ ਘੱਟ ਜਾਂਦੀ ਹੈ ਤੇ ਦਿਲ ਦੀ ਧੜਕਣ ਵੀ ਵਧਣ ਲੱਗਦੀ ਹੈ। ਅਜਿਹੀ ਸਥਿਤੀ ’ਚ ਮੈਡੀਟੇਸ਼ਨ ਇਕ ਦਵਾਈ ਦਾ ਕੰਮ ਕਰ ਸਕਦਾ ਹੈ।

ਮੈਡੀਟੇਸ਼ਨ ਦਾ ਮਤਲਬ ਹੈ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨਾ ਸਿੱਖਣਾ। ਜੇਕਰ ਤੁਸੀਂ ਗੁੱਸੇ ਦੇ ਦੌਰਾਨ ਮੈਡੀਟੇਸ਼ਨ ਕਰਦੇ ਹੋ ਤਾਂ ਇਹ ਤੁਹਾਨੂੰ ਸ਼ਾਂਤ ਕਰਨ ’ਚ ਮਦਦ ਕਰ ਸਕਦਾ ਹੈ। ਜੇਕਰ ਰੋਜ਼ਾਨਾ ਮੈਡੀਟੇਸ਼ਨ ਦਾ ਅਭਿਆਸ ਕੀਤਾ ਜਾਂਦਾ ਹੈ ਤਾਂ ਵਿਅਕਤੀ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨਾ ਸਿੱਖਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਨੂੰ ਵੀ ਲਾਭ ਪਹੁੰਚਾਉਂਦਾ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਗੁੱਸੇ ਨੂੰ ਸ਼ਾਂਤ ਰੱਖਣ ਲਈ ਮੈਡੀਟੇਸ਼ਨ ਇਕ ਵਧੀਆ ਵਿਕਲਪ ਹੈ।

ਮੈਡੀਟੇਸ਼ਨ ਮਨ ਤੇ ਸਰੀਰ ਨੂੰ ਕੀ ਲਾਭ ਦਿੰਦਾ ਹੈ?

ਭਾਵਨਾਤਮਕ ਸਿਹਤ ’ਚ ਸੁਧਾਰ
ਮੈਡੀਟੇਸ਼ਨ ਕਰਨ ਨਾਲ ਭਾਵਨਾਵਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਹ ਤੁਹਾਨੂੰ ਇਹ ਜਾਣਨ ਦਿੰਦਾ ਹੈ ਕਿ ਕਿਵੇਂ ਪ੍ਰਤੀਕਿਰਿਆ ਕਰਨੀ ਹੈ ਜਾਂ ਆਪਣੇ ਆਪ ਨੂੰ ਕਿਵੇਂ ਸ਼ਾਂਤ ਕਰਨਾ ਹੈ। ਇਸ ਨਾਲ ਭਾਵਨਾਤਮਕ ਸਿਹਤ ’ਚ ਵੀ ਸੁਧਾਰ ਹੁੰਦਾ ਹੈ।

ਨੀਂਦ ਦੀ ਗੁਣਵੱਤਾ ਵਧਾਏ
ਚੰਗੀ ਨੀਂਦ ਲਈ ਮਨ ਨੂੰ ਸ਼ਾਂਤ ਹੋਣਾ ਚਾਹੀਦਾ ਹੈ ਪਰ ਦਿਨ ਭਰ ਤਣਾਅ ਤੇ ਚੱਲ ਰਹੀਆਂ ਸਮੱਸਿਆਵਾਂ ਕਾਰਨ ਸਾਡਾ ਮਨ ਸ਼ਾਂਤ ਨਹੀਂ ਰਹਿੰਦਾ। ਅਜਿਹੀ ਸਥਿਤੀ ’ਚ ਮੈਡੀਟੇਸ਼ਨ ਬਹੁਤ ਲਾਭਦਾਇਕ ਹੋ ਸਕਦਾ ਹੈ। ਇਸ ਨਾਲ ਮਨ ਸ਼ਾਂਤ ਰਹਿੰਦਾ ਹੈ ਤੇ ਚੰਗੀ ਨੀਂਦ ਲੈਣ ’ਚ ਮਦਦ ਮਿਲਦੀ ਹੈ।

ਬਲੱਡ ਪ੍ਰੈਸ਼ਰ ਦਾ ਸੰਤੁਲਨ ਬਣਾਈ ਰੱਖੇ
ਜਦੋਂ ਸਾਨੂੰ ਗੁੱਸਾ ਆਉਂਦਾ ਹੈ ਤਾਂ ਸਾਡੇ ਦਿਲ ਦੀ ਧੜਕਣ ਤੇਜ਼ੀ ਨਾਲ ਵਧਣ ਲੱਗਦੀ ਹੈ। ਇਸ ਲਈ ਸਾਡਾ ਦਿਲ ਖ਼ੂਨ ਨੂੰ ਤੇਜ਼ੀ ਨਾਲ ਪੰਪ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਇਸ ਲਈ ਮੈਡੀਟੇਸ਼ਨ ਕਰਨਾ ਲਾਭਦਾਇਕ ਹੋ ਸਕਦਾ ਹੈ, ਇਹ ਤੁਹਾਨੂੰ ਆਰਾਮ ਕਰਨ ’ਚ ਮਦਦ ਕਰ ਸਕਦਾ ਹੈ।

ਬੁਰੀਆਂ ਆਦਤਾਂ ਛੱਡਣ ’ਚ ਕਰੇ ਮਦਦ
ਜੇਕਰ ਤੁਸੀਂ ਕਿਸੇ ਆਦਤ ਨੂੰ ਛੱਡਣਾ ਚਾਹੁੰਦੇ ਹੋ ਤਾਂ ਧਿਆਨ ਇਕ ਬਿਹਤਰ ਹੱਲ ਹੋ ਸਕਦਾ ਹੈ। ਇਹ ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ’ਚ ਮਦਦ ਕਰ ਸਕਦਾ ਹੈ, ਜੋ ਕਿ ਬੁਰੀਆਂ ਆਦਤਾਂ ਨੂੰ ਭੁੱਲਣ ’ਚ ਲਾਭਦਾਇਕ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਮੈਡੀਟੇਸ਼ਨ ਨਾਲ ਸਿਹਤ ਨੂੰ ਹੋਰ ਵੀ ਬਹੁਤ ਸਾਰੇ ਲਾਭ ਮਿਲਦੇ ਹਨ। ਰੋਜ਼ਾਨਾ ਮੈਡੀਟੇਸ਼ਨ ਕਰਨ ਨਾਲ ਜੀਵਨ ਸ਼ੈਲੀ ’ਚ ਚੰਗੇ ਬਦਲਾਅ ਦੇਖਣ ਨੂੰ ਮਿਲਦੇ ਹਨ।


sunita

Content Editor

Related News